ਸਿੱਧੂ ਮੂਸੇ ਵਾਲੇ ਦੇ ਗੀਤ 'ਈਸਟ ਸਾਈਡ ਫਲੋਅ ਦਾ ਟੀਜ਼ਰ ਆਇਆ ਸਾਹਮਣੇ, ਦੇਖੋ ਵੀਡੀਓ

Written by  Aaseen Khan   |  March 11th 2019 06:47 PM  |  Updated: March 11th 2019 06:47 PM

ਸਿੱਧੂ ਮੂਸੇ ਵਾਲੇ ਦੇ ਗੀਤ 'ਈਸਟ ਸਾਈਡ ਫਲੋਅ ਦਾ ਟੀਜ਼ਰ ਆਇਆ ਸਾਹਮਣੇ, ਦੇਖੋ ਵੀਡੀਓ

ਸਿੱਧੂ ਮੂਸੇ ਵਾਲੇ ਦੇ ਗੀਤ 'ਈਸਟ ਸਾਈਡ ਫਲੋਅ ਦਾ ਟੀਜ਼ਰ ਆਇਆ ਸਾਹਮਣੇ, ਦੇਖੋ ਵੀਡੀਓ : ਗਾਇਕ ਸਿੱਧੂ ਮੂਸੇ ਵਾਲਾ ਜਿੰਨ੍ਹਾਂ ਨੇ ਆਪਣੀ ਗਾਇਕੀ ਨਾਲ ਪੰਜਾਬੀ ਇੰਡਸਟਰੀ 'ਚ ਵੱਖਰੀ ਪਹਿਚਾਣ ਬਣਾਈ ਹੈ। ਲਗਾਤਾਰ ਕਈ ਹਿੱਟ ਗਾਣੇ ਦੇਣ ਵਾਲੇ ਸਿੱਧੂ ਮੂਸੇ ਵਾਲਾ ਦੇ ਇੱਕ ਹੋਰ ਗਾਣੇ 'ਈਸਟ ਸਾਈਡ ਫਲੋਅ' ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ। ਗਾਣੇ ਦੇ ਟੀਜ਼ਰ ਤੋਂ ਜਾਪਦਾ ਹੈ ਇਹ ਗਾਣਾ ਕਾਫੀ ਸ਼ਾਨਦਾਰ ਹੋਣ ਵਾਲਾ ਹੈ। ਗਾਣੇ ਦੇ ਬੋਲ ਅਤੇ ਗਾਇਆ ਖੁਦ ਸਿੱਧੂ ਮੂਸੇ ਵਾਲੇ ਨੇ ਹੀ ਹੈ। ਉੱਥੇ ਮਿਊਜ਼ਿਕ ਦਿੱਤਾ ਹੈ ਬਿੱਗ ਬਰਡ ਨੇ। ਗਾਣੇ ਦਾ ਵੀਡੀਓ ਤੇਜੀ ਸੰਧੂ ਵੱਲੋਂ ਬਣਾਇਆ ਗਿਆ ਹੈ। ਸਿੱਧੂ ਮੂਸੇ ਵਾਲੇ ਦਾ ਇਹ ਗੀਤ 22 ਮਾਰਚ ਨੂੰ ਰਿਲੀਜ਼ ਹੋ ਰਿਹਾ ਹੈ।

ਹੋਰ ਵੇਖੋ : ਗੈਰੀ ਸੰਧੂ ਤੇ ਜੀ ਖਾਨ ਕਿਸ ਦਾ 'ਦੁਬਾਰਾ ਮਿਲਦੇ ਹਾਂ' ਗੀਤ ਹੈ ਤੁਹਾਨੂੰ ਪਸੰਦ, ਦੇਖੋ ਵੀਡੀਓ

ਲਗਾਤਾਰ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇਣ ਵਾਲੇ ਸਿੱਧੂ ਮੂਸੇ ਵਾਲੇ ਦੇ ਇਸ ਗੀਤ ਦਾ ਵੀ ਪ੍ਰਸ਼ੰਸ਼ਕਾਂ ਵੱਲੋਂ ਕਾਫੀ ਇੰਤਜ਼ਾਰ ਕੀਤਾ ਜਾ ਰਿਹਾ ਹੈ। ਸਿੱਧੂ ਮੂਸੇ ਵਾਲਾ ਜਲਦ ਹੀ ਆਪਣੀ ਫਿਲਮ ‘ਯੈੱਸ ਆਈ ਐਮ ਸਟੂਡੈਂਟ’ ‘ਚ ਅਦਾਕਾਰੀ ਕਰਦੇ ਹੋਏ ਵੀ ਨਜ਼ਰ ਆਉਣਗੇ।ਕੁਝ ਦਿਨ ਪਹਿਲਾਂ ਸਿੱਧੂ ਮੂਸੇ ਵਾਲਾ ਦਾ ਗੀਤ ਕੱਟ ਆਫ ਰਿਲੀਜ਼ ਹੋਇਆ ਹੈ ਜੋ ਕਿ ਇੱਕ ਸੈਡ ਸੌਂਗ ਹੈ। ਗਾਣੇ ਨੂੰ ਦਰਸ਼ਕਾਂ ਵੱਲੋਂ ਖਾਸਾ ਪਸੰਦ ਕੀਤਾ ਗਿਆ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network