ਸਿੱਧੂ ਮੂਸੇਵਾਲਾ ਦੇ ਪਿਤਾ ਬਣਵਾ ਰਹੇ ਹਨ ਆਪਣੇ ਪੁੱਤਰ ਦਾ ਟੈਟੂ, ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤਸਵੀਰ

written by Lajwinder kaur | July 28, 2022

Punjabi Singer Sidhu Moose Wala’s father inked his Late Son’s Tattoo: ਸੋਸ਼ਲ ਮੀਡੀਆ ਉੱਤੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਦੀ ਇੱਕ ਤਸਵੀਰ ਖੂਬ ਵਾਇਰਲ ਹੋ ਰਹੀ ਹੈ। ਇਸ ਤਸਵੀਰ ‘ਚ ਸਿੱਧੂ ਦੇ ਪਿਤਾ ਆਪਣੀ ਬਾਂਹ 'ਤੇ ਪੁੱਤ ਦਾ ਟੈਟੂ ਗੁੰਦਵਾਉਂਦੇ ਹੋਏ ਨਜ਼ਰ ਆ ਰਹੇ ਹਨ।

ਹੋਰ ਪੜ੍ਹੋ : Rakhi Sawant-Adil Khan Wedding: ਰਾਖੀ ਬਿੱਗ ਬੌਸ 16 ‘ਚ ਆਦਿਲ ਨਾਲ ਵਿਆਹ ਕਰੇਗੀ, ਅਦਾਕਾਰਾ ਨੇ ਨਿਰਮਾਤਾਵਾਂ ਨੂੰ ਕੀਤੀ ਬੇਨਤੀ

Sidhu-Moosewala-1 Image Source: Instagram

ਇਸ ਵਾਇਰਲ ਹੋ ਰਹੀ ਹੈ ਤਸਵੀਰ ਚ ਦੇਖ ਸਕਦੇ ਹੋ ਸਿੱਧੂ ਮੂਸੇਵਾਲਾ ਦੇ ਪਿਤਾ ਆਪਣੇ ਪੁੱਤਰ ਸ਼ੁੱਭਦੀਪ ਦੀ ਤਸਵੀਰ ਆਪਣੀ ਬਾਂਹ ਉੱਤੇ ਗੁੰਦਵਾਉਂਦੇ ਹੋਏ ਦਿਖਾਈ ਦੇ ਰਹੇ ਹਨ। ਪਿਤਾ ਬਲਕੌਰ ਸਿੰਘ ਨੇ ਚਿੱਟੇ ਰੰਗ ਦਾ ਕੁੜਤਾ ਪਜਾਮਾ ਪਾਇਆ ਹੋਇਆ ਹੈ ਤੇ ਕਾਲੇ ਰੰਗ ਦੀ ਪੱਗ ਬੰਨੀ ਹੋਈ ਹੈ। ਯੂਜ਼ਰ ਪਿਓ-ਪੁੱਤ ਦੇ ਇਸ ਖ਼ੂਬਸੂਰਤ ਰਿਸ਼ਤੇ ਦੀ ਤਾਰੀਫ ਕਰ ਰਹੇ ਹਨ।

balkaur singh sidhu

ਦੱਸ ਦਈਏ ਸਿੱਧੂ ਮੂਸੇਵਾਲਾ ਦਾ ਕਤਲ 29 ਮਈ ਨੂੰ ਗੋਲੀਆਂ ਮਾਰ ਕੇ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਸੰਗੀਤ ਜਗਤ 'ਚ ਸੋਗ ਦੀ ਲਹਿਰ ਫੈਲ ਗਈ ਸੀ। ਸਿੱਧੂ ਮੂਸੇਵਾਲਾ ਦੀ ਮੌਤ ਤੇ ਨੈਸ਼ਨਲ ਤੇ ਇੰਟਰਨੈਸ਼ਨਲ ਕਲਾਕਾਰ ਤੱਕ ਨੇ ਦੁੱਖ ਜਤਾਇਆ ਸੀ।ਦੱਸ ਦਈਏ ਪਿਛੇ ਜਿਹੇ ਸਿੱਧੂ ਮੂਸੇਵਾਲਾ ਦਾ ਪਿਤਾ ਬਲਕੌਰ ਸਿੰਘ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ। ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਉਹ ਆਪਣੇ ਪੁੱਤਰ ਨੂੰ ਇਨਸਾਫ ਦਵਾਉਣ ਲਈ ਇਸੇ ਤਰ੍ਹਾਂ ਡੱਟ ਕੇ ਖੜ੍ਹੇ ਰਹਿਣਗੇ ਤੇ ਅਜਿਹੀਆਂ ਧਮਕੀ ਤੋਂ ਨਹੀਂ ਡਰਦੇ।

ਦੱਸ ਦਈਏ ਸਿੱਧੂ ਮੂਸੇਵਾਲਾ ਦੇ ਅਣਰਿਲੀਜ਼ ਹੋਏ ਗੀਤਾਂ ਨੂੰ ਕਦੇ ਸ਼ੇਅਰ ਕਰਨਾ ਹੈ ਇਹ ਸਭ ਹੁਣ ਸਿੱਧੂ ਦੇ ਪਿਤਾ ਬਲਕੌਰ ਸਿੰਘ ਦੇਖ ਰਹੇ ਹਨ। ਉਨ੍ਹਾਂ ਨੇ ਸਿੱਧੂ ਦੇ ਭੋਗ ਤੇ ਕਿਹਾ ਸੀ ਕਿ ਉਹ ਗੀਤਾਂ ਦੇ ਰਾਹੀਂ ਆਪਣੇ ਪੁੱਤਰ ਨੂੰ ਜਿਉਂਦਾ ਰੱਖਣਗੇ।

ਦੱਸ ਦਈਏ ਸਿੱਧੂ ਮੂਸੇਵਾਲਾ ਦਾ ਆਪਣੇ ਪਿਤਾ ਦੇ ਨਾਲ ਵੀ ਬਹੁਤ ਹੀ ਜ਼ਿਆਦਾ ਪਿਆਰ ਕਰਦਾ ਸੀ। ਉਹ ਆਪਣੇ ਹਰ ਸ਼ੋਅ ‘ਚ ਆਪਣੇ ਮਾਪਿਆਂ ਦੀ ਗੱਲ ਜ਼ਰੂਰ ਕਰਦਾ ਸੀ। ਸਿੱਧੂ ਮੂਸੇਵਾਲਾ ਨੇ ਹਮੇਸ਼ਾ ਕਿਹਾ ਕਿ ਉਸਦਾ ਪਿਤਾ ਹੀ ਉਸਦਾ ਖ਼ਾਸ ਦੋਸਤ ਹੈ।

 

You may also like