ਐਨਸੀਬੀ ਦੀ ਟੀਮ ਦੀ ਵੱਡੀ ਕਾਰਵਾਈ ਰੀਆ ਦੇ ਭਰਾ ਅਤੇ ਸੈਮੂਅਲ ਮਿਰਾਂਡਾ ਨੂੰ ਲਿਆ ਹਿਰਾਸਤ ‘ਚ
ਐਨਸੀਬੀ ਦੀ ਟੀਮ ਅੱਜ ਸਵੇਰੇ ਛੇ ਵਜੇ ਦੇ ਕਰੀਬ ਰੀਆ ਦੇ ਘਰ ਅਤੇ ਸੁਸ਼ਾਂਤ ਸਿੰਘ ਰਾਜਪੂਤ ਦੇ ਮੈਨੇਜਰ ਰਹੇ ਸੈਮੂਅਲ ਮਿਰਾਂਡਾ ਦੇ ਘਰ ਪਹੁੰਚੀ । ਜਿੱਥੇ ਛਾਪੇਮਾਰੀ ਦੌਰਾਨ ਟੀਮ ਨੇ ਵੱਡੀ ਕਾਰਵਾਈ ਕੀਤੀ । ਇਸ ਦੇ ਨਾਲ ਹੀ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਡਰੱਗਜ਼ ਸਬੰਧਾਂ ਤਹਿਤ ਅੱਜ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਵੱਡਾ ਐਕਸ਼ਨ ਲਿਆ। ਐਨਸੀਬੀ ਦੀ ਟੀਮ ਨੇ ਸੁਸ਼ਾਂਤ ਸਿੰਘ ਰਾਜਪੂਤ ਦੀ ਗਰਲਫਰੈਂਡ ਰਹੀ ਰੀਆ ਚਕ੍ਰਵਰਤੀ ਦੇ ਭਰਾ ਸ਼ੋਵਿਕ ਚਕ੍ਰਵਰਤੀ ਨੂੰ ਹਿਰਾਸਤ 'ਚ ਲੈ ਲਿਆ। ਇਸ ਤੋਂ ਇਲਾਵਾ ਨੇ ਅੱਜ ਸੁਸ਼ਾਂਤ ਸਿੰਘ ਦੇ ਘਰ ਮੈਨੇਜਰ ਰਹੇ ਸੈਮੂਅਲ ਮਿਰਾਂਡਾ ਨੂੰ ਵੀ ਹਿਰਾਸਤ 'ਚ ਲੈ ਲਿਆ ਹੈ।
https://www.instagram.com/p/CBLTCV1nXNQ/
ਸ਼ੁੱਕਰਵਾਰ ਸਵੇਰ ਸਾਢੇ ਛੇ ਤੋਂ ਪੌਣੇ ਸੱਤ ਵਜੇ ਦਰਮਿਆਨ ਂਛਭ ਦੀ ਟੀਮ ਸੈਮੂਅਲ ਮਿਰਾਂਡਾ ਅਤੇ ਰੀਆ -ਸ਼ੋਵਿਕ ਦੇ ਘਰ ਪਹੁੰਚੀ ਸੀ। ਸਵੇਰ ਤੋਂ ਚੱਲ ਰਹੇ ਸਰਚ ਆਪ੍ਰੇਸ਼ਨ 'ਚ ਦੋ ਟੀਮਾਂ ਰੀਆ ਦੇ ਘਰ ਆਈਆਂ ਸਨ।
https://www.instagram.com/p/CBFpLHSnA_n/
ਇਕ ਟੀਮ ਸੈਮੂਅਲ ਮਿਰਾਂਡਾ ਦੇ ਘਰ ਪਹੁੰਚੀ ਸੀ। ਐਨਸੀਬੀ ਦੀ ਟੀਮ ਨੇ ਕਰੀਬ ਸਾਢੇ ਤਿੰਨ ਘੰਟੇ ਪੁੱਛਗਿਛ ਤੋਂ ਬਾਅਦ ਸੈਮੂਅਲ ਮਿਰਾਂਡਾ ਨੂੰ ਹਿਰਾਸਤ 'ਚ ਲਿਆ। ਓਧਰ ਰੀਆ ਦੇ ਭਰਾ ਸ਼ੋਵਿਕ ਨੂੰ ਕਰੀਬ 4 ਘੰਟੇ ਪੁੱਛਗਿਛ ਕਰਨ ਮਗਰੋਂ ਟੀਮ ਨਾਲ ਲੈ ਗਈ।