ਸ਼ਿਲਪਾ ਸ਼ੈੱਟੀ ਨੇ ਪਿਆਰੇ ਜਿਹੇ ਸੁਨੇਹੇ ਦੇ ਨਾਲ ਪਤੀ ਰਾਜ ਕੁੰਦਰਾ ਨੂੰ ਦਿੱਤੀ ਜਨਮਦਿਨ ਦੀ ਵਧਾਈ, ਸਾਂਝੇ ਕੀਤੇ ਅਣਦੇਖੇ ਪਲ

written by Lajwinder kaur | September 09, 2022

Shilpa Shetty Wishes Happy Birthday husband Raj Kundra With Cute Video: ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਅੱਜ ਆਪਣਾ 47ਵਾਂ ਜਨਮਦਿਨ ਮਨਾ ਰਹੇ ਹਨ। ਰਾਜ ਕੁੰਦਰਾ ਦਾ ਜਨਮ 9 ਸਤੰਬਰ 1975 ਨੂੰ ਲੰਡਨ ਵਿੱਚ ਹੋਇਆ ਸੀ। ਰਾਜ ਕੁੰਦਰਾ ਦੇ ਪਿਤਾ ਲੁਧਿਆਣਾ ਤੋਂ ਲੰਡਨ ਚਲੇ ਗਏ ਅਤੇ ਉੱਥੇ ਠੇਕੇਦਾਰ ਵਜੋਂ ਕੰਮ ਕਰਨ ਲੱਗੇ। ਉਸਦੀ ਮਾਂ ਵੀ ਇੱਕ ਦੁਕਾਨ ਵਿੱਚ ਸਹਾਇਕ ਵਜੋਂ ਕੰਮ ਕਰਦੀ ਸੀ। ਉਸਨੇ ਆਪਣੀ ਸਕੂਲੀ ਪੜ੍ਹਾਈ ਲੰਡਨ ਤੋਂ ਹੀ ਕੀਤੀ, ਪਰ 18 ਸਾਲ ਦੀ ਉਮਰ ਵਿੱਚ ਆਪਣੀ ਪੜ੍ਹਾਈ ਛੱਡ ਦਿੱਤੀ।

inside image of shilpa shetty Image Source :Instagram

ਹੋਰ ਪੜ੍ਹੋ : ਵਿਰਾਟ ਕੋਹਲੀ ਦੇ 71ਵੇਂ ਸੈਂਕੜੇ 'ਤੇ ਪਤੀ ਬਾਰੇ ਅਨੁਸ਼ਕਾ ਸ਼ਰਮਾ ਪਾਈ ਖ਼ਾਸ ਪੋਸਟ, ਕਿਹਾ-‘ਮੈਂ ਹਮੇਸ਼ਾ ਤੁਹਾਡੇ ਨਾਲ ਹਾਂ’

ਸ਼ਿਲਪਾ ਸ਼ੈੱਟੀ ਨੇ ਆਪਣੇ ਪਤੀ ਰਾਜ ਕੁੰਦਰਾ ਨੂੰ ਬਰਥਡੇਅ ਵਿਸ਼ ਕਰਦੇ ਹੋਏ ਖ਼ਾਸ ਨੋਟ ਦੇ ਨਾਲ ਇੱਕ ਪਿਆਰਾ ਜਿਹਾ ਵੀਡੀਓ ਵੀ ਸ਼ੇਅਰ ਕੀਤਾ ਹੈ। ਇਸ ਵੀਡੀਓ ਨੂੰ ਉਨ੍ਹਾਂ ਨੇ ਆਪਣੇ ਪਰਿਵਾਰ ਦੇ ਨਾਲ ਬਿਤਾਏ ਅਣਦੇਖੇ ਪਲਾਂ ਨੂੰ ਸ਼ੇਅਰ ਕੀਤਾ ਹੈ। ਜਿਸ ‘ਚ ਰਾਜ ਕੁੰਦਰਾ ਆਪਣੀ ਪਤਨੀ ਸ਼ਿਲਪਾ ਸ਼ੈੱਟੀ ਤੇ ਬੱਚਿਆਂ ਨਾਲ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਕਿਊਟ ਜਿਹੇ ਸੁਨੇਹੇ ਦੇ ਨਾਲ ਸਾਂਝਾ ਕੀਤਾ ਹੈ। ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਰਾਜ ਕੁੰਦਰਾ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ।

rajkundra birthday Image Source :Instagram

2009 'ਚ ਸ਼ਿਲਪਾ ਨਾਲ ਹੋਇਆ ਸੀ ਵਿਆਹ

ਰਾਜ ਕੁੰਦਰਾ ਅਤੇ ਸ਼ਿਲਪਾ ਸ਼ੈੱਟੀ ਦੀ ਲਵ ਸਟੋਰੀ ਦੀ ਗੱਲ ਕਰੀਏ ਤਾਂ ਦੋਵਾਂ ਦੀ ਮੁਲਾਕਾਤ ਇੱਕ ਡੀਲ ਦੇ ਦੌਰਾਨ ਹੋਈ ਸੀ। ਰਾਜ ਨੇ ਪਰਫਿਊਮ ਬ੍ਰਾਂਡ ਦੇ ਪ੍ਰਚਾਰ 'ਚ ਸ਼ਿਲਪਾ ਦੀ ਮਦਦ ਕੀਤੀ। ਦੋਹਾਂ ਨੂੰ ਇੱਕ-ਦੂਜੇ ਨਾਲ ਪਿਆਰ ਹੋ ਗਿਆ ਪਰ ਸ਼ਿਲਪਾ ਰਾਜ ਦੇ ਪਹਿਲੇ ਵਿਆਹ ਬਾਰੇ ਜਾਣ ਕੇ ਹੈਰਾਨ ਰਹਿ ਗਈ। ਹਾਲਾਂਕਿ ਉਸ ਨੂੰ ਇਹ ਨਹੀਂ ਪਤਾ ਸੀ ਕਿ ਰਾਜ ਨੇ ਆਪਣੀ ਪਤਨੀ ਤੋਂ ਤਲਾਕ ਦੀ ਗੱਲ ਚੱਲ ਰਹੀ ਸੀ। ਤਲਾਕ ਤੋਂ ਬਾਅਦ ਰਾਜ ਨੇ ਸ਼ਿਲਪਾ ਨੂੰ ਫਿਲਮੀ ਅੰਦਾਜ਼ 'ਚ ਪ੍ਰਪੋਜ਼ ਕੀਤਾ ਅਤੇ ਦੋਹਾਂ ਨੇ ਨਵੰਬਰ 2009 'ਚ ਵਿਆਹ ਕਰ ਲਿਆ। ਉਨ੍ਹਾਂ ਦੇ ਦੋ ਬੱਚੇ ਵਿਆਨ ਅਤੇ ਸਮੀਸ਼ਾ ਹਨ।

Image Source :Instagram

You may also like