
ਬਾਲੀਵੁੱਡ ਦੀ ਖੂਬਸੂਰਤ ਅਤੇ ਪ੍ਰਤਿਭਾਸ਼ਾਲੀ ਅਦਾਕਾਰਾ ਕਿਆਰਾ ਅਡਵਾਨੀ ਅਤੇ ਅਭਿਨੇਤਾ ਸਿਧਾਰਥ ਮਲਹੋਤਰਾ ਦੇ ਬ੍ਰੇਕਅੱਪ ਦੀਆਂ ਖਬਰਾਂ ਪਿਛਲੇ ਕੁਝ ਦਿਨਾਂ ਤੋਂ ਕਾਫੀ ਸੁਰਖੀਆਂ 'ਚ ਹਨ। ਹਾਲਾਂਕਿ ਦੋਵਾਂ ਪੱਖਾਂ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ।
ਹੋਰ ਪੜ੍ਹੋ : ਕਿਆਰਾ ਅਡਵਾਨੀ ਨੇ ਜਰਸੀ ਫ਼ਿਲਮ ਦੀ ਕੀਤੀ ਤਾਰੀਫ, ਸ਼ਾਹਿਦ ਕਪੂਰ ਨੇ 'ਕਬੀਰ ਸਿੰਘ' ਅੰਦਾਜ਼ ‘ਚ ਕਿਹਾ-‘ਪ੍ਰੀਤੀ ਤੂੰ...’
ਅਜਿਹੀਆਂ ਖਬਰਾਂ ਹਨ ਕਿ ਸਿਧਾਰਥ ਅਤੇ ਕਿਆਰਾ ਵਿਚਕਾਰ ਸਭ ਕੁਝ ਠੀਕ ਨਹੀਂ ਹੈ ਅਤੇ ਜੋੜੇ ਨੇ ਇਕ ਦੂਜੇ ਨੂੰ ਮਿਲਣਾ ਬੰਦ ਕਰ ਦਿੱਤਾ । ਹੁਣ ਬ੍ਰੇਕਅੱਪ ਦੇ ਪਿੱਛੇ ਕੀ ਕਾਰਨ ਹੈ, ਇਸ ਦਾ ਪਤਾ ਨਹੀਂ ਲੱਗ ਸਕਿਆ ਹੈ ਪਰ ਹੁਣ ਦੋਵਾਂ ਵਿਚਾਲੇ ਕੁਝ ਠੀਕ ਨਹੀਂ ਹੈ। ਇਸ ਖਬਰ ਨੇ ਦੋਹਾਂ ਦੇ ਪ੍ਰਸ਼ੰਸਕਾਂ ਦਾ ਦਿਲ ਤੋੜ ਦਿੱਤਾ।

ਦੱਸਿਆ ਜਾ ਰਿਹਾ ਹੈ ਕਿ 'ਸ਼ੇਰਸ਼ਾਹ' ਦੀ ਸ਼ੂਟਿੰਗ ਦੌਰਾਨ ਦੋਵਾਂ ਵਿਚਾਲੇ ਪਿਆਰ ਵਧ ਗਿਆ ਸੀ। ਇਸ ਫ਼ਿਲਮ 'ਚ ਦੋਹਾਂ ਦੀ ਐਕਟਿੰਗ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਸੀ ਪਰ ਹੁਣ ਜਦੋਂ ਦੋਹਾਂ ਦੇ ਵੱਖ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਤਾਂ ਅਫਵਾਹਾਂ ਦਾ ਬਾਜ਼ਾਰ ਗਰਮ ਹੋ ਗਿਆ ਹੈ। ਇਸ ਦੌਰਾਨ ਸਿਧਾਰਥ ਮਲਹੋਤਰਾ ਨੇ ਇੰਸਟਾਗ੍ਰਾਮ 'ਤੇ ਆਪਣੀ ਇੱਕ ਤਸਵੀਰ ਸ਼ੇਅਰ ਕੀਤੀ ਹੈ। ਜਿਸ ਦੀ ਹੁਣ ਚਰਚਾ ਹੋ ਰਹੀ ਹੈ।

ਐਕਟਰ ਸਿਧਾਰਥ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਇੱਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਚ ਉਹ ਸਮੁੰਦਰ ਦੇ ਵਿਚਕਾਰ ਇੱਕ ਬੌਟ ਵਿੱਚ ਬੈਠੇ ਨਜ਼ਰ ਆ ਰਹੇ ਹਨ। ਉਸ ਨੇ ਚਸ਼ਮੇ ਨਾਲ ਆਪਣਾ ਲੁੱਕ ਪੂਰਾ ਕੀਤਾ। ਫੋਟੋ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ- 'ਇੱਕ ਦਿਨ ਬਿਨਾਂ ਧੁੱਪ ਦੇ। ਤੁਸੀਂ ਵੀ ਜਾਣਦੇ ਹੋ... ਰਾਤ। ਸਿਧਾਰਥ ਮਲਹੋਤਰਾ ਦੀ ਇਸ ਪੋਸਟ ਨੂੰ ਪ੍ਰਸ਼ੰਸਕ ਹੁਣ ਕਿਆਰਾ ਅਡਵਾਨੀ ਨਾਲ ਜੋੜ ਕੇ ਦੇਖ ਰਹੇ ਹਨ। ਜਿਵੇਂ ਹੀ ਸਿਧਾਰਥ ਨੇ ਇਹ ਪੋਸਟ ਕੀਤਾ, ਉਦੋਂ ਤੋਂ ਹੀ ਯੂਜ਼ਰਸ ਕਮੈਂਟ ਕਰ ਕੇ ਕਿਆਰਾ ਤੋਂ ਵੱਖ ਹੋਣ ਦਾ ਕਾਰਨ ਪੁੱਛ ਰਹੇ ਹਨ। ਦੂਜੇ ਪਾਸੇ ਕਈਆਂ ਨੇ ਉਸ ਦੇ ਜ਼ਬਰਦਸਤ ਸਟਾਈਲਿਸ਼ ਲੁੱਕ ਦੀ ਤਾਰੀਫ ਵੀ ਕੀਤੀ ਹੈ।
ਹੋਰ ਪੜ੍ਹੋ : ਦਿਲਜੀਤ ਦੋਸਾਂਝ ਨੇ ਆਪਣੇ ਸ਼ੋਅ ਦੌਰਾਨ ਆਪਣੇ ਪ੍ਰਸ਼ੰਸਕ ਨੂੰ ਦਿੱਤੀ 36,000 ਰੁਪਏ ਦੀ ਮਹਿੰਗੀ ਜੈਕੇਟ