ਸਿੱਧੂ ਮੂਸੇਵਾਲਾ ਦਾ ਮਾਂ ਨਾਲ ਸੀ ਬਹੁਤ ਪਿਆਰ, ਮਾਂ ਦੀ ਤਸਵੀਰ ਵਾਲਾ ਲਾਕੇਟ ਦੇ ਨਾਲ ਤਸਵੀਰਾਂ ਵਾਇਰਲ

written by Shaminder | June 02, 2022

ਸਿੱਧੂ ਮੂਸੇਵਾਲਾ (Sidhu Moosewala ) ਇਸ ਦੁਨੀਆ ‘ਚ ਨਹੀਂ ਹੈ । ਪਰ ਉਹ ਆਪਣੀ ਆਵਾਜ ਅਤੇ ਆਪਣੇ ਗੀਤਾਂ ਦੇ ਰਾਹੀਂ ਹਮੇਸ਼ਾ ਲੋਕਾਂ ਦੇ ਦਿਲਾਂ ‘ਚ ਜਿਉਂਦਾ ਰਹੇਗਾ । ਸਿੱਧੂ ਮੂਸੇਵਾਲਾ ਦੀ ਨਿੱਜੀ ਜਿੰਦਗੀ ਦੀ ਗੱਲ ਕਰੀਏ ਤਾਂ ਉਸ ਦਾ ਆਪਣੀ ਮਾਂ (Mother) ਦੇ ਨਾਲ ਬਹੁਤ ਪਿਆਰ ਸੀ ਅਤੇ ਮਾਂ ਦੇ ਨਾਲ ਉਸ ਨੇ ਇੱਕ ਗੀਤ ਵੀ ਕੱਢਿਆ ਸੀ ‘ਮੇਰੀ ਮਾਂ ਮੇਰਾ ਰੱਬ’ ਮਾਂ ਨਾਲ ਉਸ ਦਾ ਮੋਹ ਬਹੁਤ ਜਿਆਦਾ ਸੀ ।

sidhu Moosewala ,

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦਾ ਇਹ ਵੀਡੀਓ ਹੋ ਰਿਹਾ ਵਾਇਰਲ, ਕਿਹਾ ਸੀ ‘ਪੰਜਾਬੀਆਂ ਦਾ ਨਾਮ ਚਮਕਾਉਣਾ ਪੂਰੀ ਦੁਨੀਆ ‘ਚ’

ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਸ ਦੀ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੈ । ਪਰ ਅੱਜ ਅਸੀਂ ਤੁਹਾਨੂੰ ਸਿੱਧੂ ਮੂਸੇਵਾਲਾ ਦੀ ਇੱਕ ਅਜਿਹੀ ਤਸਵੀਰ ਵਿਖਾਉਣ ਜਾ ਰਹੇ ਹਾਂ ਜਿਸ ‘ਚ ਉਹ ਆਪਣੀ ਮਾਂ ਦੀ ਤਸਵੀਰ ਵਾਲਾ ਲਾਕੇਟ ਗਲ ‘ਚ ਪਾਈ ਦਿਖਾਈ ਦੇ ਰਿਹਾ ਹੈ ।

ਹੋਰ ਪੜ੍ਹੋ : ਸਪਨਾ ਚੌਧਰੀ ਨੇ ਵਿਰੋਧੀਆਂ ਨੂੰ ਦਿੱਤਾ ਜਵਾਬ, ਸਪਨਾ ਚੌਧਰੀ ਦੀ ਪੋਸਟ ਹੋ ਰਹੀ ਵਾਇਰਲ

ਇਹ ਤਸਵੀਰ ਕਿਸੇ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ‘ਚ ਖਿੱਚੀ ਗਈ ਸੀ । ਇਸ ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਕਿ ਸਿੱਧੂ ਮੂਸੇਵਾਲਾ ਨੇ ਆਪਣੇ ਗਲ ‘ਚ ਚੇਨ ਦੇ ਵਿੱਚ ਇੱਕ ਲਾਕੇਟ ਪਾਇਆ ਹੈ । ਜਿਸ ‘ਚ ਉਸ ਦੀ ਮਾਂ ਦਿਖਾਈ ਦੇ ਰਹੀ ਹੈ । ਜੋ ਕਿ ਮਾਂ ਪ੍ਰਤੀ ਉਸ ਦੇ ਪਿਆਰ ਨੂੰ ਦਰਸਾਉਂਦਾ ਹੈ ।

 

sidhu mother locket ,,, image From youtube

ਪਰ ਅੱਜ ਇਹ ਪੁੱਤਰ ਮਾਂ ਨੂੰ ਛੱਡ ਕਿਸੇ ਦੂਜੇ ਜਹਾਨ ਚਲਾ ਗਿਆ ਹੈ । ਮਾਂ ਦੀਆਂ ਅੱਖਾਂ ਅੱਜ ਵੀ ਪੁੱਤ ਨੂੰ ਉਡੀਕ ਰਹੀਆਂ ਨੇ । ਪਰ ਉਹ ਪੁੱਤਰ ਕਿਤੇ ਵਿਖਾਈ ਨਹੀਂ ਦਿੰਦਾ । ਜਿਸ ਪੁੱਤਰ ਨੂੰ ਹੱਥੀਂ ਪਾਲਿਆ ੨੮ ਸਾਲ ਤੱਕ ਉਸ ਨੂੰ ਪਾਲ ਪੋਸ ਕੇ ਵੱਡਾ ਕੀਤਾ । ਪਰ ਜਦੋਂ ਉਸ ਦੇ ਘਰ ਖੁਸ਼ੀਆਂ ਨੇ ਦਸਤਕ ਦਿੱਤੀ ਤਾਂ ਉਹ ਇਸ ਸੰਸਾਰ ਤੋਂ ਚੱਲਦਾ ਬਣਿਆ ।

You may also like