ਜਨਮਦਿਨ ਤੋਂ 13 ਦਿਨ ਪਹਿਲਾਂ ਹੀ ਦੁਨੀਆ ਨੂੰ ਅਲਵਿਦਾ ਕਹਿ ਗਏ ਸਿੱਧੂ ਮੂਸੇਵਾਲਾ

written by Lajwinder kaur | June 01, 2022

ਸਿੱਧੂ ਮੂਸੇਵਾਲਾ ਦੀ ਮੌਤ ਦੇ ਨਾਲ ਮਿਊਜ਼ਿਕ ਨੂੰ ਅਜਿਹਾ ਘਾਟਾ ਪਿਆ ਹੈ ਜੋ ਕਿ ਕਦੇ ਵੀ ਪੂਰਾ ਨਹੀਂ ਹੋ ਸਕਦਾ ਹੈ। ਦੱਸ ਦਈਏ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ 29 ਮਈ ਨੂੰ ਦਿਨ ਦਿਹਾੜੇ ਗੋਲੀਆਂ ਮਾਰ ਕਰ ਦਿੱਤਾ ਗਿਆ ਸੀ। ਮੂਸੇਵਾਲਾ ਦੀ ਮੌਤ ਨੇ ਹਰ ਇੱਕ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਅਜੇ ਤੱਕ ਯਕੀਨ ਨਹੀਂ ਹੋ ਰਿਹਾ ਹੈ ਕਿ ਸਿੱਧੂ ਮੂਸੇਵਾਲਾ ਹੁਣ ਸਾਡੇ ਵਿਚਕਾਰ ਨਹੀਂ ਹੈ।

ਹੋਰ ਪੜ੍ਹੋ : ਸਿਰ ‘ਤੇ ਸਿਹਰੇ ਨਾਲ ਨਜ਼ਰ ਆਇਆ ਮਰਹੂਮ ਸਿੱਧੂ ਮੂਸੇਵਾਲਾ! ਤਸਵੀਰਾਂ ਦੇਖ ਕੇ ਪ੍ਰਸ਼ੰਸਕਾਂ ਦੇ ਨਹੀਂ ਰੁਕ ਰਹੇ ਹੰਝੂ

Sidhu_Moosewala 5

ਦੱਸ ਦਈਏ ਸਿੱਧੂ ਮੂਸੇਵਾਲਾ ਦਾ ਅਸਲ ਨਾਮ ਸ਼ੁਭਦੀਪ ਸਿੰਘ ਸਿੱਧੂ ਸੀ। ਸਿੱਧੂ ਮੂਸੇਵਾਲਾ ਉਨ੍ਹਾਂ ਦਾ ਸਟੇਜੀ ਨਾਮ ਸੀ। ਮੂਸਾ ਉਨ੍ਹਾਂ ਦਾ ਪਿੰਡ ਸੀ ਜਿਸ ਨੂੰ ਉਨ੍ਹਾਂ ਨੇ ਆਪਣੇ ਨਾਮ ਦੇ ਨਾਲ ਜੋੜਿਆ ਸੀ। ਉਨ੍ਹਾਂ ਨੇ ਆਪਣੇ ਪਿੰਡ ਦਾ ਨਾਮ ਦੁਨੀਆ ਭਰ ‘ਚ ਚਮਕਾ ਦਿੱਤਾ। ਦੱਸ ਦਈਏ ਇਸ ਆਉਂਦੀ 11 ਜੂਨ ਨੂੰ ਸਿੱਧੂ ਮੂਸੇਵਾਲਾ ਆਪਣੇ ਜਨਮਦਿਨ ਤੇ 29 ਸਾਲਾਂ ਦਾ ਹੋ ਜਾਣਾ ਸੀ। ਪਰ ਆਪਣੇ ਜਨਮਦਿਨ ਤੋਂ 13 ਦਿਨ ਪਹਿਲਾਂ ਹੀ ਉਹ ਇਸ ਫਾਨੀ ਸੰਸਾਰ ਤੋਂ ਰੁਖਸਤ ਹੋ ਗਏ।

Sidhu (2)

