ਸ਼ਿਲਪਾ ਸ਼ੈੱਟੀ ’ਤੇ ਚੜਿਆ ਸ਼ੰਮੀ ਕਪੂਰ ਦਾ ਰੰਗ ‘ਬਦਨ ਪੇ ਸਿਤਾਰੇ’ ਗਾਣੇ ’ਤੇ ਕੀਤਾ ਡਾਂਸ

written by Rupinder Kaler | January 15, 2021

ਅਦਾਕਾਰਾ ਸ਼ਮਿਤਾ ਸ਼ੈੱਟੀ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ । ਇਸ ਵੀਡੀਓ ਵਿੱਚ ਦੋਵੇਂ ਭੈਣਾਂ ਸ਼ਿਲਪਾ ਦੇ ਸ਼ਮਿਤਾ ‘ਬਦਨ ਪੇ ਸਿਤਾਰੇ’ ਗਾਣੇ ਤੇ ਡਾਂਸ ਕਰਦੀਆ ਨਜ਼ਰ ਆ ਰਹੀਆਂ ਹਨ । ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸ਼ਮਿਤਾ ਨੇ ਸ਼ਿਲਪਾ ਸ਼ੈੱਟੀ ਨੂੰ ਆਪਣਾ ਫੈਵਰੇਟ ਡਾਂਸ ਪਾਟਨਰ ਦਾ ਟੈਗ ਵੀ ਦਿੱਤਾ ਹੈ । ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਵੀਡੀਓ ਗੋਆ ਵਕੇਸ਼ਨ ਦੀ ਹੈ । ਇਸ ਵੀਡੀਓ ਤੇ ਦੋਹਾਂ ਦੇ ਪ੍ਰਸ਼ੰਸਕ ਲਗਾਤਾਰ ਕਮੈਂਟ ਤੇ ਲਾਈਕ ਕਰ ਰਹੇ ਹਨ ।

ਹੋਰ ਪੜ੍ਹੋ :

ਰੇਸ਼ਮ ਸਿੰਘ ਅਨਮੋਲ ਨੇ ਆਪਣੇ ਦੋਸਤ ਪਵਿੱਤਰ ਬੱਲ ਨੂੰ ਵਿਆਹ ਦੀ ਦਿੱਤੀ ਵਧਾਈ

ਅਨੁਪਮ ਖੇਰ ਨੇ ਆਪਣੇ ਪਿਤਾ ਦੀ ਮੌਤ ’ਤੇ ਮਨਾਇਆ ਸੀ ਜਸ਼ਨ, ਬੁਲਾਇਆ ਸੀ ਰੌਕ ਬੈਂਡ

ਦੋਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਜਮ ਕੇ ਵਾਇਰਲ ਹੋ ਰਿਹਾ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਦੋਵੈ ਭੈਣਾਂ ਹਮੇਸ਼ਾ ਇੱਕ ਦੂਜੇ ਦੇ ਨਾਲ ਨਜ਼ਰ ਆਉਂਦੀਆਂ ਹਨ ਤੇ ਅਕਸਰ ਆਪਣੀਆਂ ਤਸਵੀਰਾਂ ਤੇ ਵੀਡੀਓ ਸ਼ੇਅਰ ਕਰਦੀਆਂ ਹਨ ।

ਇਸ ਤੋਂ ਪਹਿਲਾਂ ਵੀ ਸ਼ਿਲਪਾ ਸ਼ੈੱਟੀ ਗੋਆ ਵਕੇਸ਼ਨ ਤੇ ਗਈ ਸੀ । ਦੋਹਾਂ ਭੈਣਾਂ ਦੇ ਪਰਿਵਾਰਾਂ ਨੇ ਕ੍ਰਿਸਮਿਸ ਸੈਲੀਬਰੇਟ ਕੀਤਾ ਸੀ । ਤੁਹਾਨੂੰ ਦੱਸ ਦਿੰਦੇ ਹਾਂ ਕਿ ਹਾਲ ਹੀ ‘ਚ ਸ਼ਿਲਪਾ ਸ਼ੈੱਟੀ ਨੇ ਆਪਣੇ ਪਰਿਵਾਰ ਨਾਲ ਲੋਹੜੀ ਦਾ ਤਿਉਹਾਰ ਮਨਾਇਆ ਹੈ । ਜਿਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਸੀ ।

0 Comments
0

You may also like