
Shweta Singh on SSR Birthday : ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਅੱਜ ਇਸ ਦੁਨੀਆਂ ਵਿੱਚ ਹੁੰਦੇ ਤਾਂ ਉਹ ਆਪਣਾ ਜਨਮਦਿਨ ਮਨਾ ਰਹੇ ਹੁੰਦੇ। ਸੁਸ਼ਾਂਤ ਭਾਵੇਂ ਹੁਣ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਹਨ ਪਰ ਅੱਜ ਵੀ ਉਹ ਆਪਣੇ ਪ੍ਰਸ਼ੰਸਕਾਂ ਦੀਆਂ ਯਾਦਾਂ 'ਚ ਹਨ। 14 ਜੂਨ 2020 ਨੂੰ ਅਦਾਕਾਰ ਦੀ ਮੌਤ ਦੀ ਖਬਰ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਇਸ ਦੇ ਨਾਲ ਹੀ ਅੱਜ ਸੁਸ਼ਾਂਤ ਦੇ ਜਨਮਦਿਨ ਦੇ ਮੌਕੇ 'ਤੇ ਉਨ੍ਹਾਂ ਦੀ ਭੈਣ ਸ਼ਵੇਤਾ ਨੇ ਕਈ ਪੋਸਟਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਪੋਸਟਾਂ ਰਾਹੀਂ ਉਨ੍ਹਾਂ ਨੇ ਅਦਾਕਾਰ ਦੀਆਂ ਕੁਝ ਅਣਦੇਖੀਆਂ ਤਸਵੀਰਾਂ ਅਤੇ ਬਚਪਨ ਦੀਆਂ ਕਹਾਣੀਆਂ ਪ੍ਰਸ਼ੰਸਕਾਂ ਨਾਲ ਸਾਂਝੀਆਂ ਕੀਤੀਆਂ ਹਨ।

ਆਪਣੇ ਭਰਾ ਤੇ ਅਦਾਕਾਰ ਸੁਸ਼ਾਂਤ ਸਿੰਘ ਦੇ ਜਨਮਦਿਨ ਦੇ ਮੌਕੇ 'ਤੇ ਸ਼ਵੇਤਾ ਸਿੰਘ ਨੇ ਇੰਸਟਾਗ੍ਰਾਮ 'ਤੇ ਕੁਝ ਵੀਡੀਓ ਅਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਸੁਸ਼ਾਂਤ ਨੂੰ ਬਚਪਨ ਤੋਂ ਹੀ ਐਕਟਿੰਗ ਦਾ ਸ਼ੌਕ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਸੁਸ਼ਾਂਤ ਨਾਲ ਆਪਣੀਆਂ ਯਾਦਾਂ ਸਾਂਝੀਆਂ ਕਰਨ ਲਈ ਵੀ ਕਿਹਾ। ਜੇਕਰ ਕਦੇ ਸੁਸ਼ਾਂਤ ਨੇ ਉਨ੍ਹਾਂ ਦੇ ਮੈਸੇਜ ਦਾ ਜਵਾਬ ਦਿੱਤਾ ਹੈ ਤਾਂ ਉਸ ਨੂੰ ਟੈਗ ਕਰੋ।
ਸ਼ਵੇਤਾ ਨੇ ਕਿਹਾ, 'ਭਰਾ ਦੇ ਜਨਮਦਿਨ ਦੇ ਮੌਕੇ 'ਤੇ ਮੈਂ ਤੁਹਾਡੇ ਨਾਲ ਉਨ੍ਹਾਂ ਦੀਆਂ ਕੁਝ ਯਾਦਾਂ ਸਾਂਝੀਆਂ ਕਰਨਾ ਚਾਹੁੰਦੀ ਹਾਂ। ਜਦੋਂ ਅਸੀਂ ਬੱਚੇ ਸੀ ਤਾਂ ਅਸੀਂ ਕਿਵੇਂ ਸੀ? ਸਾਡੇ ਵਿੱਚ ਇੱਕ ਸਾਲ ਦਾ ਫਰਕ ਸੀ ਅਤੇ ਘਰ ਦੇ ਸਾਰੇ ਲੋਕ ਸਾਨੂੰ ਗੁੜੀਆ ਅਤੇ ਗੁਲਸ਼ਨ ਕਹਿ ਕੇ ਬੁਲਾਉਂਦੇ ਸਨ। ਘਰ ਵਿੱਚ ਜੋ ਵੀ ਮਠਿਆਈ ਮਿਲਦੀ ਸੀ, ਅਸੀਂ ਇਕੱਠੇ ਖਾਂਦੇ ਸੀ।' ਸ਼ਵੇਤਾ ਨੇ ਭਰਾ ਸੁਸ਼ਾਂਤ ਨਾਲ ਅਜਿਹੀਆਂ ਕਈ ਖੱਟੀਆਂ-ਮਿੱਠਿਆਂ ਯਾਦਾ ਫੈਨਜ਼ ਨਾਲ ਸ਼ੇਅਰ ਕੀਤੀਆਂ ਹਨ।

