ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ‘ਚ ਚਸ਼ਮਦੀਦ ਗਵਾਹ ਵੱਲੋਂ ਕੀਤੇ ਗਏ ਹੈਰਾਨ ਕਰਨ ਵਾਲੇ ਖੁਲਾਸੇ, ਜਾਣੋ ਪੂਰੀ ਖ਼ਬਰ

written by Shaminder | August 17, 2022

ਸਿੱਧੂ ਮੂਸੇਵਾਲਾ (Sidhu Moose Wala) ਦੇ ਚਸ਼ਮਦੀਦ ਗਵਾਹ ਦੀ ਇੱਕ ਵੀਡੀਓ ਵਾਇਰਲ (Video Viral) ਹੋ ਰਿਹਾ ਹੈ । ਇਸ ਵੀਡੀਓ ‘ਚ ਖੁਦ ਨੂੰ ਸਿੱਧੂ ਮੂਸੇਵਾਲਾ ਦਾ ਚਸ਼ਮਦੀਦ ਦੱਸਣ ਵਾਲਾ ਇਹ ਸ਼ਖਸ ਦੱਸ ਰਿਹਾ ਹੈ ਕਿ ਉਸ ਨੇ ਪੁਲਿਸ ਨੂੰ ਸੂਚਿਤ ਕੀਤਾ ਸੀ ਕਿ ਬੋਲੈਰੋ 'ਚ ਸਵਾਰ ਚਾਰ ਵਿਅਕਤੀ ਹਰਿਆਣਾ ਵੱਲ ਭੱਜ ਗਏ ਸਨ, ਜਦਕਿ ਦੋ ਪੰਜਾਬ ਭੱਜ ਗਏ ਸਨ।

Sidhu Moose Wala Murder Case: Viral audio of talks between Lawrence Bishnoi, unknown person is FAKE Image Source: Twitter

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕੀਤੇ ਕਈ ਵੱਡੇ ਖੁਲਾਸੇ, ਪੁੱਤ ਦੇ ਕਤਲ ਪਿੱਛੇ ਕੁਝ ‘ਨਜ਼ਦੀਕੀ ਦੋਸਤਾਂ’ ‘ਤੇ ਲਗਾਏ ਦੋਸ਼

ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਪੁਲਿਸ ਨੇ ਉਸ ਸਮੇਂ ਬੈਰੀਕੇਡ ਲਗਾਏ ਹੁੰਦੇ ਤਾਂ ਗੋਲੀ ਚਲਾਉਣ ਵਾਲੇ ਫੜੇ ਜਾ ਸਕਦੇ ਸਨ। ਇਸ ਵਿਅਕਤੀ ਨੇ ਸਿੱਧੂ ਦੇ ਦੋਸਤਾਂ ਬਾਰੇ ਵੀ ਖੁਲਾਸਾ ਕੀਤਾ, ਜੋ ਕਿ ਥਾਰ ਦੇ ਅੰਦਰ ਬੈਠੇ ਸਨ, ਨੇ 20-22 ਮਿੰਟ ਤੋਂ ਵੱਧ ਸਮੇਂ ਤੱਕ ਥਾਰ ਦਾ ਤਾਲਾ ਨਹੀਂ ਖੋਲ੍ਹਿਆ ਅਤੇ ਗਾਇਕ ਦੇ ਕੋਲ ਬੈਠਾ ਨੌਜਵਾਨ ਅੰਦਰ ਹੀ ਬੈਠਾ ਰਿਹਾ।

Sidhu-Moosewala-1 Image Source: Instagram

ਹੋਰ ਪੜ੍ਹੋ : ਰੱਖੜੀ ਦੇ ਮੌਕੇ ‘ਤੇ ਭਾਵੁਕ ਹੋਈ ਸਿੱਧੂ ਮੂਸੇਵਾਲਾ ਦੀ ਭੈਣ ਅਫਸਾਨਾ ਖ਼ਾਨ, ਬੁੱਤ ਨੂੰ ਬੰਨੀ ਰੱਖੜੀ

ਇਸ ਮਾਮਲੇ ‘ਚ ਹਾਲਾਂਕਿ ਸਿੱਧੂ ਮੂਸੇਵਾਲਾ ਦੇ ਦੋਸਤਾਂ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਹੈ । ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦਾ ਕਤਲ ਬੀਤੀ 29 ਮਈ ਨੂੰ ਕੁਝ ਹਥਿਆਰਬੰਦ ਲੋਕਾਂ ਦੇ ਵੱਲੋਂ ਗੋਲੀਆਂ ਮਾਰ ਕੇ ਕਰ ਦਿੱਤਾ ਗਿਆ ਸੀ ।

Sidhu Moose Wala murder case: Moga police detains another suspect from Haryana

ਜਿਸ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ‘ਚ ਦੁੱਖ ਦੀ ਲਹਿਰ ਹੈ । ਲੋਕ ਹਾਲੇ ਵੀ ਸਿੱਧੂ ਮੂਸੇਵਾਲਾ ਦੀ ਮੌਤ ਦੇ ਗਮ ਚੋਂ ਉੱਭਰ ਨਹੀਂ ਪਾਏ ਹਨ ।ਸਿੱਧੂ ਮੂਸੇਵਾਲਾ ਅਜਿਹਾ ਗਾਇਕ ਸੀ, ਜਿਸ ਨੇ ਬਹੁਤ ਹੀ ਛੋਟੀ ਉਮਰ ‘ਚ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂਹ ਲਿਆ ਸੀ ।

You may also like