ਸਿੱਧੂ ਮੂਸੇਵਾਲਾ ਦੀ ਸਮਾਧ ‘ਤੇ ਪ੍ਰਸ਼ੰਸਕ ਨੇ ਲਗਾਇਆ ਮਰਹੂਮ ਗਾਇਕ ਦਾ ਬੁੱਤ, ਸਿੱਧੂ ਦੀ ਮੌਤ ਨੂੰ ਇੱਕ ਮਹੀਨਾ ਪੂਰਾ ਹੋਣ ਤੇ ਸਿੱਧੂ ਦੀ ਸਮਾਧ ‘ਤੇ ਸ਼ਰਧਾਂਜਲੀ ਦੇਣ ਪਹੁੰਚੇ ਪ੍ਰਸ਼ੰਸਕ

written by Shaminder | June 29, 2022

ਸਿੱਧੂ ਮੂਸੇਵਾਲਾ (Sidhu Moose Wala) ਦੇ ਦਿਹਾਂਤ (Death)  ਨੂੰ ਅੱਜ ਇੱਕ ਮਹੀਨਾ ਪੂਰਾ ਹੋ ਚੁੱਕਿਆ ਹੈ ।ਉਸ ਦੀ ਸਮਾਧ ‘ਤੇ ਲੋਕ ਲਗਾਤਾਰ ਪਹੁੰਚ ਕੇ ਉਸ ਨੂੰ ਸ਼ਰਧਾਂਜਲੀ ਦੇ ਰਹੇ ਹਨ । ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ‘ਚ ਤੁਸੀਂ ਵੇਖ ਸਕਦੇ ਹੋ ਕਿ ਸਮਾਧ ‘ਤੇ ਸਿੱਧੁ ਮੂਸੇਵਾਲਾ ਦਾ ਬੁੱਤ ਲਗਾਇਆ ਗਿਆ ਹੈ। ਇਸ ਸਮਾਧ ‘ਤੇ ਪ੍ਰਸ਼ੰਸਕ ਮੱਥਾ ਟੇਕ ਕੇ ਗਾਇਕ ਨੂੰ ਸ਼ਰਧਾਂਜਲੀ ਦੇ ਰਹੇ ਹਨ ।

sidhu Moose Wala , image From youtube video

ਹੋਰ ਪੜ੍ਹੋ : ਪਿੰਡ ਸਮਾਲਸਰ ਦੇ ਲੋਕਾਂ ਨੇ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਗਾਇਕ ਦੀ ਮੂਰਤੀ ਭੇਂਟ ਕੀਤੀ, ਮੂਰਤੀ ਵੇਖ ਮਾਪੇ ਹੋਏ ਭਾਵੁਕ

ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦਾ ਕਤਲ ਬੀਤੀ 29 ਮਈ 2022ਨੂੰ ਕੁਝ ਹਥਿਆਰਬੰਦ ਲੋਕਾਂ ਦੇ ਵੱਲੋਂ ਕਰ ਦਿੱਤਾ ਗਿਆ ਸੀ । ਜਿਸ ਤੋਂ ਬਾਅਦ ਇਸ ਮਾਮਲੇ ‘ਚ ਪੁਲਿਸ ਨੇ ਕਈ ਲੋਕਾਂ ਨੂੰ ਫੜ ਲਿਆ ਹੈ । ਇਸ ਮਾਮਲੇ ਲਾਰੈਂਸ ਬਿਸ਼ਨੋਈ ਸਣੇ ਕਈ ਲੋਕਾਂ ਦੇ ਨਾਮ ਸ਼ਾਮਿਲ ਹਨ ।

sidhu Moose Wala , image From youtube video

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਤੋਂ ਇਲਾਵਾ ਇਨ੍ਹਾਂ ਗਾਇਕਾਂ ਦਾ ਵੀ ਗੋਲੀ ਮਾਰ ਕੇ ਕੀਤਾ ਗਿਆ ਸੀ ਕਤਲ, ਇੱਕ ਨੂੰ ਚੱਲਦੇ ਅਖਾੜੇ ‘ਚ ਮਾਰੀ ਗਈ ਸੀ ਗੋਲੀ

ਸਿੱਧੂ ਮੂਸੇਵਾਲਾ ਅਜਿਹਾ ਗਾਇਕ ਸੀ, ਜਿਸ ਨੇ ਆਪਣੇ ਗੀਤਾਂ ਦੇ ਨਾਲ ਪੂਰੀ ਇੰਡਸਟਰੀ ‘ਚ ਧੱਕ ਪਾਈ ਹੋਈ ਸੀ। ਉਸ ਨੇ ਆਪਣੇ ਗੀਤਾਂ ਦੇ ਨਾਲ ਹਰ ਕਿਸੇ ਦਾ ਦਿਲ ਜਿੱਤ ਲਿਆ ਸੀ । ਮੌਤ ਤੋਂ ਬਾਅਦ ਉਸ ਦਾ ਐੱਸ ਵਾਈ ਐੱਲ ਗੀਤ ਰਿਲੀਜ਼ ਹੋੋਇਆ ਹੈ । ਇਸ ਗੀਤ ਨੇ ਕਾਮਯਾਬੀ ਦੇ ਝੰਡੇ ਗੱਡੇ ਹਨ ਅਤੇ ਇਹ ਗੀਤ ਬਿਲਬੋਰਡ ‘ਚ ਸ਼ਾਮਿਲ ਹੋ ਚੁੱਕਿਆ ਹੈ ।

Sidhu Moose Wala continues to rule hearts; 1.4 million Instagram reels made on '295' song Image Source: Twitter

ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦਾ ਇਸੇ ਮਹੀਨੇ ਵਿਆਹ ਹੋਣ ਵਾਲਾ ਸੀ ਤੇ ਪੂਰਾ ਪਰਿਵਾਰ ਵਿਆਹ ਦੀਆਂ ਤਿਆਰੀਆਂ ‘ਚ ਜੁਟਿਆ ਸੀ, ਪਰ ਇਸ ਤੋਂ ਪਹਿਲਾਂ ਹੀ ਬੇਰਹਿਮ ਦਰਿੰਦਿਆਂ ਨੇ ਉਸ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ । ਸਿੱਧੂ ਮੂਸੇਵਾਲਾ ਦੀ ਮੌਤ ਤੋਂ ਉਸ ਦੇ ਫੈਨਸ ਹੀ ਨਹੀਂ ਆਮ ਲੋਕ ਅਤੇ ਸੈਲੀਬ੍ਰੇਟੀਜ਼ ਵੀ ਦੁਖੀ ਹਨ ਅਤੇ ਇਸ ਮਾਮਲੇ ‘ਚ ਮੁਲਜ਼ਮਾਂ ਦੇ ਖਿਲਾਫ ਕਾਰਵਾਈ ਦੀ ਮੰਗ ਕਰ ਰਹੇ ਹਨ ।

You may also like