
ਸ਼ਿਲਪਾ ਸ਼ੈੱਟੀ (Shilpa Shetty) ਏਨੀਂ ਦਿਨੀਂ ਆਪਣੇ ਪਰਿਵਾਰ ਦੇ ਨਾਲ ਸਮਾਂ ਬਿਤਾ ਰਹੀ ਹੈ । ਉਸ ਦਾ ਇੱਕ ਵੀਡੀਓ ਵਾਇਰਲ (Video Viral) ਹੋ ਰਿਹਾ ਹੈ । ਇਸ ਵੀਡੀਓ ‘ਚ ਅਦਾਕਾਰਾ ਆਪਣੀ ਧੀ ਦੇ ਨਾਲ ਨਜ਼ਰ ਆ ਰਹੀ ਹੈ । ਇਹ ਵੀਡੀਓ ਕਿਸੇ ਜ਼ੂ ਦਾ ਹੈ । ਜਿੱਥੇ ਅਦਾਕਾਰਾ ਆਪਣੀ ਧੀ ਨੂੰ ਸ਼ੇਰ ਵਿਖਾ ਰਹੀ ਹੈ । ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ।
ਹੋਰ ਪੜ੍ਹੋ : ਕੌਮਾਂਤਰੀ ਯੋਗ ਦਿਹਾੜੇ ‘ਤੇ ਅਦਾਕਾਰਾ ਸ਼ਿਲਪਾ ਸ਼ੈੱਟੀ ਅਤੇ ਮਲਾਇਕਾ ਅਰੋੜਾ ਵੀ ਯੋਗ ਕਰਦੀਆਂ ਦਿੱਤੀਆਂ ਦਿਖਾਈ, ਵੇਖੋ ਵੀਡੀਓ
ਸ਼ਿਲਪਾ ਸ਼ੈੱਟੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਵਿਦੇਸ਼ ‘ਚ ਮਸਤੀ ਕਰਦੀ ਹੋਈ ਦਿਖਾਈ ਦੇ ਰਹੀ ਹੈ । ਸ਼ਿਲਪਾ ਸ਼ੈੱਟੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਕਈ ਫ਼ਿਲਮਾਂ ‘ਚ ਨਜ਼ਰ ਆਉਣ ਵਾਲੀ ਹੈ । ਹਾਲ ਹੀ ‘ਚ ਉਸ ਨੇ ਇੱਕ ਫ਼ਿਲਮ ਦੀ ਸ਼ੂਟਿੰਗ ਪੂਰੀ ਕੀਤੀ ਹੈ ਅਤੇ ਹਾਲ ਹੀ ‘ਚ ਉਹ ਨਿਕੰਮਾ ਫ਼ਿਲਮ ਨੂੰ ਲੈ ਕੇ ਕਾਫੀ ਸੁਰਖੀਆਂ ‘ਚ ਹੈ ।

ਹੋਰ ਪੜ੍ਹੋ : ਕੀ ਤੁਹਾਨੂੰ ਪਤਾ ਹੈ? 16 ਸਾਲ ਦੀ ਉਮਰ ‘ਚ ਸ਼ਿਲਪਾ ਸ਼ੈੱਟੀ ਨੇ ਇਸ਼ਤਿਹਾਰ ‘ਚ ਕੀਤਾ ਸੀ ਕੰਮ
ਉਸ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਸ ਨੇ ਰਾਜ ਕੁੰਦਰਾ ਦੇ ਨਾਲ ਕੁਝ ਸਾਲ ਪਹਿਲਾਂ ਵਿਆਹ ਕਰਵਾਇਆ ਸੀ । ਜਿਸ ਤੋਂ ਉਸ ਦੇ ਦੋ ਬੱਚੇ ਹਨ । ਇੱਕ ਧੀ ਸਮੀਸ਼ਾ ਅਤੇ ਪੁੱਤਰ ਵਿਆਨ। ਸ਼ਿਲਪਾ ਸ਼ੈੱਟੀ ਦੇ ਨਾਲ ਰਾਜ ਕੁੰਦਰਾ ਦਾ ਦੂਜਾ ਵਿਆਹ ਸੀ, ਜਦੋਂਕਿ ਸ਼ਿਲਪਾ ਨੇ ਰਾਜ ਨਾਲ ਪਹਿਲਾ ਵਿਆਹ ਕਰਵਾਇਆ ਸੀ ।

ਰਾਜ ਕੁੰਦਰਾ ਪੰਜਾਬੀ ਪਰਿਵਾਰ ਦੇ ਨਾਲ ਸਬੰਧ ਰੱਖਦੇ ਹਨ ਅਤੇ ਇੱਕ ਬਿਜਨੇਸਮੈਨ ਹਨ। ਉਹ ਵੀ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ਅਤੇ ਅਕਸਰ ਆਪਣੀਆਂ ਤਸਵੀਰਾਂ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਸਨ । ਪਰ ਜਦੋਂ ਤੋਂ ਉਹ ਅਸ਼ਲੀਲ ਫ਼ਿਲਮਾਂ ਦੇ ਨਿਰਮਾਣ ਅਤੇ ਉਨ੍ਹਾਂ ਨੂੰ ਪ੍ਰਸਾਰਣ ਦੇ ਮਾਮਲੇ ‘ਚ ਫਸੇ ਸਨ ਉਸ ਤੋਂ ਬਾਅਦ ਉਸ ਨੇ ਸੋਸ਼ਲ ਮੀਡੀਆ ਤੋਂ ਦੂਰੀ ਬਣਾ ਲਈ ਹੈ ।
View this post on Instagram
ਹੋਰ ਪੜ੍ਹੋ