ਸ਼ਿਲਪਾ ਸ਼ੈੱਟੀ ਨੇ ਵਿਆਹ ਦੀ 13ਵੀਂ ਵਰ੍ਹੇਗੰਢ ਉੱਤੇ ਪਤੀ ਰਾਜ ਕੁੰਦਰਾ ਨੂੰ ਰੋਮਾਂਟਿਕ ਅੰਦਾਜ਼ ਵਿੱਚ ਦਿੱਤੀ ਵਧਾਈ

written by Lajwinder kaur | November 22, 2022 12:57pm

Shilpa Shetty news: ਅਦਾਕਾਰਾ ਸ਼ਿਲਪਾ ਸ਼ੈੱਟੀ ਜੋ ਕਿ ਅੱਜ ਆਪਣੇ ਕਾਰੋਬਾਰੀ ਪਤੀ ਰਾਜ ਕੁੰਦਰਾ ਦੇ ਨਾਲ ਵਿਆਹ ਦੀ 13ਵੀਂ ਵਰ੍ਹੇਗੰਢ ਮਨਾ ਰਹੀ ਹੈ। ਇਸ ਖ਼ਾਸ ਮੌਕੇ ਉੱਤੇ ਅਦਾਕਾਰਾ ਨੇ ਰੋਮਾਂਟਿਕ ਜਿਹਾ ਵੀਡੀਓ ਸ਼ੇਅਰ ਕੀਤਾ ਹੈ। ਅਦਾਕਾਰਾ ਨੇ 13 ਸਾਲ ਪੂਰੇ ਹੋਣ 'ਤੇ ਇਕੱਠੇ ਬਿਤਾਏ ਖੁਸ਼ੀ ਭਰੇ ਪਲਾਂ ਦਾ ਇੱਕ ਪਿਆਰਾ ਵੀਡੀਓ ਸਾਂਝਾ ਕੀਤਾ।

ਹੋਰ ਪੜ੍ਹੋ: ਇਸ ਪੰਜਾਬੀ ਅਦਾਕਾਰਾ ਦਾ ਕੀ ਹੋ ਗਿਆ ਹਾਲ ? ਚੰਡੀਗੜ੍ਹ ਦੇ ਸੈਕਟਰ 17 ‘ਚ ਲੋਕਾਂ ਨੂੰ ਫੁੱਲ ਦਿੰਦੀ ਆਈ ਨਜ਼ਰ  

Image Source: Instagram

ਸ਼ਿਲਪਾ ਸ਼ੈੱਟੀ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਆਪਣੇ ਪ੍ਰਸ਼ੰਸਕਾਂ ਦੇ ਨਾਲ ਆਪਣੀ ਖੁਸ਼ੀਆਂ ਨੂੰ ਸਾਂਝਾ ਕਰਨਾ ਕਦੇ ਵੀ ਨਹੀਂ ਭੁੱਲਦੀ। ਅੱਜ ਉਨ੍ਹਾਂ ਦੇ ਵਿਆਹ ਦੀ ਸਾਲਗਿਰ੍ਹਾ ਹੈ ਜਿਸ ਕਰਕੇ ਉਨ੍ਹਾਂ ਨੇ ਆਪਣੇ ਪਤੀ ਰਾਜ ਕੁੰਦਰਾ ਦੇ ਨਾਲ ਇੱਕ ਖ਼ਾਸ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ਵਿੱਚ ਰਾਜ ਅਤੇ ਸ਼ਿਲਪਾ ਦਾ ਰੋਮਾਂਟਿਕ ਅੰਦਾਜ਼ ਦੇਣ ਨੂੰ ਮਿਲ ਰਿਹਾ ਹੈ। ਇਸ ਵੀਡੀਓ ਨੂੰ ਪੋਸਟ ਕਰਦਾ ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ ਹੈ- ’13 ਸਾਲ, ਕੂਕੀ, whoa! (and not counting)...ਧੰਨਵਾਦ ਤੁਹਾਡਾ sharing this journey with me in this lifetime and making it so beautiful.

You, me, Us...👨‍👩‍👧‍👦That’s all I need♥️🥰..

Happy Anniversary to US, Cookie’। ਇਸ ਪੋਸਟ ਉੱਤੇ ਕਲਾਕਾਰ ਅਤੇ ਪ੍ਰਸ਼ੰਸਕ ਕਮੈਂਟ ਕਰਕੇ ਜੋੜੇ ਨੂੰ ਐਨੀਵਰਸਿਰੀ ਦੀਆਂ ਵਧਾਈਆਂ ਦੇ ਰਹੇ ਹਨ।

shilpa shetty news Image Source : Instagram

ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਨੇ ਲਵ ਮੈਰਿਜ ਕਰਵਾਈ ਸੀ । ਰਾਜ ਕੁੰਦਰਾ ਇੱਕ ਬਿਜਨੇਸਮੈਨ ਹਨ ਅਤੇ ਸ਼ਿਲਪਾ ਸ਼ੈੱਟੀ ਦੇ ਨਾਲ ਉਨ੍ਹਾਂ ਦੀ ਮੁਲਾਕਾਤ ਇੱਕ ਟੀਵੀ ਐਡ ਦੇ ਸ਼ੂਟ ਦੇ ਦੌਰਾਨ ਹੋਈ ਸੀ। ਸ਼ਿਲਪਾ ਸ਼ੈੱਟੀ ਦੇ ਨਾਲ ਰਾਜ ਕੁੰਦਰਾ ਨੇ ਦੂਜਾ ਵਿਆਹ ਕਰਵਾਇਆ ਹੈ। ਸ਼ਿਲਪਾ ਸ਼ੈੱਟੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ, ਇਸ ਸਾਲ ਉਨ੍ਹਾਂ ਨੇ ਮੁੜ ਤੋਂ ਫ਼ਿਲਮਾਂ ਵਿੱਚ ਅਦਾਕਾਰੀ ਕਰਦੀ ਨਜ਼ਰ ਆਈ ਸੀ।

Shilpa Shetty- Image Source : Instagram

You may also like