Trending:
ਆਸਥਾ ਚੌਧਰੀ ਨੇ ਮੰਨੀ ਸਿਧਾਰਥ ਸ਼ੁਕਲਾ ਦੀ ਸਲਾਹ, ਆਦਿਤਯਾ ਬੈਨਰਜੀ ਨਾਲ ਵਿਆਹ ਬੰਧਨ ਬੱਝੀ ਅਦਾਕਾਰਾ
ਟੀਵੀ ਜਗਤ ਦੀ ਮਸ਼ਹੂਰ ਅਦਾਕਾਰਾ ਆਸਥਾ ਚੌਧਰੀ ਨੇ ਇਲਾਹਬਾਦ ਵਿੱਚ ਆਦਿਤਯਾ ਬੈਨਰਜੀ ਨਾਲ ਵਿਆਹ ਕਰਵਾ ਲਿਆ ਹੈ। ਆਸਥਾ ਨੇ ਟੀਵੀ ਸ਼ੋਅ "ਬਾਬੂਲ ਕਾ ਆਂਗਨ ਛੂਟੇ ਨਾਂ" 'ਚ ਸਿਧਾਰਥ ਸ਼ੁਕਲਾ ਨਾਲ ਕੰਮ ਕੀਤਾ ਸੀ। ਆਸਥਾ ਨੇ ਖੁਲਾਸਾ ਕੀਤਾ ਕਿ ਉਸ ਨੇ ਸਿਧਾਰਥ ਦੀ ਸਲਾਹ ਮੰਨਦੇ ਹੋਏ ਆਪਣਾ ਘਰ ਵਸਾ ਲਿਆ ਹੈ।

ਆਸਥਾ ਨੇ ਦੱਸਿਆ ਕਿ ਟੀਵੀ ਸ਼ੋਅ "ਬਾਬੂਲ ਕਾ ਆਂਗਨ ਛੂਟੇ ਨਾਂ" ਉਸ ਦਾ ਡੈਬਿਊ ਸ਼ੋਅ ਸੀ। ਇਸ ਵਿੱਚ ਉਸ ਨੇ ਸਿਧਾਰਥ ਨਾਲ ਕੰਮ ਕੀਤਾ ਤੇ ਸਿਧਾਰਥ ਨੇ ਉਸ ਬਹੁਤ ਸਪੋਰਟ ਕੀਤਾ। ਦੋਹਾਂ ਵਿੱਚ ਕਾਫੀ ਗਹਿਰੀ ਦੋਸਤੀ ਹੋ ਗਈ। ਉਹ ਸਿਧਾਰਥ ਦੇ ਬਹੁਤ ਕਰੀਬ ਸੀ ਤੇ ਸਿਧਾਰਥ ਦੀ ਅਚਾਨਕ ਮੌਤ ਕਾਰਨ ਉਸ ਦੇ ਸਣੇ ਸਿਧਾਰਥ ਦੇ ਕਰੀਬੀ ਲੋਕ ਸਦਮੇ 'ਚ ਸਨ।
ਸਿਧਾਰਥ ਸ਼ੁਕਲਾ ਨਾਲ ਆਪਣੀ ਆਖ਼ਰੀ ਗੱਲਬਾਤ ਦਾ ਖੁਲਾਸਾ ਕਰਦੇ ਹੋਏ ਆਸਥਾ ਚੌਧਰੀ ਨੇ ਦੱਸਿਆ ਕਿ ਸਾਲ 2021 'ਚ ਅਗਸਤ ਮਹੀਨੇ ਵਿੱਚ ਉਸ ਦੀ ਸਿਧਾਰਥ ਨਾਲ ਫੋਨ 'ਤੇ ਗੱਲਬਾਤ ਹੋਈ ਸੀ। ਆਸਥਾ ਨੇ ਦੱਸਿਆ, " ਆਪਣੀ ਦੂਜੀ ਆਖਰੀ ਗੱਲਬਾਤ ਦੌਰਾਨ, ਮੈਂ ਉਸ ਨੂੰ ਆਪਣੇ ਰੋਕੇ ਬਾਰੇ ਦੱਸਿਆ ਸੀ। ਉਹ ਮੇਰੇ ਲਈ ਬਹੁਤ ਖੁਸ਼ ਸੀ। ਆਪਣੇ ਅਨੋਖੇ ਅੰਦਾਜ਼ ਵਿੱਚ, ਉਸ ਨੇ ਮੈਨੂੰ ਕਿਹਾ ਸੀ, 'ਸਹੀ ਹੈ, ਮੈਂ ਤੁਹਾਡੇ ਲਈ ਬਹੁਤ ਖੁਸ਼ ਹਾਂ। ਆਸਥਾ ਤੂੰ ਛੇਤੀ-ਛੇਤੀ ਆਪਣਾ ਘਰ ਵਸਾ ਲੈ। "

