ਰਣਵੀਰ ਸਿੰਘ ਤੇ ਦੀਪਿਕਾ ਪਾਦੁਕੋਣ ਵੀ ਰੰਗੇ ਦਿਲਜੀਤ ਦੋਸਾਂਝ ਦੇ ਰੰਗਾਂ ‘ਚ,  ‘LOVER’ ਗੀਤ ਚੱਲ ਰਿਹਾ ਹੈ ਰਪੀਟ ‘ਤੇ

written by Lajwinder kaur | September 15, 2021

ਪੰਜਾਬੀ ਗੀਤਾਂ ਦੀ ਤਾਂ ਗੱਲ ਹੀ ਵੱਖਰੀ ਹੈ। ਜੀ ਹਾਂ ਪੰਜਾਬੀ ਸੰਗੀਤ ਅਜਿਹਾ ਹੈ ਜੋ ਕਿ ਹਰ ਕਿਸੇ ਦੇ ਦਿਲ ਨੂੰ ਛੂਹ ਜਾਂਦਾ ਹੈ ਤੇ ਆਪਣੇ ਹੀ ਰੰਗਾਂ ਵਿੱਚ ਰੰਗ ਲੈਂਦਾ ਹੈ। ਅਜਿਹਾ ਹੀ ਰੰਗ ਬਿਖੇਰ ਰਹੇ ਨੇ ਅੱਜ ਕੱਲ ਦਿਲਜੀਤ ਦੋਸਾਂਝ ਦੇ ਗੀਤ, ਜਿਸ ਦਾ ਜਾਦੂ ਹਰ ਕਿਸੇ ਦੇ ਸਿਰ ‘ਤੇ ਛਾਇਆ ਹੋਇਆ ਹੈ। ਦਿਲਜੀਤ ਦੋਸਾਂਝ ਦੇ ਗੀਤਾਂ ਦਾ ਨਸ਼ਾ ਬਾਲੀਵੁੱਡ ਕਲਾਕਾਰ ਦੇ ਸਿਰ ਚੜ੍ਹੇ ਕੇ ਬੋਲ ਰਿਹਾ ਹੈ।

ਹੋਰ ਪੜ੍ਹੋ : ਸਾਹ ਰੁਕ ਗਏ ਦਰਸ਼ਕਾਂ ਦੇ ਜਦੋਂ ਸਟੇਡੀਅਮ ਦੀ ਛੱਤ ਨਾਲ ਲਟਕਦੀ ਬਿੱਲੀ ਨੇ ਮਾਰੀ ਛਾਲ, ਇਸ ਤਰ੍ਹਾਂ ਦਰਸ਼ਕਾਂ ਨੇ ਬਚਾਈ ਇਸ ਬਿੱਲੀ ਦੀ ਜਾਨ, ਦੇਖੋ ਵਾਇਰਲ ਵੀਡੀਓ

feature image of diljit dosanjh new music album moon child era-min Image Source: instagram

ਦੱਸ ਦਈਏ ਦੀਪਿਕਾ ਪਾਦੁਕੋਣ  Deepika Padukoneਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਸਟੋਰੀ ‘ਚ ਦਿਲਜੀਤ ਦੋਸਾਂਝ (Diljit Dosanjh) ਦੀ ਨਵੀਂ ਮਿਊਜ਼ਿਕ ਐਲਬਮ ਮੂਨ ਚਾਈਲਡ ਏਰਾ (Album Moon Child Era) ਦਾ ਸਕਰੀਨ ਸ਼ਾਟ ਪਾਇਆ ਹੈ ਅਤੇ ਲਿਖਿਆ ਹੈ ਕਿ ਲਵਰ ਗੀਤ ਲੂਪ ‘ਤੇ ਚੱਲ ਰਿਹਾ ਹੈ।

ਹੋਰ ਪੜ੍ਹੋ : ਪਿਤਾ ਨੇ ਸਮੀਰਾ ਰੈੱਡੀ ਨੂੰ ਪੁੱਛਿਆ ਕਿ 'ਆਪਣੇ ਵਾਲਾਂ ਨੂੰ ਰੰਗ ਕਿਉਂ ਨਹੀਂ ਕੀਤਾ' ਤਾਂ ਅਦਾਕਾਰਾ ਨੇ ਦਿੱਤਾ ਇਹ ਸ਼ਾਨਦਾਰ ਜਵਾਬ

inside image of diljit dosanjh song lover enjoyed by deepkia and raveer-min Image Source: instagram

ਇਸ ਤੋਂ ਇਲਾਵਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ‘ਚ ਬਾਲੀਵੁੱਡ ਐਕਟਰ ਰਣਵੀਰ ਸਿੰਘ ਦਿਲਜੀਤ ਦੇ ਲਵਰ ਗੀਤ ਦਾ ਲੁਤਫ ਲੈਂਦੇ ਹੋਏ ਨਜ਼ਰ ਆ ਰਹੇ ਨੇ। ਜੀ ਹਾਂ ਰਣਵੀਰ ਸਿੰਘ ਆਪਣੇ ਇੰਸਟਾਗ੍ਰਾਮ ਲਾਈਵ ‘ਚ ਇਸ ਗੀਤ ਉੱਤੇ ਇਨਜੁਆਏ ਕਰਦੇ ਹੋਏ ਨਜ਼ਰ ਆਏ ਸੀ। ਇਹ ਵੀਡੀਓ ਨੂੰ Sonali Singh ਨਾਂਅ ਦੀ ਮੁਟਿਆਰ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਕੀਤਾ ਹੈ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਜੰਮ ਕੇ ਵਾਇਰਲ ਹੋ ਰਿਹਾ ਹੈ। ਦੱਸ ਦਈਏ ਦਿਲਜੀਤ ਦੋਸਾਂਝ ਦੀ ਨਵੀਂ ਐਲਬਮ ਮੂਨ ਚਾਈਲਡ ਏਰਾ ਖੂਬ ਸੁਰਖੀਆਂ ‘ਚ ਬਣੀ ਹੋਈ ਹੈ। ਦਰਸ਼ਕਾਂ ਵੱਲੋਂ ਸਾਰੇ ਹੀ ਗੀਤਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

 

 

View this post on Instagram

 

A post shared by Sonali Singh (@sonalisingh)

You may also like