ਸ਼ਿਲਪਾ ਸ਼ੈੱਟੀ ਪਹੁੰਚੀ ਮਾਤਾ ਵੈਸ਼ਣੋ ਦੇਵੀ ਦੇ ਦਰਸ਼ਨਾਂ ਲਈ, ਤਸਵੀਰਾਂ ਹੋਈਆਂ ਵਾਇਰਲ

written by Lajwinder kaur | September 16, 2021

ਬਾਲੀਵੁੱਡ ਦੀ ਸੁਪਰ ਹਿੱਟ ਤੇ ਖ਼ੂਬਸੂਰਤ ਅਦਾਕਾਰਾ ਸ਼ਿਲਪਾ ਸ਼ੈੱਟੀ Shilpa Shetty ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਜਿਸ ਕਰਕੇ ਸੋਸ਼ਲ ਮੀਡੀਆ ਉੱਤੇ ਉਨ੍ਹਾਂ ਦੀ ਚੰਗੀ ਫੈਨ ਫਾਲਵਿੰਗ ਹੈ। ਸ਼ਿਲਪਾ ਦੇ ਡਾਂਸ ਵੀਡੀਓ ਹਰ ਰੋਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਨੇ। ਉਨ੍ਹਾਂ ਦੀ ਕੁਝ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਨੇ। ਸ਼ਿਲਪਾ ਸ਼ੈੱਟੀ ਜੰਮੂ -ਕਸ਼ਮੀਰ ਵਿੱਚ ਮਾਤਾ ਵੈਸ਼ਣੋ ਦੇਵੀ Vaishno Devi ਦੇ ਦਰਸ਼ਨਾਂ ਲਈ ਪਹੁੰਚੀ ਹੋਈ। ਜਿਸ ਦੀ ਫੋਟੋਆਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਨੇ।

INSIDE IMAGE OF SHILPA SHETTY Image Source: instagram

ਹੋਰ ਪੜ੍ਹੋ :  ਸਤਿੰਦਰ ਸਰਤਾਜ ਨੇ ਪ੍ਰਸ਼ੰਸਕਾਂ ਨੂੰ ਦਿੱਤਾ ਗੁੱਡ ਸਰਪ੍ਰਾਈਜ਼, ਇੱਕ ਵਾਰ ਫਿਰ ਤੋਂ ਫ਼ਿਲਮ ‘ਇੱਕੋ ਮਿੱਕੇ’ ਹੋਣ ਜਾ ਰਹੀ ਹੈ ਰਿਲੀਜ਼

ਸ਼ਿਲਪਾ ਸ਼ੈੱਟੀ ਦੀ ਇਹ ਫੋਟੋ ANI ਨੇ ਆਪਣੇ ਟਵਿੱਟਰ ਹੈਂਡਲ 'ਤੇ ਸਾਂਝੀਆਂ ਕੀਤੀਆਂ ਨੇ। ਇਨ੍ਹਾਂ ਵਾਇਰਲ ਹੋ ਰਹੀਆਂ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਸ਼ਿਲਪਾ ਵੈਸ਼ਣੋ ਦੇਵੀ ਦੇ ਦਰਸ਼ਨ ਕਰਨ ਆਈ ਹੈ। ਇਨ੍ਹਾਂ ਤਸਵੀਰਾਂ 'ਚ ਸ਼ਿਲਪਾ ਪੈਦਲ ਯਾਤਰਾ ਕਰਦੀ ਨਜ਼ਰ ਆ ਰਹੀ ਹੈ। ਦੱਸ ਦਈਏ ਸ਼ਿਲਪਾ ਸ਼ੈੱਟੀ ਹਰ ਤਿਉਹਾਰ ਨੂੰ ਵੀ ਬਹੁਤ ਹੀ ਗਰਮਜੋਸ਼ੀ ਦੇ ਨਾਲ ਸੈਲੀਬ੍ਰੇਟ ਕਰਦੀ ਹੈ। ਉਨ੍ਹਾਂ ਇਸ ਵਾਰ ਵੀ ਗਣੇਸ਼ ਚਤੁਰਥੀ ਨੂੰ ਬਹੁਤ ਹੀ  ਪੂਰੀ ਸ਼ਰਧਾ ਅਤੇ ਉਤਸ਼ਾਹ ਦੇ ਨਾਲ ਸੈਲੀਬ੍ਰੇਟ ਕੀਤਾ ਸੀ।

ਹੋਰ ਪੜ੍ਹੋ : ਰਣਵੀਰ ਸਿੰਘ ਤੇ ਦੀਪਿਕਾ ਪਾਦੁਕੋਣ ਵੀ ਰੰਗੇ ਦਿਲਜੀਤ ਦੋਸਾਂਝ ਦੇ ਰੰਗਾਂ ‘ਚ,  ‘LOVER’ ਗੀਤ ਚੱਲ ਰਿਹਾ ਹੈ ਰਪੀਟ ‘ਤੇ

ਤੁਹਾਨੂੰ ਦੱਸ ਦਈਏ, ਸ਼ਿਲਪਾ ਸ਼ੈੱਟੀ ਇਨ੍ਹੀਂ ਦਿਨੀਂ 'ਸੁਪਰ ਡਾਂਸਰ ਚੈਪਟਰ 4' ਨੂੰ ਜੱਜ ਕਰ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀ ਫ਼ਿਲਮ 'ਹੰਗਾਮਾ -2' ਵੀ ਹਾਲ ਹੀ 'ਚ ਰਿਲੀਜ਼ ਹੋਈ ਸੀ। ਇਸ ਤੋਂ ਇਲਾਵਾ, ਉਸ ਦੀਆਂ ਆਉਣ ਵਾਲੀਆਂ ਫਿਲਮਾਂ ਵਿੱਚ 'ਕੇਜੀਐਫ ਚੈਪਟਰ 2', 'ਸ਼ਮਸ਼ੇਰਾ', 'ਪ੍ਰਿਥਵੀਰਾਜ' ਅਤੇ 'ਦਿ ਗੁੱਡ ਮਹਾਰਾਜਾ' ਵਰਗੀਆਂ ਫ਼ਿਲਮਾਂ ਸ਼ਾਮਲ ਹਨ।

 

0 Comments
0

You may also like