ਆਸਥਾ ਨੇ ਅੱਗੇ ਦੱਸਿਆ ਕਿ ਉਸ ਦਾ ਰੋਕਾ ਬੀਤੇ ਸਾਲ ਅਗਸਤ ਮਹੀਨੇ 'ਚ ਗਣੇਸ਼ ਚਤੁਰਥੀ ਵਾਲੇ ਦਿਨ ਹੋਇਆ ਸੀ। ਉਸ ਨੇ ਆਪਣੇ ਰੋਕੇ ਦੀਆਂ ਤਸਵੀਰਾਂ ਨੂੰ ਜਨਤਕ ਨਹੀਂ ਕੀਤ ਕਿਉਂਕਿ ਉਸ ਦੇ ਰੋਕੇ ਦੇ ਮਹਿਜ਼ ਕੁਝ ਹਫ਼ਤਿਆਂ ਬਾਅਦ ਉਸ ਦੇ ਬਹੁਤ ਹੀ ਕਰੀਬੀ ਤੇ ਪਿਆਰੇ ਦੋਸਤ ਸਿਧਾਰਥ ਸ਼ੁਕਲਾ ਦਾ ਦੇਹਾਂਤ ਹੋ ਗਿਆ। ਜਿਸ ਕਾਰਨ ਉਹ ਤੇ ਸਿਧਾਰਥ ਦੇ ਕਈ ਕਰੀਬੀ ਦੋਸਤ ਸਦਮੇਂ ਵਿੱਚ ਸਨ ਤੇ ਉਨ੍ਹਾਂ ਨੂੰ ਇਸ ਦਰਤ ਤੋਂ ਬਾਹਰ ਆਉਣ ਲਈ ਕਾਫੀ ਸਮਾਂ ਲੱਗਾ।
ਆਪਣੇ ਵਿਆਹ ਤੋਂ ਬਾਅਦ ਆਸਥਾ ਨੇ ਆਪਣੇ ਕਰੀਬੀ ਦੋਸਤ ਨੂੰ ਯਾਦ ਕੀਤਾ ਹੈ ਤੇ ਕਿਹਾ ਮੈਂ ਸਿਧਾਰਥ ਦੀ ਸਲਾਹ ਮੰਨ ਕੇ ਆਖਿਰਕਾਰ ਘਰ ਵਸਾ ਲਿਆ ਹੈ। ਆਸਥਾ ਚੌਧਰੀ ਨੇ ਵਿਆਹ ਤੋਂ ਬਾਅਦ ਆਪਣੀ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਵਿੱਚ ਉਸ ਨੇ ਰਵਾਇਤੀ ਲਾੜੀ ਵਾਂਗ ਲਾਲ ਸਾੜੀ ਪਾਈ ਹੋਈ ਸੀ। ਉਸ ਦੇ ਗਹਿਣੇ ਰਾਜਪੂਤਾਨਾ ਸ਼ੈਲੀ ਦੇ ਸਨ।

ਹੋਰ ਪੜ੍ਹੋ : ਬ੍ਰਹਮਕੁਮਾਰੀ ਕੈਂਪ 'ਚ ਬੱਚਿਆਂ ਨਾਲ ਸਮਾਂ ਬਤੀਤ ਕਰਦੀ ਨਜ਼ਰ ਆਈ ਸਿਧਾਰਥ ਸ਼ੁਕਲਾ ਦੀ ਮਾਂ, ਵੇਖੋ ਤਸਵੀਰਾਂ
ਆਸਥਾ ਦੇ ਵਿਆਹ ਦੀਆਂ ਖਬਰਾਂ ਸਾਹਮਣੇ ਆਉਣ ਮਗਰੋਂ ਪ੍ਰਸ਼ੰਸਕ ਉਸ ਸਮੇਂ ਦੀ ਤਸਵੀਰ ਵੀ ਸ਼ੇਅਰ ਕਰ ਰਹੇ ਹਨ, ਜਦੋਂ ਆਸਥਾ ਚੌਧਰੀ ਬਾਬੁਲ ਕਾ ਆਂਗਨ ਛੂਟੇ ਨਾਂ ਸ਼ੋਅ 'ਚ ਸਿਧਾਰਥ ਸ਼ੁਕਲਾ ਦੀ ਆਨਸਕ੍ਰੀਨ ਲਾੜੀ ਬਣੀ ਸੀ। ਫੈਨਜ਼ ਆਸਥਾ ਦੀ ਸਿਧਾਰਥ ਨਾਲ ਰੀਲ ਤੇ ਹੁਣ ਰੀਅਲ ਲਾਈਫ ਲਾੜੀ ਦੇ ਰੂਪ ਦੀਆਂ ਤਸਵੀਰਾਂ ਨੂੰ ਬਹੁਤ ਪਸੰਦ ਕਰ ਰਹੇ ਹਨ।
View this post on Instagram