ਅਮਰੀਕਾ ਤੋਂ ਆਈ ਮੂਸੇਵਾਲਾ ਦੀ ਫੀਮੇਲ ਫੈਨ ਨੂੰ ਮਿਲਕੇ ਭਾਵੁਕ ਹੋਈ ਮਾਤਾ ਚਰਨ ਕੌਰ; ਦੋਵਾਂ ਬਾਹਾਂ 'ਤੇ ਨਜ਼ਰ ਆਏ ਸਿੱਧੂ ਲਈ ਗੁੰਦਵਾਏ ਟੈਟੂ

Written by  Lajwinder kaur   |  January 30th 2023 01:30 PM  |  Updated: January 30th 2023 01:43 PM

ਅਮਰੀਕਾ ਤੋਂ ਆਈ ਮੂਸੇਵਾਲਾ ਦੀ ਫੀਮੇਲ ਫੈਨ ਨੂੰ ਮਿਲਕੇ ਭਾਵੁਕ ਹੋਈ ਮਾਤਾ ਚਰਨ ਕੌਰ; ਦੋਵਾਂ ਬਾਹਾਂ 'ਤੇ ਨਜ਼ਰ ਆਏ ਸਿੱਧੂ ਲਈ ਗੁੰਦਵਾਏ ਟੈਟੂ

Sidhu Moose Wala's mother gets emotional : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਭਾਵੇਂ ਇਸ ਸੰਸਾਰ ਤੋਂ ਰੁਖਸਤ ਹੋ ਗਿਆ ਹੈ, ਪਰ ਉਸਦੇ ਚਾਹੁਣ ਵਾਲਿਆਂ ਵਿੱਚ ਕੋਈ ਵੀ ਕਮੀ ਨਹੀਂ ਆਈ ਹੈ। ਸਿੱਧੂ ਮੂਸੇਵਾਲਾ ਦੇ ਫੈਨਜ਼ ਦੇ ਸਿਰਾਂ ਉੱਤੇ ਅੱਜ ਵੀ ਸਿੱਧੂ ਦਾ ਖੁਮਾਰ ਬੋਲਦਾ ਹੈ। ਸਿੱਧੂ ਲਈ ਫੈਨਜ਼ ਦੇ ਦੀਵਾਨਗੀ ਦੇਖਕੇ ਹਰ ਕੋਈ ਹੈਰਾਨ ਤੇ ਭਾਵੁਕ ਹੋ ਜਾਂਦਾ ਹੈ। ਅਜਿਹਾ ਹੀ ਹੋਇਆ ਜਦੋਂ ਮਾਤਾ ਚਰਨ ਕੌਰ ਨੂੰ ਅਮਰੀਕਾ ਤੋਂ ਇੱਕ ਫੀਮੈਨ ਫੈਨ ਮਿਲਣ ਪਹੁੰਚੀ। ਉਸ ਨੇ ਸਿੱਧੂ ਦੀ ਮੰਮੀ ਨੂੰ ਆਪਣੀ ਬਾਹਾਂ ਉੱਤੇ ਬਣੇ ਟੈਟੂ ਦਿਖਾਏ ਤਾਂ ਮਾਤਾ ਕੁਝ ਭਾਵੁਕ ਹੋ ਗਈ । ਉਨ੍ਹਾਂ ਦੀਆਂ ਅੱਖਾਂ ਵਿੱਚੋਂ ਹੰਝੂ ਝਲਕ ਗਏ। ਸੋਸ਼ਲ ਮੀਡੀਆ ਉੱਤੇ ਤਸਵੀਰ ਵਾਇਰਲ ਹੋ ਰਹੀਆਂ ਹਨ।

sidhu moose wala image image source: Instagram

ਹੋਰ ਪੜ੍ਹੋ : ਨਾ ਤਾਂ ਸਿੰਦੂਰ ਤੇ ਨਾ ਹੀ ਮੰਗਲਸੂਤਰ, ਵਿਆਹ ਤੋਂ ਬਾਅਦ ਅਜਿਹੇ ਲੁੱਕ 'ਚ ਨਜ਼ਰ ਆਉਣ 'ਤੇ ਆਥੀਆ ਸ਼ੈੱਟੀ 'ਤੇ ਭੜਕੇ ਲੋਕ

