ਸ਼ਿਲਪਾ ਸ਼ੈੱਟੀ ਨੇ ਧੀ ਨੂੰ ਸਿਖਾਇਆ ਗਾਇਤਰੀ ਮੰਤਰ ਤੇ ਸਮੀਸ਼ਾ ਨੇ ਤੋਤਲੀ ਆਵਾਜ਼ ਕੀਤਾ ਜਾਪ, ਵੇਖੋ ਵੀਡੀਓ

Written by  Pushp Raj   |  January 13th 2022 11:57 AM  |  Updated: January 13th 2022 05:01 PM

ਸ਼ਿਲਪਾ ਸ਼ੈੱਟੀ ਨੇ ਧੀ ਨੂੰ ਸਿਖਾਇਆ ਗਾਇਤਰੀ ਮੰਤਰ ਤੇ ਸਮੀਸ਼ਾ ਨੇ ਤੋਤਲੀ ਆਵਾਜ਼ ਕੀਤਾ ਜਾਪ, ਵੇਖੋ ਵੀਡੀਓ

ਮਸ਼ਹੂਰ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ। ਸ਼ਿਲਪਾ ਅਕਸਰ ਹੀ ਆਪਣੇ ਫੈਨਜ਼ ਨਾਲ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਹੈ। ਸ਼ਿਲਪਾ ਨੇ ਆਪਣੀ ਧੀ ਸਮੀਸ਼ਾ ਦੀ ਇੱਕ ਕਿਊਟ ਵੀਡੀਓ ਸ਼ੇਅਰ ਕੀਤੀ ਹੈ, ਫੈਨਜ਼ ਵੱਲੋਂ ਇਹ ਵੀਡੀਓ ਬਹੁਤ ਪਸੰਦ ਕੀਤੀ ਜਾ ਰਹੀ ਹੈ।

ਸ਼ਿਲਪਾ ਸ਼ੈੱਟੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਧੀ ਸਮੀਸ਼ਾ ਤੇ ਖ਼ੁਦ ਦੀ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸ਼ਿਲਪਾ ਨੇ ਕੈਪਸ਼ਨ 'ਚ ਲਿਖਿਆ, " ਬੱਚਿਆਂ ਦੇ ਦਿਲ ਸੱਚਮੁੱਚ ਸਭ ਤੋਂ ਸਾਫ਼ ਦਿਲ ਹੁੰਦੇ ਹਨ?? ਇਹ ਦੇਖ ਕੇ ਹੈਰਾਨੀ ਹੁੰਦੀ ਹੈ ਕਿ ਸਮੀਸ਼ਾ (ਜੋ ਅਜੇ 2 ਸਾਲ ਦੀ ਨਹੀਂ ਹੈ) ਉਸ 'ਚ ਹਮਦਰਦੀ ਦਾ ਭਾਵ ਹੈ ਅਤੇ ਉਹ ਹਮਦਰਦੀ ਨੂੰ ਮਹਿਸੂਸ ਕਰਦੀ ਹੈ, ਅਤੇ ਸੁਭਾਵਕ ਤੌਰ 'ਤੇ ਇਸ ਦਾ ਪਤਾ ਉਦੋਂ ਲੱਗਦਾ ਹੈ ਜਦੋਂ ਕਿਸੇ ਨੂੰ ਪ੍ਰਾਰਥਨਾ ਅਤੇ ਬਿਨਾਂ ਸ਼ਰਤ ਪਿਆਰ ਦੀ ਲੋੜ ਹੁੰਦੀ ਹੈ ❤️?? ਪ੍ਰਾਰਥਨਾ ਅਤੇ ਵਿਸ਼ਵਾਸ ਦੀ ਸ਼ਕਤੀ ਸੰਸਾਰ ਨੂੰ ਗੋਲ ਕਰ ਦਿੰਦੀ ਹੈ। ਕਾਸ਼ ਅਸੀਂ ਇਸ ਨੂੰ ਵੱਡੇ ਹੋ ਕੇ ਯਾਦ ਰੱਖੀਏ ♥️? ਤੁਹਾਡਾ ਧੰਨਵਾਦ @petaindia, ਜ਼ਖਮੀ ਬੱਚੇ ਰਾਵੇਨ ਨੂੰ ਬਚਾਉਣ ਲਈ ♥️। "

