ਸ਼ਿਵਜੋਤ ਦਾ ਨਵਾਂ ਗੀਤ ‘ਪ੍ਰੋ ਜੱਟਸ’ ਰਿਲੀਜ਼, ਸਰੋਤਿਆਂ ਨੂੰ ਆ ਰਿਹਾ ਪਸੰਦ

written by Shaminder | August 21, 2021

ਸ਼ਿਵਜੋਤ  (Shivjot ) ਦਾ ਨਵਾਂ ਗੀਤ ‘ਪ੍ਰੋ ਜੱਟਸ’  (Pro Jatts) ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਖੁਦ ਸ਼ਿਵਜੋਤ ਨੇ ਲਿਖੇ ਹਨ । ਇਸ ਗੀਤ ਨੂੰ ਤੁਸੀਂ ਪੀਟੀਸੀ ਪੰਜਾਬੀ ‘ਤੇ ਸੁਣ ਸਕਦੇ ਹੋ ।ਇਸ ਗੀਤ ‘ਚ ਗੱਭਰੂ ਜੱਟ ਨੇ ਆਪਣੇ ਰੁਤਬੇ ਨੂੰ ਆਪਣੇ ਬਿਆਨ ਕੀਤਾ ਹੈ ।ਇਸ ਗੀਤ ਦੇ ਬੋਲ ਸ਼ਿਵਜੋਤ ਦੇ ਲਿਖੇ ਹੋਏ ਹਨ, ਜਦੋਂਕਿ ਮਿਊਜ਼ਿਕ ਦਾ ਬੌਸ ਵੱਲੋਂ ਦਿੱਤਾ ਗਿਆ ਹੈ । ਇਸ ਗੀਤ ਨੂੰ ਤੁਸੀਂ  ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ ‘ਤੇ ਸੁਣ ਸਕਦੇ ਹੋ ।

Shivjot -min (1) Image From Shivjot Song

ਹੋਰ ਪੜ੍ਹੋ : ਗਾਇਕ ਪਰਮੀਸ਼ ਵਰਮਾ ਵੱਲੋਂ ਸਾਂਝੀ ਕੀਤੀ ਪੋਸਟ ‘ਤੇ ਰੇਸ਼ਮ ਸਿੰਘ ਅਨਮੋਲ ਨੇ ਦਿੱਤਾ ਪ੍ਰਤੀਕਰਮ

ਇਸ ਗੀਤ ਦਾ ਐਕਸਕਲਿਊਸਿਵ ਵੀਡੀਓ ਤੁਸੀਂ ਪੀਟੀਸੀ ਪੰਜਾਬੀ ‘ਤੇ ਵੇਖ ਸਕਦੇ ਹੋ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਸ਼ਿਵਜੋਤ ਦੀ ਆਵਾਜ਼ ‘ਚ ਕਈ ਰਿਲੀਜ਼ ਹੋ ਚੁੱਕੇ ਹਨ ਜਿਨ੍ਹਾਂ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ।

ਸ਼ਿਵਜੋਤ ਦੇ ਗੀਤਾਂ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ।ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ‘ਛੋਟਾ ਨੰਬਰ’, ‘ਫਾਨਾ’ , ‘ਸ਼ਰਾਰਾ’ , ‘ਮੋਟੀ ਮੋਟੀ ਅੱਖ’ ਪੰਜੇਬਾਂ ਸਣੇ ਕਈ ਗੀਤ ਸ਼ਾਮਿਲ ਹਨ ।

Shivjot pp -min

ਸ਼ਿਵਜੋਤ ਦੇ ਪ੍ਰਸ਼ੰਸਕ ਨੂੰ ਵੀ ਉਸ ਦਾ ਇਹ ਗੀਤ ਕਾਫੀ ਪਸੰਦ ਆ ਰਿਹਾ ਹੈ । ਉਨ੍ਹਾਂ ਦੇ ਇਸ ਗੀਤ ‘ਚ ਪੰਜਾਬੀ ਸੱਭਿਆਚਾਰ ਅਤੇ ਸ਼ਹਿਰੀ ਰਹਿਣ ਸਹਿਣ ਦੀ ਝਲਕ ਵੀ ਵੇਖਣ ਨੂੰ ਮਿਲ ਰਹੀ ਹੈ ।

 

0 Comments
0

You may also like