
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moose Wala) ਦੀ ਬੀਤੀ 29 ਮਈ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ । ਜਿਸ ਤੋਂ ਬਾਅਦ ਉਸ ਦੇ ਪ੍ਰਸ਼ੰਸਕਾਂ ‘ਚ ਸੋਗ ਦੀ ਲਹਿਰ ਹੈ । ਉੱਥੇ ਹੀ ਪ੍ਰਸ਼ੰਸਕਾਂ (Fans) ਦੇ ਵੱਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ । ਸੋਸ਼ਲ ਮੀਡੀਆ ‘ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦਾ ਰਹਿੰਦਾ ਹੈ ।

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਪਰਿਵਾਰ ਦੀ ਖਾਸ ਅਪੀਲ, ਕਿਸੇ ਵੀ ਕੰਮ ਦੇ ਲਈ ਨਾ ਵਰਤਿਆ ਜਾਵੇ ਸਿੱਧੂ ਮੂਸੇਵਾਲਾ ਦਾ …..
ਕੋਈ ਹੱਥਾਂ ‘ਤੇ ਸਿੱਧੂ ਦੇ ਟੈਟੂ ਤਿਆਰ ਕਰਵਾ ਰਿਹਾ ਹੈ ਅਤੇ ਕੋਈ ਉਸ ਦੇ ਗੀਤ ਗਾ ਕੇ ਸ਼ਰਧਾਂਜਲੀ ਦੇ ਰਿਹਾ ਹੈ । ਸੋਸ਼ਲ ਮੀਡੀਆ ‘ਤੇ ਮੁੜ ਤੋਂ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਇੱਕ ਪ੍ਰਸ਼ੰਸਕ ਨੇ ਖੇਤਾਂ ‘ਚ ਅਨੋਖੇ ਤਰੀਕੇ ਦੇ ਨਾਲ ਮਹਿਬੂਬ ਕਲਾਕਾਰ ਨੂੰ ਵਧਾਈ ਦਿੱਤੀ ਹੈ ।
ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਨੂੰ ਲਾਈਵ ਪ੍ਰਫਾਰਮੈਂਸ ਦੇ ਦੌਰਾਨ ਮਿਸ ਪੂਜਾ, ਜੈਸਮੀਨ ਸੈਂਡਲਾਸ ਅਤੇ ਸਤਿੰਦਰ ਸਰਤਾਜ ਨੇ ਦਿੱਤੀ ਸ਼ਰਧਾਂਜਲੀ
ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਵੀਡੀਓ ਕਿਸੇ ਪਿੰਡ ਦਾ ਹੈ । ਜਿਸ ‘ਚ ਟ੍ਰੈਕਟਰ ਦੀ ਮਦਦ ਦੇ ਨਾਲ ਮੂਸੇਵਾਲਾ ਦੇ ਫੈਨਸ ਉਸ ਦਾ ਨਾਮ ਲਿਖ ਰਹੇ ਹਨ । ਇਸ ਵੀਡੀਓ ਦੇ ਸ਼ਾਟਸ ਡਰੋਨ ਨਾਲ ਲਏ ਲੱਗਦੇ ਹਨ ।ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ 'ਤੇ ਪੋਸਟ ਕੀਤਾ ਗਿਆ ਹੈ।

ਵੀਡੀਓ ਦੇ ਕੈਪਸ਼ਨ 'ਚ ਲਿਖਿਆ ਹੈ- 'ਪਾਕਿਸਤਾਨੀ ਮੁੰਡਿਆਂ ਨੇ ਮਿੱਟੀ ਦੇ ਬੇਟੇ ਨੂੰ ਉਨ੍ਹਾਂ ਦੇ ਜਨਮ ਦਿਨ 'ਤੇ ਸ਼ਰਧਾਂਜਲੀ ਦਿੱਤੀ।ਟਵਿਟਰ 'ਤੇ ਪੋਸਟ ਕੀਤੀ ਗਈ ਇਸ ਵੀਡੀਓ ਨੂੰ ਹੁਣ ਤੱਕ ਹਜਾਰਾਂ ਲੋਕ ਵੇਖ ਚੁੱਕੇ ਹਨ । ਪ੍ਰਸ਼ੰਸਕਾਂ ਨੂੰ ਵੀ ਇਹ ਵੀਡੀਓ ਪਸੰਦ ਆ ਰਿਹਾ ਹੈ ਅਤੇ ਹਰ ਕੋਈ ਇਸ ਤੇ ਪ੍ਰਤੀਕਰਮ ਦੇ ਰਿਹਾ ਹੈ ।
Pakistani boys paying tribute to son of Soil #SidhuMosseWala on his Birthday 🙂
DIL DA NI MARA
TERA SIDHU MOOSE WALA ❤#SidhuMosseWala#JusticeForSidhuMooseWala #HBDSidhuMoosewala pic.twitter.com/YFvhpxPaVc— Maryam 🦋🇵🇰 (@MaryamSonii) June 11, 2022