'ਪਲਾਜ਼ੋ' 2 ਨਾਲ ਭੰਗੜਾ ਪਾਉਣ ਲਈ ਹੋ ਜਾਓ ਤਿਆਰ , ਸ਼ਿਵਜੋਤ ਨੇ ਕੀਤਾ ਐਲਾਨ ਵੇਖੋ ਵੀਡੀਓ

Written by  Aaseen Khan   |  November 22nd 2018 08:31 AM  |  Updated: November 22nd 2018 02:21 PM

'ਪਲਾਜ਼ੋ' 2 ਨਾਲ ਭੰਗੜਾ ਪਾਉਣ ਲਈ ਹੋ ਜਾਓ ਤਿਆਰ , ਸ਼ਿਵਜੋਤ ਨੇ ਕੀਤਾ ਐਲਾਨ ਵੇਖੋ ਵੀਡੀਓ

'ਪਲਾਜ਼ੋ' 2 ਨਾਲ ਭੰਗੜਾ ਪਾਉਣ ਲਈ ਹੋ ਜਾਓ ਤਿਆਰ , ਵੇਖੋ ਵੀਡੀਓ ,ਇੱਕ ਸਾਲ ਦੇ ਲੱਗ ਭੱਗ ਹੋ ਗਿਆ ਹੈ ਜਦੋਂ ਕੁਵਿੰਦਰ ਬਿੱਲਾ ਤੇ ਸ਼ਿਵਜੋਤ ਨੇ ਇਕੱਠੇ ਮਿਲ ਕੇ 'ਪਲਾਜ਼ੋ' ਗਾਣੇ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਤਹਿਲਕਾ ਮਚਾ ਦਿੱਤਾ ਸੀ। ਗਾਣੇ ਦੇ ਸੰਗੀਤ ਤੇ ਵੀਡੀਓ ਨੇ ਬੱਚੇ ਤੋਂ ਲੈ ਕੇ ਵੱਡੇ ਤੱਕ ਦੇ ਦਿਲ 'ਚ ਜਗ੍ਹਾ ਬਣਾਈ ਤੇ ਹਰ ਇੱਕ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ ਸੀ। ਤੇ ਹੁਣ ਕੁਲਵਿੰਦਰ ਬਿੱਲਾ ਤੇ ਸ਼ਿਵਜੋਤ ਦੇ ਉਹਨਾਂ ਫੈਨਸ ਲਈ ਖੁਸ਼ਖਬਰੀ ਹੈ ਜਿਹੜੇ ਦੋਨਾਂ ਦਾ ਕੰਬੀਨੇਸ਼ਨ ਦੁਬਾਰਾ ਮਾਨਣਾ ਚਾਹੁੰਦੇ ਹਨ।

the song 'Palazzo'

ਦੱਸ ਦਈਏ ਸ਼ਿਵਜੋਤ ਅਤੇ ਕੁਲਵਿੰਦਰ ਬਿੱਲਾ ਆਪਣੇ ਸੁਪਰ ਡੁਪਰ ਹਿੱਟ ਗਾਣੇ 'ਪਾਲਜ਼ੋ' ਦਾ ਸਿਕਿਊਏਲ ਲੈ ਕੇ ਆ ਰਹੇ ਹਨ ਯਾਨੀ ਜਲਦ ਹੀ 'ਪਲਾਜ਼ੋ' 2 ਪੰਜਾਬੀਆਂ ਨੂੰ ਨਚਾਉਣ ਲਈ ਦੁਬਾਰਾ ਆ ਰਿਹਾ ਹੈ। ਪਲਾਜ਼ੋ 2 ਦੀ ਜਾਣਕਾਰੀ ਸ਼ਿਵਜੋਤ ਨੇ ਖੁਦ ਆਪਣੇ ਇੰਸਟਾਗ੍ਰਾਮ ਪੇਜ ਦੇ ਦਿੱਤੀ ਹੈ ਜਿਸ 'ਚ ਗੱਡੀ 'ਚ ਪਲਾਜ਼ੋ 2 ਨੂੰ ਮਾਣਦੇ ਹੋਏ ਲੋਕਾਂ ਦੇ ਸੁਰਮੁਖ ਹੋਏ ਹਨ। ਦੱਸ ਦਈਏ ਪਲਾਜ਼ੋ ਗਾਣੇ ਦਾ ਪਹਿਲਾ ਭਾਗ ਜਿਸ 'ਚ ਕੁਲਵਿੰਦਰ ਬਿੱਲਾ ਨਾਲ ਸ਼ਿਵਜੋਤ ਦੀ ਜੁਗਬੰਦੀ ਵੇਖਣ ਨੂੰ ਮਿਲੀ ਸੀ।

 

View this post on Instagram

 

Palazzo -2 diyan tyaariyaan ?? guys be ready for another Bhangra Anthems of this season !!

A post shared by Shivjot ? (@shivjot.official) on Nov 17, 2018 at 3:08am PST

ਪਲਾਜ਼ੋ ਗਾਣੇ ਨੂੰ ਹੁਣ ਤੱਕ You Tube 'ਤੇ 122 ਮਿਲੀਅਨ ਵਾਰ ਲੋਕ ਦੇਖ ਚੁੱਕੇ ਹਨ। ਪਹਿਲਾ ਗਾਣਾ ਤਾਂ ਸਰੋਤਿਆਂ ਨੇ ਖੂਬ ਸਿਰ ਮੱਥੇ ਕਬੂਲਿਆ ਹੈ ਵੇਖਣ ਯੋਗ ਹੋਵੇਗਾ ਪਲਾਜ਼ੋ 2 ਦਰਸ਼ਕਾਂ ਨੂੰ ਕਿੰਨ੍ਹਾ ਕੁ ਨੱਚਣ ਲਈ ਮਜਬੂਰ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network