
ਸ਼ਿਲਪਾ ਸ਼ੈੱਟੀ (Shilpa Shetty) ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ । ਹੁਣ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਹੋਰ ਮਜ਼ੇਦਾਰ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਸ਼ਿਲਪਾ ਸ਼ੈੱਟੀ ਗੀਤ ‘ਤਾਰੀਫ ਕਰੋਗੇ ਕਬ ਤੱਕ’ ‘ਤੇ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ ਅਤੇ ਗਾਣੇ ‘ਤੇ ਲਿਪਸਿੰਗ ਕਰਦੀ ਹੋਈ ਪੁੱਛਦੀ ਹੈ ਕਿ ਤਾਰੀਫ ਕਰੋਗੇ ਕਬ ਤੱਕ, ਇਸ ‘ਤੇ ਅਦਾਕਾਰਾ ਦਾ ਨਿਰਦੇਸ਼ਕ ਕਹਿੰਦਾ ਹੈ ਕਿ ‘ਤੇਰੇ ਚਿਹਰੇ ਪੇ ਮੇਕਅੱਪ ਰਹੇਗਾ ਤਬ ਤੱਕ’ ।

ਹੋਰ ਪੜ੍ਹੋ : ਭਾਰਤੀ ਸਿੰਘ ਦੀ ਅੱਜ ਹੈ ਵੈਡਿੰਗ ਐਨੀਵਰਸਰੀ, ਪਤੀ ਨੂੰ ਐਨੀਵਰਸਰੀ ‘ਤੇ ਇੰਝ ਕੀਤਾ ਵਿਸ਼, ਵੇਖੋ ਵੀਡੀਓ
ਇਸ ‘ਤੇ ਸ਼ਿਲਪਾ ਸ਼ੈੱਟੀ ਨਰਾਜ਼ ਹੋ ਜਾਂਦੀ ਹੈ ਤੇ ਆਪਣੇ ਨਿਰਦੇਸ਼ਕ ਨੂੰ ਬਾਂਹ ਮਾਰ ਕੇ ਦੂਰ ਹਟਾ ਦਿੰਦੀ ਹੈ । ਇਸ ਵੀਡੀਓ ਨੂੰ ਸ਼ਿਲਪਾ ਸ਼ੈੱਟੀ ਦੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ ।
ਹੋਰ ਪੜ੍ਹੋ : ਹਰਭਜਨ ਮਾਨ ਦਾ ਨਵਾਂ ਗੀਤ ‘ਜਦੋਂ ਦੀ ਨਜ਼ਰ’ ਰਿਲੀਜ਼, ਪ੍ਰਸ਼ੰਸਕਾਂ ਦਾ ਮਿਲ ਰਿਹਾ ਭਰਵਾਂ ਹੁੰਗਾਰਾ
ਸ਼ਿਲਪਾ ਸ਼ੈੱਟੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਇਨ੍ਹੀਂ ਦਿਨੀਂ ਉਹ ਕਈ ਰਿਐਲਿਟੀ ਸ਼ੋਅਸ ‘ਚ ਨਜ਼ਰ ਆ ਰਹੀ ਹੈ । ਇਸ ਦੇ ਨਾਲ ਹੀ ਹਾਲ ਹੀ ‘ਚ ਉਹ ਫ਼ਿਲਮਾਂ ‘ਚ ਵੀ ਨਜ਼ਰ ਆਈ ਹੈ । ਸ਼ਿਲਪਾ ਸ਼ੈੱਟੀ ਆਪਣੀ ਫਿੱਟਨੈੱਸ ਨੂੰ ਲੈ ਕੇ ਬਹੁਤ ਹੀ ਸਚੇਤ ਰਹਿੰਦੀ ਹੈ ।

ਖੁਦ ਨੂੰ ਫਿੱਟ ਰੱਖਣ ਦੇ ਲਈ ਜਿੱਥੇ ਉਹ ਘੰਟਿਆਂ ਬੱਧੀ ਜਿੰਮ ‘ਚ ਪਸੀਨਾ ਵਹਾਉਂਦੀ ਹੈ। ਉੱਥੇ ਹੀ ਯੋਗਾ ਦਾ ਸਹਾਰਾ ਵੀ ਲੈਂਦੀ ਹੈ । ਦੋ ਬੱਚਿਆਂ ਦੀ ਮਾਂ ਹੋਣ ਦੇ ਬਾਵਜੂਦ ਸ਼ਿਲਪਾ ਨੂੰ ਵੇਖ ਕੋਈ ਵੀ ਉਸ ਦੀ ਉਮਰ ਦਾ ਅੰਦਾਜ਼ਾ ਵੀ ਨਹੀਂ ਲਗਾ ਸਕਦਾ ।
View this post on Instagram