
ਸਿੱਧੂ ਮੂਸੇਵਾਲਾ (sidhu Moosewala ) ਦਾ ਅੰਤਿਮ ਸੰਸਕਾਰ ਤੋਂ ਪਹਿਲਾਂ ਉਸ ਦੀ ਮਾਂ ਨੇ ਸਿੱਧੂ ਮੂਸੇਵਾਲਾ ਦਾ ਆਖਰੀ ਵਾਰ ਤਿਆਰ ਕੀਤਾ । ਇਸ ਮੌਕੇ ਮਾਂ ਨੇ ਆਪਣੇ ਪੁੱਤਰ ਦਾ ਆਖਰੀ ਵਾਰ ਜੂੜਾ ਕੀਤਾ । ਇਨ੍ਹਾਂ ਭਾਵੁਕ ਪਲਾਂ ਨੂੰ ਕੈਮਰੇ ‘ਚ ਕੈਦ ਕੀਤਾ । ਇਨ੍ਹਾਂ ਭਾਵੁਕ ਪਲਾਂ ਦਾ ਜੋ ਵੀ ਸ਼ਖਸ ਉਸ ਵੇਲੇ ਉੇੁੱਥੇ ਮੌਜੂਦ ਸੀ । ਇਹ ਦ੍ਰਿਸ਼ ਵੇਖ ਕੇ ਸਭ ਦੀਆਂ ਭੁੱਬਾਂ ਨਿਕਲ ਗਈਆਂ ।

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ, ਹਰ ਕਿਸੇ ਨੂੰ ਭਾਵੁਕ ਕਰ ਰਹੀਆਂ ਬੇਬਸ ਮਾਪਿਆਂ ਦੀਆਂ ਤਸਵੀਰਾਂ
ਜਿਸ ਮਾਂ ਨੇ ਆਪਣੇ ਪੁੱਤਰ ਦੇ ਸਿਰ ‘ਤੇ ਇੱਕ ਮਹੀਨੇ ਬਾਅਦ ਸਿਹਰਾ ਸੱਜਿਆ ਵੇਖਣਾ ਸੀ ਅਤੇ ਉਸ ਦੀਆਂ ਘੋੜੀਆਂ ਗਾਉਣੀਆਂ ਸਨ । ਉਸੇ ਮਾਂ ਨੇ ਆਪਣੇ ਪੁੱਤਰ ਦੇ ਵੈਣ ਪਾਏ ਅਤੇ ਚੜਦੀ ਜਵਾਨੀ ‘ਚ ਆਪਣੇ ਪੁੱੱਤਰ ਨੂੰ ਸਿਵਿਆਂ ਦੇ ਰਾਹ ਆਪਣੇ ਹੱਥੀਂ ਤੋਰਿਆ।
ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਫੈਨਸ ਕਰ ਰਹੇ ਯਾਦ, ਟੈਟੂ ਬਣਵਾ ਕੇ ਦਿੱਤੀ ਜਾ ਰਹੀ ਸ਼ਰਧਾਂਜਲੀ
ਇਹ ਦੁੱਖ ਦਾਇਕ ਦ੍ਰਿਸ਼ ਦੇਖ ਕੇ ਕਿਸੇ ਦਾ ਵੀ ਕਲੇਜਾ ਮੂੰਹ ਨੂੰ ਆ ਰਿਹਾ ਸੀ ਅਤੇ ਇਨ੍ਹਾਂ ਦੁੱਖ ਭਰੇ ਪਲਾਂ ਦੀ ਕਲਪਨਾ ਵੀ ਕਰਕੇ ਦਿਲ ਦਹਿਲ ਜਾਂਦਾ ਹੈ । ਮਾਪੇ ਆਪਣੇ ਲਾਡਲੇ ਪੁੱੱਤਰ ਦੇ ਸਿਹਰੇ ਸਜਾਉਣ ਦੀ ਬਜਾਏ ਉਸ ਦੀ ਅਰਥੀ ਸਜਾਉਂਦੇ ਨਜ਼ਰ ਆਏ ।
ਮਾਂ ਨੇ ਪੁੱਤਰ ਦਾ ਜੂੜਾ ਕੀਤਾ ਅਤੇ ਫਿਰ ਆਖਰੀ ਵਾਰ ਆਪਣੇ ਪੁੱਤਰ ਨੂੰ ਰੁਖਸਤ ਕਰਨ ਤੋਂ ਪਹਿਲਾਂ ਕਈ ਵਾਰ ਉਸ ਦੇ ਮੱਥੇ ਨੂੰ ਚੁੰਮਿਆਂ। ਪਿਤਾ ਨੇ ਆਪਣੇ ਪੁੱਤਰ ਦੇ ਸਿਰ ‘ਤੇ ਸੂਹੀ ਪੱਗੜੀ ਸਜਾਈ । ਇਨ੍ਹਾਂ ਦ੍ਰਿਸ਼ਾਂ ਨੂੰ ਜਿਸ ਨੇ ਵੀ ਵੇਖਿਆ ਉਸ ਦੀਆਂ ਭੁੱਬਾਂ ਨਿਕਲ ਗਈਆਂ । ਦੱਸ ਦਈਏ ਕਿ ਬੀਤੇ ਦਿਨ ਸਿੱਧੂ ਮੂਸੇਵਾਲਾ ਦਾ ਕੁਝ ਬਦਮਾਸ਼ਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ । ਸਿੱਧੂ ਮੂਸੇਵਾਲਾ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ।