ਸ਼ਿਲਪਾ ਸ਼ੈੱਟੀ ਦੀ ਆਪਣੀ ਧੀ ਦੇ ਨਾਲ ਪਹਿਲੀ ਤਸਵੀਰ ਆਈ ਸਾਹਮਣੇ, ਕੁਝ ਦਿਨ ਪਹਿਲਾਂ ਸੈਰੋਗੇਸੀ ਜ਼ਰੀਏ ਬਣੀ ਸੀ ਮਾਂ

written by Shaminder | March 11, 2020

ਸ਼ਿਲਪਾ ਸ਼ੈੱਟੀ ਦੀ ਨਵ-ਜਨਮੀ ਧੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ । ਜਿਸ ‘ਚ ਸ਼ਿਲਪਾ ਸ਼ੈੱਟੀ ਰਾਜ ਕੁੰਦਰਾ ਅਤੇ ਉਨ੍ਹਾਂ ਦਾ ਪੁੱਤਰ ਘਰ ‘ਚ ਆਈ ਇਸ ਨੰਨ੍ਹੀ ਮਹਿਮਾਨ ਨੂੰ ਘਰ ਲੈ ਕੇ ਜਾ ਰਹੇ ਨੇ । ਦਰਅਸਲ ਕੁਝ ਦਿਨ ਪਹਿਲਾਂ ਹੀ ਸ਼ਿਲਪਾ ਸ਼ੈੱਟੀ ਦੇ ਘਰ ਸੈਰੋਗੇਸੀ ਤਕਨੀਕ ਦੇ ਜ਼ਰੀਏ ਇਸ ਬੱਚੀ ਦਾ ਜਨਮ ਹੋਇਆ ਹੈ ।ਕੁਝ ਦਿਨ ਹਸਪਤਾਲ ਰਹਿਣ ਤੋਂ ਬਾਅਦ ਬੱਚੀ ਨੂੰ ਸ਼ਿਲਪਾ ਸ਼ੈੱਟੀ ਆਪਣੇ ਘਰ ਲੈ ਕੇ ਆ ਚੁੱਕੀ ਹੈ । https://www.instagram.com/p/B9gy5_5Hr-3/ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ । ਦੱਸ ਦਈਏ ਕਿ ਸ਼ਿਲਪਾ ਸ਼ੈੱਟੀ ਦੂਸਰੀ ਵਾਰ ਮਾˆ ਬਣੀ ਹੈ । ਇਸ ਤੋਂ ਪਹਿਲਾਂ ਉਨ੍ਹਾਂ ਦਾ ਇੱਕ ਬੇਟਾ ਹੈ । ਬੇਟੀ ਦਾ ਨਾˆਅ ਸਮਿਸ਼ਾ ਸ਼ੈੱਟੀ ਰੱਖਿਆ ਗਿਆ ਹੈ । ਸੈਰੋਗੇਸੀ ਦੇ ਜ਼ਰੀਏ ਇਸ ਪਿਆਰੀ ਬੱਚੀ ਨੂੰ ਜਨਮ ਦਿੱਤਾ ਹੈ । ਬੱਚੀ ਦਾ ਜਨਮ 15 ਫਰਵਰੀ ਨੂੰ ਹੋਇਆ ਸੀ । https://www.instagram.com/p/B9gz1GNnWMq/ ਪਰ ਸ਼ਿਲਪਾ ਸ਼ੈੱਟੀ ਤੇ ਉਹਨਾˆ ਦੇ ਪਤੀ ਨੇ ਇਸ ਖ਼ਬਰ ਨੂੰ ਕਈ ਦਿਨ ਬਾਅਦ ਇੱਕ ਤਸਵੀਰ ਸ਼ੇਅਰ ਕਰ ਕਰਕੇ ਜਨਤਕ ਕੀਤਾ ਸੀ ।ਸੋਸ਼ਲ ਮੀਡੀਆ ਤੇ ਹਰ ਕੋਈ ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ ਨੂੰ ਵਧਾਈ ਦੇ ਰਿਹਾ ਹੈ । ਸ਼ਿਲਪਾ ਤੇ ਰਾਜ ਨੇ ਸਾਲ 2009 ਵਿੱਚ ਵਿਆਹ ਕਰਵਾਇਆ ਸੀ । https://www.instagram.com/p/B80Uq2RB3yj/ 2012 ਵਿੱਚ ਸ਼ਿਲਪਾ ਨੇ ਪਹਿਲੇ ਬੱਚੇ ਨੂੰ ਜਨਮ ਦਿੱਤਾ ਸੀ । ਤੁਹਾਨੂੰ ਦੱਸ ਦਿੰਦੇ ਹਾˆ ਕਿ ਸ਼ਿਲਪਾ ਸ਼ੈੱਟੀ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਲੱਖਾˆ ਦੀ ਗਿਣਤੀ ਵਿੱਚ ਉਹਨਾˆ ਦੇ ਫਾਲੋਵਰ ਹਨ ।  

0 Comments
0

You may also like