sidhu moose wala image source: Instagram  

ਸਿੱਧੂ ਮੂਸੇਵਾਲਾ ਦੇ ਗੀਤ ਦੇ ਬੋਲ ਸੁੱਚ ਹੁੰਦੇ ਹੋਏ

"ਗੋਲੀ ਵੱਜੀ ਤੇ ਤੂੰ ਸੋਚੀ ਨਾ ਮੈਂ ਮੁੱਕ ਜਾਊਂਗਾ, ਮੇਰੇ ਯਾਰਾਂ ਦੀਆਂ ਬਾਹਾਂ 'ਤੇ ਮੇਰੇ ਟੈਟੂ ਬਣਨੇ।" ਇਹ ਬੋਲ ਸਿੱਧੂ ਦੇ ਗੀਤ ਦੇ ਨੇ, ਜਿਨ੍ਹਾਂ ਨੂੰ ਉਸਦੇ ਫੈਨਜ਼ ਸੱਚ ਕਰਕੇ ਦਿਖਾ ਰਹੇ ਹਨ। ਸਿੱਧੂ ਦੇ ਪ੍ਰਸ਼ੰਸਕ ਜੋ ਲਗਾਤਾਰ ਸਿੱਧੂ ਮੂਸੇਵਾਲਾ ਦੇ ਟੈਟੂ ਆਪਣੇ ਸਰੀਰ 'ਤੇ ਬਣਾ ਕੇ ਸਿੱਧੂ ਨੂੰ ਸ਼ਰਧਾਂਜਲੀ ਦੇ ਰਹੇ ਹਨ।

sidhu moose wala female fan tattoo image source: Instagram

ਲੜਕੀ ਨੇ ਬਾਹਾਂ ‘ਤੇ ਗੁੰਦਵਾਏ ਟੈਟੂ

ਤਸਵੀਰਾਂ ਵਿੱਚ ਦੇਖ ਸਕਦੇ ਹੋ ਅਮਰੀਕੀ ਲੜਕੀ ਨੇ ਆਪਣੀ ਇੱਕ ਬਾਂਹ ਉਪਰ ਸਿੱਧੂ ਦੀ ਤਸਵੀਰ ਵਾਲਾ ਟੈਟੂ ਗੁੰਦਵਾਇਆ ਹੋਇਆ ਹੈ ਅਤੇ ਦੂਜੀ ਬਾਂਹ 'ਤੇ ਸਿੱਧੂ ਦੇ ਬੋਲਾਂ ਦਾ ਟੈਟੂ ਬਣਾਇਆ ਹੋਇਆ ਹੈ।

sidhu moose wala female fan image source: Instagram

ਦੱਸ ਦਈਏ ਸਿੱਧੂ ਮੂਸੇਵਾਲਾ ਦਾ ਕਤਲ ਪਿਛਲੇ ਸਾਲ 29 ਮਈ ਨੂੰ ਗੋਲੀਆਂ ਮਾਰ ਕੇ ਕਰ ਦਿੱਤਾ ਗਿਆ ਸੀ। ਸਿੱਧੂ ਮੂਸੇਵਾਲਾ ਦੀ ਮੌਤ ਦੀ ਖਬਰ ਨੇ ਹਰ ਇੱਕ ਝੰਜੋੜ ਕੇ ਰੱਖ ਦਿੱਤਾ ਸੀ। ਸਿੱਧੂ ਮੂਸੇਵਾਲਾ ਦੇ ਫੈਨਜ਼ ਦੀ ਵੀ ਇਹੀ ਮੰਗ ਹੈ ਕਿ ਸਰਕਾਰ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਇਨਸਾਫ਼ ਦਿਵਾਏ ਅਤੇ ਜੋ ਸਿੱਧੂ ਮੂਸੇਵਾਲਾ ਦੇ ਕਤਲਕਾਂਡ ਦੇ ਮਾਸਟਰ ਮਾਈਂਡ ਨੇ ਉਨ੍ਹਾਂ ਨੂੰ ਸਜ਼ਾ ਮਿਲੇ।

sidhu moose wala female fan tattoo mother gets emotional image source: Instagram


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network