ਸੰਗੀਤਕਾਰ ਅਨੂੰ ਮਲਿਕ ਦੀ ਇਸ ਗੰਦੀ ਹਰਕਤ ਦਾ ਗਾਇਕਾ ਨੇ ਕੀਤਾ ਖੁਲਾਸਾ

Written by  Rupinder Kaler   |  November 02nd 2019 05:14 PM  |  Updated: November 02nd 2019 05:14 PM

ਸੰਗੀਤਕਾਰ ਅਨੂੰ ਮਲਿਕ ਦੀ ਇਸ ਗੰਦੀ ਹਰਕਤ ਦਾ ਗਾਇਕਾ ਨੇ ਕੀਤਾ ਖੁਲਾਸਾ

ਮਿਊਜ਼ਿਕ ਡਾਇਰੈਕਟਰ ਅਨੂੰ ਮਲਿਕ ਇੱਕ ਵਾਰ ਫਿਰ ਸੰਗੀਤ ਦੇ ਇੱਕ ਰਿਆਲਟੀ ਸ਼ੋਅ ਵਿੱਚ ਜੱਜ ਦੇ ਤੌਰ ਤੇ ਦਿਖਾਈ ਦੇ ਰਹੇ ਹਨ । ਜਿਸ ਤੇ ਗਾਇਕਾ ਸੋਨਾ ਮਹਾਪਾਤਰਾ ਤੇ ਨੇਹਾ ਭਸੀਨ ਨੇ ਕਈ ਸਵਾਲ ਖੜੇ ਕਰ ਦਿੱਤੇ ਹਨ । ਨੇਹਾ ਭਸੀਨ ਨੇ ਸੋਨਾ ਦੇ ਇੱਕ ਟਵੀਟ ਦਾ ਜਵਾਬ ਦਿੰਦੇ ਹੋਏ ਖੁਲਾਸਾ ਕੀਤਾ ਹੈ ਕਿ ਕਿਵੇਂ ਅਨੂੰ ਮਲਿਕ ਨੇ ਕਈ ਸਾਲ ਪਹਿਲਾਂ ਇੱਕ ਮੀਟਿੰਗ ਦੌਰਾਨ ਉਸ ਨੂੰ ਅਸਹਿਜ ਕਰ ਦਿੱਤਾ ਸੀ।

https://www.instagram.com/p/B3B1aX3lzaT/

ਸੋਨਾ ਤੇ ਨੇਹਾ ਨੇ ਹੀ ਰਿਆਲਟੀ ਸ਼ੋਅ ਵਿੱਚ ਜੱਜ ਵਜੋਂ ਫਿਰ ਅਨੂੰ ਨੂੰ ਫਿਰ ਲਿਆਉਣ 'ਤੇ ਇੱਕ ਨਿੱਜੀ ਚੈਨਲ ਦੀ ਨਿਖੇਧੀ ਕੀਤੀ ਹੈ ।ਇਸ ਸਭ ਦੇ ਚਲਦੇ ਸਿੰਗਰ ਸ਼ਹਾੲਟੳ ਫੳਨਦਟਿ ਵੀ ਸਾਹਮਣੇ ਆ ਗਈ ਹੈ। ਸ਼ਵੇਤਾ ਪੰਡਿਤ ਨੇ ਕਿਹਾ ਹੈ ਕਿ ਉਹ #MeToo ਅੰਦੋਲਨ ਲਈ ਧੰਨਵਾਦੀ ਹੈ ਜਿਸ ਕਾਰਨ ਉਹ ਸੰਗੀਤਕਾਰ ਅਨੂੰ ਮਲਿਕ 'ਤੇ ਜਿਨਸੀ ਸ਼ੋਸਣ ਦਾ ਦੋਸ਼ ਲਗਾ ਸਕੀਆਂ ਹਨ।

https://www.instagram.com/p/BzNZIXZFzE2/

ਸ਼ਵੇਤਾ ਉਦੋਂ ਨਾਬਾਲਿਗ ਸੀ ਜਦੋਂ ਮਲਿਕ ਨੇ ਉਸ ਨਾਲ ਗ਼ਲਤ ਹਰਕਤ ਕੀਤੀ ਸੀ। ਸ਼ਵੇਤਾ ਨੇ ਨੇਹਾ ਭਸੀਨ ਦੇ ਇਕ ਟਵੀਟ ਦੇ ਜਵਾਬ 'ਚ ਲਿਖਿਆ, '2019 'ਚ ਵੀ ਸਾਡੇ ਪੀੜਤਾਂ ਕੋਲੋਂ ਹੀ ਸਵਾਲ ਕੀਤਾ ਜਾ ਰਿਹਾ ਹੈ। ਦੋ ਦਹਾਕਿਆਂ ਤੋਂ ਇਸ ਇੰਡਸਟਰੀ 'ਚ ਪ੍ਰੋਫੈਸ਼ਨਲ ਸਿੰਗਰ ਹੋਣ ਤੋਂ ਬਾਅਦ ਵੀ ਕੁਝ ਸੌੜੀ ਮਾਨਸਿਕਤਾ ਵਾਲੇ ਪੁੱਛ ਰਹੇ ਹਨ, ਅਸੀਂ ਉਦੋਂ ਕਿਉਂ ਨਹੀਂ ਕੀਤਾ? ਅਸਲ ਵਿਚ ਲੂਜ਼ਰਸ? ਕਲਪਨਾ ਕਰੋ ਕਿ ਜੇਕਰ ਮੈਂ 2001 'ਚ ਸਕੂਲ ਦੀ ਬੱਚੀ ਹੁੰਦੀ ਤਾਂ ਕੀ ਬੋਲਦੀ?

https://twitter.com/ShwetaPandit7/status/1190210622467825669


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network