
ਸਿੱਧੂ ਮੂਸੇਵਾਲਾ (Sidhu Moose Wala ) ਦੇ ਪਿਤਾ (Father) ਵੱਲੋਂ ਸੰਗਰੂਰ ਤੋਂ ਇਲੈਕਸ਼ਨ ਲੜਨ ਦੀਆਂ ਖ਼ਬਰਾਂ ਸੋਸ਼ਲ ਮੀਡੀਆ 'ਤੇ ਆ ਰਹੀਆਂ ਹਨ । ਪਰ ਇਸੇ ਦੌਰਾਨ ਸਿੱਧੂ ਮੂਸੇਵਾਲਾ ਦੇ ਪਿਤਾ ਜੀ ਬਲਕੌਰ ਸਿੰਘ ਸਿੱਧੂ ਦਾ ਇੱਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ । ਜਿਸ ‘ਚ ਸਿੱਧੂ ਮੂਸੇਵਾਲਾ ਦੇ ਪਿਤਾ ਜੀ ਕਹਿ ਰਹੇ ਹਨ ਕਿ ਹਾਲੇ ਤਾਂ ਉਨ੍ਹਾਂ ਦੇ ਬੇਟੇ ਦਾ ਹਾਲੇ ਤਾਂ ਸਿਵਾ ਵੀ ਠੰਢਾ ਨਹੀਂ ਹੋਇਆ ।
ਮੇਰੇ ਹਾਲੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਇਲੈਕਸ਼ਨ ਲੜਨ ਦਾ ਕੋਈ ਮਨ ਨਹੀਂ ਹੈ ।ਤੁਸੀਂ ਦੁੱਖ ‘ਚ ਮੇਰਾ ਸਭ ਦਾ ਸਾਥ ਦਿੱਤਾ ਹੈ ਤੁਹਾਡਾ ਸਭ ਦਾ ਕੋਟਿਨ ਕੋਟ ਧੰਨਵਾਦ। ਇਸ ਦੇ ਨਾਲ ਹੀ ਉਨ੍ਹਾਂ ਨੇ ਸਭ ਨੂੰ ੮ ਜੂਨ ਨੂੰ ਸਿੱਧੂ ਮੂਸੇਵਾਲਾ ਦੇ ਭੋਗ ‘ਤੇ ਸਭ ਨੂੰ ਆਉਨ ਦੀ ਅਪੀਲ ਵੀ ਕੀਤੀ ।
ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੀ ਆਖਰੀ ਤਸਵੀਰ ਵਾਇਰਲ, ਵਾਰਦਾਤ ਵਾਲੇ ਦਿਨ ਘਰੋਂ ਨਿਕਲਣ ਤੋਂ ਪਹਿਲਾਂ ਖਿਚਵਾਈ ਸੀ ਤਸਵੀਰ !
ਹਾਲੇ ਜੋ ਕਿ ਸਿੱਧੂ ਮੂਸੇਵਾਲਾ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਗਿਆ ਹੈ । ਇਸ ਵੀਡੀਓ ‘ਚ ਸਿੱਧੂ ਮੂਸੇਵਾਲਾ ਦੇ ਪਿਤਾ ਜੀ ਬਹੁਤ ਹੀ ਦੁਖੀ ਦਿਖਾਈ ਦੇ ਰਹੇ ਹਨ । ਦੱਸ ਦਈਏ ਕਿ ਕੁਝ ਸਮੇਂ ਤੋਂ ਸਿੱਧੂ ਮੂਸੇਵਾਲਾ ਦੇ ਪਿਤਾ ਦੇ ਇਲੈਕਸ਼ਨ ਲੜਨ ਦੀਆਂ ਖ਼ਬਰਾਂ ਚੱਲ ਰਹੀਆਂ ਸਨ ।

ਪਰ ਸਿੱਧੂ ਮੂਸੇਵਾਲਾ ਦੇ ਪਿਤਾ ਵੱਲੋਂ ਇਸ ਵੀਡੀਓ ਨੂੰ ਸਾਂਝਾ ਕਰਕੇ ਸਭ ਨੂੰ ਇਹ ਭਾਵੁਕ ਅਪੀਲ ਕੀਤੀ ਹੈ । ਸਿੱਧੂ ਮੂਸੇਵਾਲਾ ਦੇ ਪਿਤਾ ਦੇ ਇਸ ਵੀਡੀਓ ‘ਤੇ ਪ੍ਰਸ਼ੰਸਕ ਵੀ ਭਾਵੁਕ ਹੋ ਰਹੇ ਹਨ ਅਤੇ ਇੱਕ ਪਿਤਾ ਦਾ ਦਰਦ ਸਮਝ ਰਹੇ ਹਨ ।
View this post on Instagram