ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ ਦਾ ਪੰਜਾਬੀ ‘ਚ ਬਣਾਇਆ ਇਹ ਟਿਕ ਟਾਕ ਵੀਡੀਓ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ
ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਸ਼ਿਲਪਾ ਸ਼ੈੱਟੀ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਜੀ ਹਾਂ ਉਨ੍ਹਾਂ ਦਾ ਇੱਕ ਨਵਾਂ ਵੀਡੀਓ ਇੰਟਰਨੈੱਟ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਜੀ ਹਾਂ ਇਸ ਵੀਡੀਓ ‘ਚ ਬਾਲੀਵੁੱਡ ਦੇ ਕਿਊਟਸ ਕਪਲ ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਨੇ । ਇਸ ਵੀਡੀਓ ‘ਚ ਉਹ ਪੰਜਾਬੀ ਦੇ ਵਾਈਸ ਓਵਰ ‘ਤੇ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ । ਵੀਡੀਓ ਚ’ ਦੋਵੇਂ ਦੀ ਪਿਆਰੀ ਜਿਹੀ ਨੋਕ ਝੋਕ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ । ਇਸ ਵੀਡੀਓ ਨੂੰ ਹੁਣ ਤੱਕ ਤਿੰਨ ਲੱਖ ਲੋਕ ਦੇਖ ਚੁੱਕੇ ਨੇ ।
ਹੋਰ ਵੇਖੋ:ਸ਼ਹਿਨਾਜ਼ ਗਿੱਲ ਨੇ ਸ਼ੇਅਰ ਕੀਤਾ ਆਪਣੇ ਨਵੇਂ ਗੀਤ ਦਾ ਫਰਸਟ ਲੁੱਕ, ਕੁਝ ਹੀ ਘੰਟਿਆਂ ‘ਚ ਆਏ ਲੱਖਾਂ ਹੀ ਲਾਈਕਸ
ਲਾਕਡਾਊਨ ਦੇ ਚੱਲਦੇ ਸ਼ਿਲਪਾ ਸ਼ੈੱਟੀ ਆਪਣੇ ਪਰਿਵਾਰ ਦੇ ਨਾਲ ਇਸ ਸਮੇਂ ਨੂੰ ਖੂਬ ਇੰਜੁਆਏ ਕਰ ਰਹੀ ਹੈ । ਉਹ ਆਪਣੇ ਬੇਟੇ ਤੇ ਪਤੀ ਨਾਲ ਵਰਕ ਆਉਟ ਕਰਦਿਆਂ ਦੇ ਵੀਡੀਓ ਆਪਣੇ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕਰਦੇ ਰਹਿੰਦੇ ਨੇ ।
ਜੇ ਗੱਲ ਕਰੀਏ ਤਾਂ ਫਰਵਰੀ ਮਹੀਨੇ ‘ਚ ਉਨ੍ਹਾਂ ਦੇ ਘਰ ਨੰਨ੍ਹੇ ਮਹਿਮਾਨ ਨੇ ਦਸਤਕ ਦਿੱਤੀ ਹੈ । ਰਾਜ ਕੁੰਦਰਾ ਤੇ ਸ਼ਿਲਪਾ ਸ਼ੈੱਟੀ ਇੱਕ ਵਾਰ ਫਿਰ ਤੋਂ ਮਾਪੇ ਬਣੇ ਨੇ । ਸੈਰੋਗੇਸੀ ਦੀ ਮਦਦ ਦੇ ਨਾਲ ਉਨ੍ਹਾਂ ਦੇ ਘਰ ਧੀ ਨੇ ਜਨਮ ਲਿਆ ਹੈ । ਜਿਸਦਾ ਨਾਂਅ ਉਨ੍ਹਾਂ ਨੇ ਸਮਿਸ਼ਾ ਕੁੰਦਰਾ ਰੱਖਿਆ ਹੈ ।