ਸਮੀਸ਼ਾ ਦੀ ਇਸ ਕਿਊਟ ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਸਮੀਸ਼ਾ ਪਹਿਲਾਂ ਤਾਂ ਇੱਕ ਜ਼ਖਮੀ ਚਿੜੀ ਨੂੰ ਦੇਖ ਦੁਖੀ ਹੋ ਜਾਂਦੀ ਹੈ। ਬਾਅਦ ਵਿੱਚ ਸ਼ਿਲਪਾ ਉਸ ਨੂੰ ਗਾਇਤਰੀ ਮੰਤਰ ਬੋਲਣ ਨੂੰ ਕਹਿੰਦੀ ਹੈ। ਮਾਂ ਦੇ ਕਹਿਣ 'ਤੇ ਸਮੀਸ਼ਾ ਆਪਣੀ ਤੋਤਲੀ ਅਵਾਜ਼ ਵਿੱਚ ਮੰਤਰ ਦਾ ਜਾਪ ਕਰਦੀ ਹੋਈ ਵਿਖਾਈ ਦੇ ਰਹੀ ਹੈ।

ਨਿੱਕੀ ਜਿਹੀ ਸਮੀਸ਼ਾ ਦਾ ਇਹ ਕਿਊਟ ਵੀਡੀਓ ਫੈਨਸ ਕੇ ਦਿਲਾਂ ਨੂੰ ਛੂ ਰਿਹਾ ਹੈ। ਹੁਣ ਤੱਕ ਇਸ ਵੀਡੀਓ ਨੂੰ 9 ਲੱਖ ਤੋਂ ਜ਼ਿਆਦਾ ਵਾਰ ਵੇਖਿਆ ਗਿਆ ਹੈ। ਇਸ ਵੀਡੀਓ ਨੂੰ ਬਾਲੀਵੁੱਡ ਸੈਲੇਬਸ ਵੀ ਪਸੰਦ ਕਰ ਰਹੇ ਹਨ।

ਹੋਰ ਪੜ੍ਹੋ : ਮੌਨੀ ਰਾਏ ਜਲਦ ਕਰਵਾਉਣ ਜਾ ਰਹੀ ਹੈ ਵਿਆਹ, ਜਾਣੋ ਕਿਸ ਨਾਲ ਤੇ ਕਿਥੇ ਹੋਵੇਗਾ ਵਿਆਹ 

ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਫੈਨਜ਼ ਦੇ ਨਾਲ-ਨਾਲ ਸੈਲੇਬਸ ਵੀ ਖ਼ੁਦ ਨੂੰ ਕਮੈਂਟ ਕਰਨ ਲਈ ਰੋਕ ਨਹੀਂ ਪਾ ਰਹੇ। ਅਦਾਕਾਰਾ ਬਿਪਾਸ਼ਾ ਬਸੂ ਨੇ ਹਾਰਟ ਇਮੋਜੀ ਬਣਾ ਕੇ ਦੋਹਾਂ ਦੀ ਤਾਰੀਫ ਕੀਤੀ ਹੈ। ਇਸ ਤੋਂ ਇਲਾਵਾ ਸੁਜੈਨ ਖ਼ਾਨ ਨੇ ਵੀ ਸ਼ਿਲਪਾ ਕੀ ਤਰੀਫ ਕੀਤੀ ਹੈ।

ਫੈਨਜ਼ ਵੀ ਇਸ ਪੋਸਟ 'ਤੇ ਕਮੈਂਟ ਕਰਕੇ ਆਪਣੀ ਪ੍ਰਤੀਕੀਰਿਆ ਦੇ ਰਹੇ ਹਨ। ਇੱਕ ਫੀਮੇਲ ਯੂਜ਼ਰ ਨੇ ਲਿਖਿਆ ਤੁਸੀਂ ਅਤੇ ਤੁਹਾਡੀ ਪਰਵਰਿਸ਼। ਇੱਕ ਹੋਰ ਯੂਜ਼ਰ ਨੇ ਲਿਖਿਆ- ਤੁਸੀਂ ਆਪਣੇ ਕੰਮ ਦੇ ਨਾਲ-ਨਾਲ ਬੱਚਿਆਂ ਦੇ ਪਰਵਰਿਸ਼ ਦਾ ਕਿੰਨਾ ਖ਼ਿਆਲ ਰੱਖਦੇ ਹੋ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network