ਗਣੇਸ਼ ਉਤਸਵ ‘ਤੇ ਸ਼ਿਲਪਾ ਸ਼ੈੱਟੀ ਨੇ ਪਰਿਵਾਰ ਨਾਲ ਕੀਤਾ ਖੂਬ ਡਾਂਸ, ਵੀਡੀਓ ਹੋ ਰਿਹਾ ਵਾਇਰਲ

Written by  Shaminder   |  August 24th 2020 03:01 PM  |  Updated: August 24th 2020 03:01 PM

ਗਣੇਸ਼ ਉਤਸਵ ‘ਤੇ ਸ਼ਿਲਪਾ ਸ਼ੈੱਟੀ ਨੇ ਪਰਿਵਾਰ ਨਾਲ ਕੀਤਾ ਖੂਬ ਡਾਂਸ, ਵੀਡੀਓ ਹੋ ਰਿਹਾ ਵਾਇਰਲ

ਹਰ ਸਾਲ ਵਾਂਗ ਇਸ ਵਾਰ ਵੀ ਸ਼ਿਲਪਾ ਸ਼ੈੱਟੀ ਨੇ ਆਪਣੇ ਘਰ ਗਣੇਸ਼ ਜੀ ਦੀ ਮੂਰਤੀ ਨੂੰ ਸਥਾਪਿਤ ਕੀਤਾ । ਧੂਮਧਾਮ ਦੇ ਨਾਲ ਅਦਾਕਾਰਾ ਨੇ ਇਸ ਦਿਨ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ । ਇਸ ਦਾ ਇੱਕ ਵੀਡੀਓ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ‘ਤੇ ਵੀ ਸਾਂਝਾ ਕੀਤਾ ਹੈ । ਜਿਸ ‘ਚ ਅਦਾਕਾਰਾ ਆਪਣੇ ਪਰਿਵਾਰ ਦੇ ਨਾਲ ਗਣੇਸ਼ ਉਤਸਵ ਦੀਆਂ ਖੁਸ਼ੀਆਂ ਸਾਂਝੀਆਂ ਕਰਦੀ ਨਜ਼ਰ ਆ ਰਹੀ ਹੈ ਅਤੇ ਨੱਚ ਗਾ ਕੇ ਇਸ ਤਿਉਹਾਰ ਨੂੰ ਮਨਾ ਰਹੀ ਹੈ ।

https://www.instagram.com/p/CEOuk1pHiIz/?utm_source=ig_embed&utm_campaign=embed_video_watch_again

ਇਸੇ ਦੌਰਾਨ ਬਾਹਰ ਖੜੇ ਕੈਮਰਾ ਮੈਨ ਨੂੰ ਮਿਲਣ ਲਈ ਸ਼ਿਲਪਾ ਸ਼ੈੱਟੀ ਆਈ ਤਾਂ ਉਨ੍ਹਾਂ ਦੇ ਹੱਥਾਂ ‘ਚ ਮੋਦਕ ਦੇ ਲੱਡੂ ਸਨ ਜੋ ਕਿ ਉਨ੍ਹਾਂ ਨੇ ਪ੍ਰਸ਼ਾਦ ਦੇ ਤੌਰ ‘ਤੇ ਇਨ੍ਹਾਂ ਕੈਮਰਾ ਮੈਨਸ ਨੂੰ ਦਿੱਤੇ । ਇਸ ਦੇ ਨਾਲ ਹੀ ਉਨ੍ਹਾਂ ਨੇ ਕੈਮਰਾ ਮੈਨਸ ਨੂੰ ਕਿਹਾ ਕਿ ਪਲੇਟ ਵਾਪਸ ਦੇ ਕੇ ਜਾਣਾ ।

https://www.instagram.com/p/CEPA3p3hlUW/

ਜਿਸ ਤੋਂ ਬਾਅਦ ਉੱਥੇ ਮੌਜੂਦ ਹਰ ਸ਼ਖਸ ਹੱਸ ਹੱਸ ਕੇ ਦੂਹਰਾ ਹੋ ਗਿਆ । ਸ਼ਿਲਪਾ ਸ਼ੈੱਟੀ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ ਅਤੇ ਉਨ੍ਹਾਂ ਦੇ ਪ੍ਰਸ਼ੰਸਕ ਲਗਾਤਾਰ ਇਸ ‘ਤੇ ਕਮੈਂਟਸ ਕਰ ਰਹੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network