ਸਿੱਧੂ ਮੂਸੇਵਾਲਾ ਦੀ ਚੰਗੀ ਤਕੜੀ ਫੈਨ ਫਾਲਵਿੰਗ ਰਹੀ ਹੈ। ਜਿਸ ਕਰਕੇ ਉਸਦੇ ਪ੍ਰਸ਼ੰਸਕ ਹਰ ਸਾਲ ਬਹੁਤ ਹੀ ਉਤਸ਼ਾਹ ਦੇ ਨਾਲ ਸਿੱਧੂ ਮੂਸੇਵਾਲਾ ਦਾ ਬਰਥਡੇਅ ਨੂੰ ਸੈਲੀਬ੍ਰੇਟ ਕਰਦੇ ਸੀ। ਮੂਸਾ ਪਿੰਡ ਚ ਪ੍ਰਸ਼ੰਸਕ ਵੱਡੀ ਗਿਣਤੀ 'ਚ ਕੇਕ ਲੈ ਕੇ ਪਹੁੰਚਦੇ ਸਨ।

sidhu Moosewala Parents-min (1)

ਬੀਤੇ ਦਿਨੀਂ ਹੀ ਸਿੱਧੂ ਮੂਸੇਵਾਲਾ ਦਾ ਸਸਕਾਰ ਕੀਤਾ ਗਿਆ ਹੈ। ਉਹ ਆਪਣੇ ਲੱਖਾਂ ਹੀ ਪ੍ਰਸ਼ੰਸਕਾਂ ਨੂੰ ਅਲਵਿਦਾ ਕਹਿੰਦੇ ਹੋਏ ਪੰਜ ਤੱਤਾਂ ਚ ਵਿਲੀਨ ਹੋ ਗਏ। ਹਰ ਕਿਸੇ ਦੀਆਂ ਅੱਖਾਂ ‘ਚ ਅੱਥਰੂ ਰੋਕਣ ਦਾ ਨਾਮ ਨਹੀਂ ਸੀ ਲੈ ਰਹੇ । ਅੱਜ ਉਨ੍ਹਾਂ ਦੇ ਮਾਪੇ ਨੇ ਸਿੱਧੂ ਮੂਸੇਵਾਲਾ ਦੇ ਫੁੱਲ ਚੁਗੇ। ਸਿੱਧੂ ਮੂਸੇਵਾਲਾ ਦੀਆਂ ਅਸਥੀਆਂ ਲੈ ਕੇ ਉਨ੍ਹਾਂ ਦਾ ਪਰਿਵਾਰ ਸ੍ਰੀ ਕੀਰਤਪੁਰ ਸਾਹਿਬ ਦੇ ਲਈ ਰਵਾਨਾ ਹੋ ਚੁੱਕਿਆ ਹੈ । ਜਿੱਥੇ ਸਿੱਧੂ ਮੂਸੇਵਾਲਾ ਦੀਆਂ ਅਸਥੀਆਂ ਨੂੰ ਪ੍ਰਵਾਹਿਤ ਕੀਤਾ ਜਾਵੇਗਾ ।

ਮੀਡੀਆ ਰਿਪੋਟਸ ਦੇ ਮੁਤਾਬਿਕ ਇਸ ਮਹੀਨੇ ਹੀ ਸਿੱਧੂ ਮੂਸੇਵਾਲਾ ਦਾ ਵਿਆਹ ਹੋਣਾ ਸੀ। ਗਾਇਕ ਸਿੱਧੂ ਮੂਸੇਵਾਲਾ ਦੀ ਮੰਗਣੀ ਸੰਗਰੂਰ ਦੇ ਪਿੰਡ ਸੰਘਰੇੜੀ ਦੀ ਅਮਨਦੀਪ ਕੌਰ ਨਾਮ ਦੀ ਮੁਟਿਆਰ ਨਾਲ ਹੋਈ ਸੀ। ਅਮਨਦੀਪ ਕੌਰ ਕੈਨੇਡਾ ਵਿੱਚ ਰਹਿੰਦੀ ਹੈ । ਦੋਵਾਂ ਦੀ ਕਰੀਬ ਦੋ ਸਾਲ ਪਹਿਲਾਂ ਮੰਗਣੀ ਹੋਈ ਸੀ।

You may also like