ਕ੍ਰਿਸਮਸ ਦੀਆਂ ਤਿਆਰੀਆਂ ‘ਚ ਜੁਟੀ ਸ਼ਿਲਪਾ ਸ਼ੈੱਟੀ, ਵੇਖੋ ਵੀਡੀਓ

Written by  Shaminder   |  December 05th 2022 03:04 PM  |  Updated: December 05th 2022 03:04 PM

ਕ੍ਰਿਸਮਸ ਦੀਆਂ ਤਿਆਰੀਆਂ ‘ਚ ਜੁਟੀ ਸ਼ਿਲਪਾ ਸ਼ੈੱਟੀ, ਵੇਖੋ ਵੀਡੀਓ

ਸ਼ਿਲਪਾ ਸ਼ੈੱਟੀ (Shilpa Shetty) ਇਨ੍ਹੀਂ ਦਿਨੀਂ ਕ੍ਰਿਸਮਸ ਦੀਆਂ ਤਿਆਰੀਆਂ ‘ਚ ਜੁਟੀ ਹੋਈ ਹੈ । ਜਿਸ ਦਾ ਇੱਕ ਵੀਡੀਓ ਵੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ਕਿ ‘ਕ੍ਰਿਸਮਸ ਦੀਆਂ ਲਾਈਟਾਂ ਜਗ ਰਹੀਆਂ ਨੇ ਆਓ ਕ੍ਰਿਸਮਸ ਦੇ ਮੌਕੇ ਖਾਣਾ, ਮਠਿਆਈਆਂ ਅਤੇ ਲਾਈਟਸ ਦੇ ਨਾਲ ਤੁਹਾਡੀ ਜ਼ਿੰਦਗੀ ਨੂੰ ਰੌਸ਼ਨ ਕਰੀਏ’।

shilpa shetty wished happy birthday to her husband raj kundra

ਹੋਰ ਪੜ੍ਹੋ : ਅੰਬਰ ਧਾਲੀਵਾਲ ਨੇ ਪੰਜਾਬੀ ਗੀਤ ‘ਤੇ ਬਿਖੇਰੇ ਆਪਣੀਆਂ ਅਦਾਵਾਂ ਦੇ ਜਲਵੇ, ਹਰ ਕਿਸੇ ਨੂੰ ਪਸੰਦ ਆ ਰਿਹਾ ਅੰਬਰ ਦਾ ਅੰਦਾਜ਼

ਸ਼ਿਲਪਾ ਸ਼ੈੱਟੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਇਨ੍ਹਾਂ ਫ਼ਿਲਮਾਂ ਦੇ ਨਾਲ ਉਨ੍ਹਾਂ ਨੇ ਬਾਲੀਵੁੱਡ ਇੰਡਸਟਰੀ ‘ਚ ਖ਼ਾਸ ਛਾਪ ਛੱਡੀ ਹੈ । ਹਾਲ ਹੀ ‘ਚ ਉਹ ਆਪਣੇ ਪਤੀ ਰਾਜ ਕੁੰਦਰਾ ਦੇ ਵੱਲੋਂ ਸ਼ੁਰੂ ਕੀਤੇ ਗਏ ਰੈਸਟੋਰੈਂਟ ਦੇ ਉਦਘਾਟਨ ਮੌਕੇ ‘ਤੇ ਨਜ਼ਰ ਆਏ ਸਨ ।

ਹੋਰ ਪੜ੍ਹੋ : ਭਤੀਜੇ ਦੇ ਵਿਆਹ ‘ਤੇ ਅਮਰ ਨੂਰੀ ਨੇ ਪਾਇਆ ਗਿੱਧਾ, ਘਰ ‘ਚ ਲੱਗੀਆਂ ਰੌਣਕਾਂ

ਉਹ ਲਗਾਤਾਰ ਆਪਣੇ ਰੈਸਟੋਰੈਂਟ ਨੂੰ ਪ੍ਰਮੋਟ ਕਰਦੇ ਹੋਏ ਨਜ਼ਰ ਆਏ ਸਨ । ਉਹ ਸੋਸ਼ਲ ਮੀਡੀਆ ‘ਤੇ ਕਾਫੀ ਸਰਗਰਮ ਰਹਿੰਦੀ ਹੈ ਅਤੇ ਅਕਸਰ ਆਪਣੇ ਵੀਡੀਓਜ਼ ਅਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ ।ਖੁਦ ਨੂੰ ਫਿੱਟ ਰੱਖਣ ਦੇ ਲਈ ਉਹ ਘੰਟਿਆਂ ਬੱਧੀ ਜਿੰਮ ‘ਚ ਪਸੀਨਾ ਵਹਾਉਂਦੀ ਹੈ ਅਤੇ ਇਸ ਦੇ ਨਾਲ ਹੀ ਉਹ ਯੋਗਾ ਦਾ ਸਹਾਰਾ ਵੀ ਲੈਂਦੀ ਹੈ ।

ਕੁਝ ਸਮਾਂ ਪਹਿਲਾਂ ਉਹ ਆਪਣੇ ਪਤੀ ਕਰਣ ਕੁੰਦਰਾ ਨੂੰ ਲੈ ਕੇ ਕਾਫੀ ਪ੍ਰੇਸ਼ਾਨ ਚੱਲ ਰਹੀ ਸੀ । ਪਰ ਹੌਲੀ ਹੌਲੀ ਉਸ ਦੀ ਜ਼ਿੰਦਗੀ ਪਟਰੀ ‘ਤੇ ਆ ਗਈ ਅਤੇ ਹੁਣ ਮੁੜ ਤੋਂ ਅਦਾਕਾਰਾ ਆਪਣੇ ਕੰਮ ‘ਤੇ ਫੋਕਸ ਕਰ ਰਹੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network