ਪਤੀ ਦੀ ਯਾਦ 'ਚ ਭਾਵੁਕ ਹੋਈ ਸ਼ਰਧਾ ਆਰਿਆ, ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਆਪਣੇ ਹਨੀਮੂਨ ਦੀਆਂ ਅਣਦੇਖੀਆਂ ਰੋਮਾਂਟਿਕ ਤਸਵੀਰਾਂ 

written by Lajwinder kaur | January 20, 2022

ਕੁੰਡਲੀ ਭਾਗਿਆ ਫੇਮ ਸ਼ਰਧਾ ਆਰਿਆ Shraddha Arya ਹਮੇਸ਼ਾ ਆਪਣੇ ਲੁੱਕ ਲਈ ਸੁਰਖੀਆਂ ਵਿੱਚ ਰਹਿੰਦੀ ਹੈ। ਸ਼ਰਧਾ ਦਾ ਹਰ ਲੁੱਕ ਉਸ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆਉਂਦਾ ਹੈ। ਹਾਲ ਹੀ 'ਚ ਸ਼ਰਧਾ ਆਰੀਆ ਨੇ ਇੰਸਟਾਗ੍ਰਾਮ 'ਤੇ ਆਪਣੀ ਕੁਝ ਰੋਮਾਂਟਿਕ ਤਸਵੀਰਾਂ ਸ਼ੇਅਰ ਕੀਤੀਆਂ ਨੇ।

ਹੋਰ ਪੜ੍ਹੋ :ਬੀਰ ਸਿੰਘ ਦਾ ਨਵਾਂ ਗੀਤ ‘ਜੋੜਾ ਝਾਂਜਰਾਂ ਦਾ’ ਛਾਇਆ ਟਰੈਂਡਿੰਗ ‘ਚ, ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਰਾਜਵੀਰ ਜਵੰਦਾ ਤੇ ਜਪਜੀ ਖਹਿਰਾ ਦੀ ਰੋਮਾਂਟਿਕ ਕਮਿਸਟਰੀ, ਦੇਖੋ ਵੀਡੀਓ

shraddha arya Image Source: Instagram

ਦੱਸ ਦਈਏ ਸ਼ਰਧਾ ਆਰਿਆ ਨੇ 16 ਨਵੰਬਰ 2021 ਨੂੰ ਬੁਆਏਫ੍ਰੈਂਡ ਰਾਹੁਲ ਨਾਗਲ ਨਾਲ ਵਿਆਹ ਕਰਵਾ ਲਿਆ ਸੀ। ਸ਼ਰਧਾ ਦਾ ਪਤੀ ਪੇਸ਼ੇ ਤੋਂ ਨੇਵੀ ਅਫਸਰ ਹੈ। ਸ਼ਰਧਾ ਨੇ ਵਿਆਹ ਤੋਂ ਬਾਅਦ ਹੀ ਆਪਣੇ ਪਤੀ ਨੂੰ ਪ੍ਰਸ਼ੰਸਕਾਂ ਨਾਲ ਮਿਲਾਇਆ। ਇਹ ਜੋੜਾ ਵਿਆਹ ਦੇ ਕਰੀਬ ਡੇਢ ਮਹੀਨੇ ਬਾਅਦ ਹਨੀਮੂਨ ਲਈ ਮਾਲਦੀਵ ਪਹੁੰਚ ਗਿਆ ਸੀ। ਜਿੱਥੋਂ ਉਨ੍ਹਾਂ ਨੇ ਰੋਮਾਂਟਿਕ ਪਲਾਂ ਦੀ ਝਲਕ ਦਿਖਾਈ।

ਹੋਰ ਪੜ੍ਹੋ : ਕਪਿਲ ਸ਼ਰਮਾ ਦੀ ਲਾਡਲੀ ਨੇ ਜਿੱਤਿਆ ਸਭ ਦਾ ਦਿਲ, ਰੌਕਸਟਾਰ ਬਣੀ ਅਨਾਇਰਾ ਦਾ ਨਵਾਂ ਵੀਡੀਓ ਹੋਇਆ ਵਾਇਰਲ

Shraddha Arya shared new pics after marriage Image Source: Instagram

ਸ਼ਰਧਾ ਆਰਿਆ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੇ ਪਤੀ ਨਾਲ ਰੋਮਾਂਟਿਕ ਤਸਵੀਰਾਂ ਸ਼ੇਅਰ ਕੀਤੀ ਹਨ। ਪਹਿਲੀ ਤਸਵੀਰ 'ਚ ਰਾਹੁਲ ਕੈਮਰੇ ਵੱਲ ਦੇਖ ਰਹੇ ਹਨ, ਫਿਰ ਸ਼ਰਧਾ ਉਸ ਵੱਲ ਦੇਖ ਰਹੀ ਹੈ। ਬਾਕੀ ਤਸਵੀਰਾਂ 'ਚ ਇਹ ਜੋੜਾ ਸਮੁੰਦਰ ਦੇ ਹੇਠਾਂ ਇਨਜੁਆਏ ਕਰਦੇ ਹੋਏ ਨਜ਼ਰ ਆ ਰਹੇ ਹਨ। ਇਨ੍ਹਾਂ 'ਚੋਂ ਇੱਕ ਤਸਵੀਰ 'ਚ ਦੋਵੇਂ ਸਮੁੰਦਰ ਦੇ ਅੰਦਰ ਹੱਥਾਂ ਦੇ ਨਾਲ ਦਿਲ ਬਣਾਉਂਦੇ ਹੋਏ ਦਿਖਾਈ ਦੇ ਰਹੇ ਨੇ। ਇਨ੍ਹਾਂ ਰੋਮਾਂਟਿਕ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਸ਼ਰਧਾ ਆਰਿਆ ਨੇ ਆਪਣੇ ਪਤੀ ਨੂੰ ਯਾਦ ਕੀਤਾ। ਇਨ੍ਹਾਂ ਤਸਵੀਰਾਂ ਨੂੰ ਸ਼ਰਧਾ ਨੇ ਬਹੁਤ ਹੀ ਕਿਊਟ ਕੈਪਸ਼ਨ ਦੇ ਨਾਲ ਪੋਸਟ ਕੀਤਾ ਹੈ। ਜੇ ਗੱਲ ਕਰੀਏ ਸ਼ਰਧਾ ਕਈ ਨਾਮੀ ਸੀਰੀਅਲਾਂ 'ਚ ਅਦਾਕਾਰੀ ਕਰ ਚੁੱਕੀ ਹੈ। ਉਹ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਆਪਣੀ ਫਨੀ ਵੀਡੀਓਜ਼ ਵੀ ਸ਼ੇਅਰ ਕਰਦੀ ਰਹਿੰਦੀ ਹੈ।

 

 

View this post on Instagram

 

A post shared by Shraddha Arya (@sarya12)

You may also like