ਸਿੱਧੂ ਮੂਸੇਵਾਲਾ ਤੇ ਆਰ ਨੇਤ ਦੇ ਨਵੇਂ ਗਾਣੇ ‘POISON’ ਦਾ ਪੋਸਟਰ ਆਇਆ ਸਾਹਮਣੇ
ਪੰਜਾਬੀ ਇੰਡਸਟਰੀ ਦੇ ਦੋ ਨਾਮੀ ਹੀਰੇ ਸਿੱਧੂ ਮੂਸੇਵਾਲਾ ਤੇ ਆਰ ਨੇਤ ਜਿਨ੍ਹਾਂ ਨੇ ਛੋਟੀਆਂ ਉਮਰਾਂ ‘ਚ ਵੱਡੀਆਂ ਕਾਮਯਾਬੀਆਂ ਨੂੰ ਹਾਸਿਲ ਕੀਤੀ ਹੈ। ਦੋਵਾਂ ਗਾਇਕਾਂ ਨੇ ਆਪਣੀ ਅਣਥੱਕ ਮਿਹਨਤ ਸਦਕਾ ਅੱਜ ਇਹ ਮੁਕਾਮ ਹਾਸਿਲ ਕੀਤਾ ਹੈ। ਸਿੱਧੂ ਮੂਸੇਵਾਲਾ ਆਪਣਾ ਅਗਲਾ ਗੀਤ ਆਰ ਨੇਤ ਨਾਲ ਲੈ ਕੇ ਆ ਰਹੇ ਨੇ।
ਹੋਰ ਵੇਖੋ:ਅੰਕਿਤ ਤਿਵਾੜੀ ਦਾ ਨਵਾਂ ਗੀਤ ‘ਤੇਰੇ ਦੋ ਨੈਣਾਂ’ ਪੇਸ਼ ਕਰ ਰਿਹਾ ਹੈ ਪਿਆਰ ‘ਚ ਆਏ ਵਿਛੋੜੇ ਨੂੰ, ਦੇਖੋ ਵੀਡੀਓ
ਸਿੱਧੂ ਮੂਸੇਵਾਲਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟਰ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, PB 31 IN THE GAME “POISON “ ਨਾਲ ਹੀ ਆਰ ਨੇਤ ਨੂੰ ਵੀ ਟੈਗ ਕੀਤਾ ਹੈ।
View this post on Instagram
ਦੱਸ ਦਈਏ ਸਿੱਧੂ ਮੂਸੇਵਾਲਾ ਤੇ ਆਰ ਨੇਤ ਦੋਵੇਂ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਨਾਮੀ ਗਾਇਕ ਨੇ। ਦੋਵਾਂ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਸਭ ਨੂੰ ਆਪਣਾ ਮੁਰੀਦ ਬਣਾ ਰੱਖਿਆ ਹੈ। ਦਰਸ਼ਕ ਬੜੀ ਹੀ ਬੇਸਬਰੀ ਦੇ ਨਾਲ ਇਸ ਗੀਤ ਪੋਆਇਜ਼ਨ ਦਾ ਇੰਤਜ਼ਾਰ ਕਰ ਰਹੇ ਨੇ। ਇਸ ਗੀਤ ਦਾ ਪੋਸਟਰ ਸ਼ੋਸ਼ਲ ਮੀਡੀਆ ਉੱਤੇ ਛਾਇਆ ਪਿਆ ਹੈ। ਇਹ ਗੀਤ ਬਹੁਤ ਜਲਦ ਦਰਸ਼ਕਾਂ ਦੇ ਰੁਬਰੂ ਹੋ ਜਾਵੇਗਾ। ਹੁਣ ਦੇਖਣਾ ਇਹ ਹੋਵੇਗਾ ਕਿ ‘ਪੋਆਇਜ਼ਨ’ ਗੀਤ ਲੈਜੇਂਡ ਤੇ ਡਿਫਾਲਟਰ ਵਰਗਾ ਹਿੱਟ ਸਾਬਿਤ ਹੋ ਪਾਵੇਗਾ।