ਜਦੋਂ ਰਾਜ ਕੁੰਦਰਾ ਨੇ ਪੰਜਾਬੀ ਅੰਦਾਜ਼ ‘ਚ ਸ਼ਿਲਪਾ ਤੋਂ ਮੰਗਿਆ ਹਲਵਾ ਤਾਂ ਸ਼ਿਲਪਾ ਨੇ ਕੀ ਦਿੱਤਾ ਜਵਾਬ, ਵੇਖੋ ਵਾਇਰਲ ਵੀਡੀਓ

Written by  Shaminder   |  May 12th 2020 12:29 PM  |  Updated: May 12th 2020 12:29 PM

ਜਦੋਂ ਰਾਜ ਕੁੰਦਰਾ ਨੇ ਪੰਜਾਬੀ ਅੰਦਾਜ਼ ‘ਚ ਸ਼ਿਲਪਾ ਤੋਂ ਮੰਗਿਆ ਹਲਵਾ ਤਾਂ ਸ਼ਿਲਪਾ ਨੇ ਕੀ ਦਿੱਤਾ ਜਵਾਬ, ਵੇਖੋ ਵਾਇਰਲ ਵੀਡੀਓ

ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਦਾ ਇੱਕ ਟਿਕ ਟੌਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਰਾਜ ਕੁੰਦਰਾ ਅਤੇ ਸ਼ਿਲਪਾ ਸ਼ੈੱਟੀ ਦੀ ਨੋਕ ਝੋਕ ਵੇਖਣ ਨੂੰ ਮਿਲ ਰਹੀ ਹੈ । ਦਰਅਸਲ ਰਾਜ ਕੁੰਦਰਾ ਇਸ ਵੀਡੀਓ ‘ਚ ਹਲਵਾ ਖਾਂਦੇ ਹੋਏ ਨਜ਼ਰ ਆ ਰਹੇ ਨੇ ।ਜਿਸ ਤੋਂ ਬਾਅਦ ਉਹ ਸ਼ਿਲਪਾ ਸ਼ੈੱਟੀ ਤੋਂ ਥੋੜਾ ਹੋਰ ਹਲਵਾ ਮੰਗਦੇ ਹਨ । ਜਿਸ ‘ਤੇ ਸ਼ਿਲਪਾ ਸ਼ੈੱਟੀ ਰਾਜ ਨੂੰ ਕਹਿੰਦੇ ਹਨ ਕਿ ਪੈਨ ਚੋਂ ਲੈ ਲਓ ਕਿੳੇੁਂਕਿ ਮੇਰੇ ਹੱਥ ਗੰਦੇ ਹਨ ।

https://www.instagram.com/p/CAEtwvWpB76/?igshid=1visyemzg6d9

ਪਰ ਰਾਜ ਕੁੰਦਰਾ ਨੂੰ ਲੱਗਦਾ ਹੈ ਕਿ ਸ਼ਿਲਪਾ ਸ਼ੈੱਟੀ ਉਨ੍ਹਾਂ ਨੂੰ ਗਾਲਾਂ ਕੱਢ ਰਹੇ ਨੇ। ਜਿਸ ਤੋਂ ਬਾਅਦ ਰਾਜ ਉੱਠ ਕੇ ਚਲੇ ਜਾਂਦੇ ਨੇ ਤੇ ਸ਼ਿਲਪਾ ਨੂੰ ਕਹਿੰਦੇ ਹਨ ਕਿ ਤੂੰ ਹੁਣ ਮੈਨੁੰ ਗਾਲਾਂ ਕੱਢੇਂਗੀ । ਜਿਸ ਤੋਂ ਬਾਅਦ ਸ਼ਿਲਪਾ ਕਹਿੰਦੀ ਹੈ ਕਿ ਮੈਂ ਤਾਂ ਸਿਰਫ਼ ਏਨਾਂ ਹੀ ਕਿਹਾ ਕਿ ਆਪ ਹੀ ਲੈ ਪੈਨ ਚੋਂ ।

https://www.instagram.com/p/CAAEf1nBitl/

ਪਰ ਰਾਜ ਕੁਝ ਹੋਰ ਹੀ ਸਮਝ ਲੈਂਦੇ ਹਨ । ਦੋਵਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ ਅਤੇ ਇਸ ਵੀਡੀਓ ਨੂੰ ਦਰਸ਼ਕਾਂ ਵੱਲੋਂ ਵੀ ਖੂਬ ਪਸੰਦ ਕੀਤਾ ਜਾ ਰਿਹਾ ਹੈ ।

https://www.instagram.com/p/B_6lhPmhJ1g/

ਦੱਸ ਦਈਏ ਕਿ ਸ਼ਿਲਪਾ ਸ਼ੈੱਟੀ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਲਾਕ ਡਾਊਨ ਦੌਰਾਨ ਵੀ ਉਹ ਆਪਣੀਆਂ ਤਸਵੀਰਾਂ ਅਤੇ ਵੀਡੀਓ ਅਕਸਰ ਸਾਂਝੇ ਕਰਦੇ ਰਹਿੰਦੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network