ਸ਼ਿਲਪਾ ਸ਼ੈੱਟੀ ਨੂੰ ਜਦੋਂ ਮਨਾਲੀ ‘ਚ ਸ਼ੂਟ ਕਰਨ ਲਈ ਵੇਲਣੇ ਪਏ ਕਈ ਪਾਪੜ, ਵੀਡੀਓ ਕੀਤਾ ਸਾਂਝਾ

Written by  Shaminder   |  October 07th 2020 12:08 PM  |  Updated: October 07th 2020 12:17 PM

ਸ਼ਿਲਪਾ ਸ਼ੈੱਟੀ ਨੂੰ ਜਦੋਂ ਮਨਾਲੀ ‘ਚ ਸ਼ੂਟ ਕਰਨ ਲਈ ਵੇਲਣੇ ਪਏ ਕਈ ਪਾਪੜ, ਵੀਡੀਓ ਕੀਤਾ ਸਾਂਝਾ

ਸ਼ਿਲਪਾ ਸ਼ੈੱਟੀ ਏਨੀਂ ਦਿਨੀਂ ਆਪਣੇ ਨਵੇਂ ਪ੍ਰਾਜੈਕਟ ‘ਤੇ ਕੰਮ ਕਰ ਰਹੀ ਹੈ । ਉਹ ਮਨਾਲੀ ‘ਚ ਸ਼ੂਟ ਲਈ ਪਹੁੰਚੀ ਹੋਈ ਹੈ । ਜਿਸ ਦਾ ਇੱਕ ਵੀਡੀਓ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਦਰਅਸਲ ਸ਼ਿਲਪਾ ਸ਼ੈੱਟੀ ਆਪਣੀ ਫ਼ਿਲਮ ‘ਹੰਗਾਮਾ-2’ ਦੀ ਸ਼ੂਟਿੰਗ ਲਈ ਮਨਾਲੀ ‘ਚ ਹਨ । ਚਰਚਿਤ ਫ਼ਿਲਮ ਨਿਰਦੇਸ਼ਕ ਪ੍ਰਿਯਦਰਸ਼ਨ ਦੀ ਫ਼ਿਲਮ ‘ਹੰਗਾਮਾ’ ਦਾ ਇਹ ਸੀਕਵੇਲ ਕਈ ਮਹੀਨਿਆਂ ਤੋਂ ਚਰਚਾ ‘ਚ ਹੈ ।

shilpa shilpa

ਫ਼ਿਲਮ ‘ਚ ਅਦਾਕਾਰ ਜਾਵੇਦ ਜਾਫਰੀ ਦੇ ਬੇਟੇ ਮੀਜਾਨ ਲੀਡ ਰੋਲ ਕਰ ਰਹੇ ਹਨ । ਉਨ੍ਹਾਂ ਦੇ ਨਾਲ ਪ੍ਰਣਿਤਾ ਸੁਭਾਸ਼ ਦੀ ਜੋੜੀ ਫ਼ਿਲਮ ‘ਚ ਬਣੀ ਹੈ । ਮੀਜਾਨ ਨੂੰ ਸੰਜੇ ਲੀਲਾ ਭੰਸਾਲੀ ਨੇ ਲਾਂਚ ਕੀਤਾ ਹੈ । ਸ਼ਿਲਪਾ ਸ਼ੈੱਟੀ ਵੀ ਇਸ ਫ਼ਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ ।

ਹੋਰ ਪੜ੍ਹੋ : ਸ਼ਿਲਪਾ ਸ਼ੈੱਟੀ ਨੇ ਖ਼ਾਸ ਮੌਕੇ ‘ਤੇ ਸਾਂਝੀ ਕੀਤੀ ਆਪਣੀ ਬੇਟੀ ਦੀ ਨਵੀਂ ਤਸਵੀਰ, ਲੱਖਾਂ ਦੀ ਗਿਣਤੀ ‘ਚ ਆਏ ਲਾਈਕਸ

Shilpa Shetty Shilpa Shetty

ਕੋਰੋਨਾ ਵਾਇਰਸ ਦੇ ਕਾਰਨ ਇਸ ਦੀ ਸ਼ੂਟਿੰਗ ਦੇ ਦੌਰਾਨ ਮਾਸਕ ਸੈਨੇਟਾਈਜ਼ਰ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਅਤੇ ਇਸ ਵੀਡੀਓ ‘ਚ ਵੀ ਤੁਸੀਂ ਵੇਖ ਸਕਦੇ ਹੋ ਕਿ ਮੇਕਅੱਪ ਆਰਟਿਸਟ ਸਣੇ ਹੇਅਰ ਡ੍ਰੈਸਰ ਸਭ ਸੇਫਟੀ ਦਾ ਖ਼ਾਸ ਖਿਆਲ ਰੱਖ ਰਹੇ ਹਨ ।

hungama 2 hungama 2

ਤੁਸੀਂ ਵੇਖ ਸਕਦੇ ਹੋ ਕਿ ਸ਼ਿਲਪਾ ਦੇ ਆਲੇ ਦੁਆਲੇ ਵੀ ਸਾਰੀ ਜਗ੍ਹਾ ਨੂੰ ਸੈਨੇਟਾਈਜ਼ ਕੀਤਾ ਜਾ ਰਿਹਾ ਹੈ । ਜਦੋਂ ਕਿ ਇੱਕ ਹੋਰ ਸ਼ਖਸ ਸ਼ਿਲਪਾ ਦੇ ਹੱਥਾਂ ਨੂੰ ਸੈਨੇਟਾਈਜ਼ ਕਰਵਾ ਰਿਹਾ ਹੈ । ਸ਼ਿਲਪਾ ਨੂੰ ਸ਼ੂਟਿੰਗ ਕਰਨ ਲਈ ਕਈ ਪਾਪੜ ਵੇਲਣੇ ਪਏ ਹਨ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network