ਇਸ ਤੋਂ ਇਲਾਵਾ ਸ਼ਵੇਤਾ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਤਸਵੀਰ ਵੀ ਸ਼ੇਅਰ ਕੀਤੀ ਹੈ। ਇਸ ਤਸਵੀਰ ਦੇ ਵਿੱਚ ਸੁਸ਼ਾਂਤ ਆਪਣੀ ਭੈਣ ਯਾਨੀ ਕਿ ਸ਼ਵੇਤਾ ਦੇ ਬੱਚਿਆਂ ਨਾਲ ਨਜ਼ਰ ਆ ਰਹੇ ਹਨ। ਸ਼ਵੇਤਾ ਨੇ ਇਹ ਤਸਵੀਰ ਸ਼ੇਅਰ ਕਰਦੇ ਹੋਏ ਆਪਣੇ ਭਰਾ ਦੇ ਨਾਮ ਖ਼ਾਸ ਸੰਦੇਸ਼ ਲਿਖਿਆ। ਸ਼ਵੇਤਾ ਨੇ ਲਿਖਿਆ, 'ਜਨਮਦਿਨ ਮੁਬਾਰਕ ਮੇਰਾ ਪਿਆਰੇ ਤੇ ਸਵੀਟ ਭਾਈ.. ਤੁਸੀਂ ਜਿੱਥੇ ਵੀ ਹੋ ਹਮੇਸ਼ਾ ਖੁਸ਼ ਰਹੋ (ਮੈਨੂੰ ਲੱਗਦਾ ਹੈ ਕਿ ਤੁਸੀਂ ਕੈਲਾਸ਼ ਵਿੱਚ ਸ਼ਿਵਜੀ ਦੇ ਨਾਲ ਘੁੰਮ ਰਹੇ ਹੋਵੋਗੇ)। ਅਸੀਂ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ। ਕਦੇ-ਕਦੇ ਤੁਹਾਨੂੰ ਇਹ ਵੀ ਦੇਖਣਾ ਚਾਹੀਦਾ ਹੈ ਕਿ ਤੁਸੀਂ ਧਰਤੀ 'ਤੇ ਕਿਹੜਾ ਜਾਦੂ ਕੀਤਾ ਹੈ ਅਤੇ ਤੁਹਾਡੇ ਵਰਗੇ ਸੁਨਹਿਰੀ ਦਿਲਾਂ ਵਾਲੇ ਕਿੰਨੇ ਸੁਸ਼ਾਂਤਾਂ ਨੂੰ ਜਨਮ ਦਿੱਤਾ ਹੈ। ਮੈਨੂੰ ਤੁਹਾਡੇ 'ਤੇ ਮਾਣ ਹੈ ਮੇਰੇ ਬੱਚੇ ਅਤੇ ਹਮੇਸ਼ਾ ਰਹੇਗਾ।#sushantday #sushantmoon'
ਇਸ ਦੇ ਨਾਲ ਹੀ ਸੁਸ਼ਾਂਤ ਸਿੰਘ ਦੀ ਦੂਜੀ ਭੈਣ ਪ੍ਰਿਅੰਕਾ ਸਿੰਘ ਨੇ ਵੀ ਅਦਾਕਾਰ ਦੇ ਫੈਨਜ਼ ਨੂੰ ਖਾਸ ਅਪੀਲ ਕੀਤੀ ਹੈ। ਉਨ੍ਹਾਂ ਨੇ ਟਵਿੱਟਰ 'ਤੇ ਲਿਖਿਆ ਕਿ ਕਿਰਪਾ ਕਰਕੇ ਸੁਸ਼ਾਂਤ ਦੇ ਜਨਮਦਿਨ ਲਈ ਆਪਣਾ ਡਰਾਫਟ ਤਿਆਰ ਰੱਖੋ। ਜੇ ਸੰਭਵ ਹੋਵੇ, ਤਾਂ ਸੁਸ਼ਾਂਤ ਅਤੇ ਫਜ਼ ਦੀ ਯਾਦ ਵਿੱਚ ਇੱਕ ਡਾਗਸ ਸ਼ੈਲਟਰ ਹੋਮ ਵਿੱਚ ਜਾਓ। ਮੈਂ ਵੀ ਇਹੀ ਕਰਨ ਜਾ ਰਿਹਾ ਹਾਂ।

ਹੋਰ ਪੜ੍ਹੋ: ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦਾ ਅੱਜ ਹੈ ਜਨਮਦਿਨ, ਜਾਣੋ ਅਦਾਕਾਰ ਬਾਰੇ ਦਿਲਚਸਪ ਗੱਲਾਂ
ਦੱਸ ਦਈਏ ਕਿ ਸੁਸ਼ਾਂਤ ਦੇ ਚਹੇਤੇ ਡਾਗ ਫਜ਼ ਦੀ 17 ਜਨਵਰੀ ਨੂੰ ਹੀ ਮੌਤ ਹੋ ਗਈ ਸੀ। ਦੱਸ ਦੇਈਏ ਕਿ ਸੁਸ਼ਾਂਤ ਸਿੰਘ ਰਾਜਪੂਤ 14 ਜੂਨ 2020 ਨੂੰ ਆਪਣੇ ਘਰ ਵਿੱਚ ਮ੍ਰਿਤਕ ਪਾਏ ਗਏ ਸਨ। ਉਦੋਂ ਤੋਂ ਸੀਬੀਆਈ ਇਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ ਅਤੇ ਉਨ੍ਹਾਂ ਦਾ ਪਰਿਵਾਰ ਇਨਸਾਫ਼ ਦੀ ਉਡੀਕ ਵਿੱਚ ਹੈ।
View this post on Instagram