ਮੌਤ ਤੋਂ ਬਾਅਦ ਰਿਲੀਜ਼ ਹੋਣ ਜਾ ਰਿਹਾ ਹੈ ਸਿੱਧੂ ਮੂਸੇਵਾਲਾ ਦਾ ਗੀਤ 'SYL', ਸਾਹਮਣੇ ਆਇਆ ਪੋਸਟਰ

Reported by: PTC Punjabi Desk | Edited by: Lajwinder kaur  |  June 22nd 2022 09:59 PM |  Updated: June 22nd 2022 09:59 PM

ਮੌਤ ਤੋਂ ਬਾਅਦ ਰਿਲੀਜ਼ ਹੋਣ ਜਾ ਰਿਹਾ ਹੈ ਸਿੱਧੂ ਮੂਸੇਵਾਲਾ ਦਾ ਗੀਤ 'SYL', ਸਾਹਮਣੇ ਆਇਆ ਪੋਸਟਰ

ਪੰਜਾਬੀ ਮਿਊਜ਼ਿਕ ਜਗਤ ਦੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਭਾਵੇਂ ਇਸ ਸੰਸਾਰ ਤੋਂ ਚਲੇ ਗਏ ਨੇ। ਪਰ ਉਹ ਆਪਣੇ ਪਿੱਛੇ ਅਣਗਣਿਤ ਗੀਤ ਛੱਡ ਗਏ ਹਨ। ਜੋ ਕਿ ਰਹਿੰਦੀ ਦੁਨੀਆ ਤੱਕ ਸਿੱਧੂ ਮੂਸੇਵਾਲਾ ਨੂੰ ਜ਼ਿੰਦਾ ਰੱਖਣਗੇ। ਦੱਸ ਦਈਏ ਸਿੱਧੂ ਮੂਸੇਵਾਲਾ ਦੇ ਵੱਡੀ ਗਿਣਤੀ 'ਚ ਲਿਖੇ ਹੋਏ ਗੀਤ ਪਏ ਨੇ ਤੇ ਕਿੰਨੇ ਹੀ ਰਿਕਾਰਡਜ਼ ਕੀਤੇ ਹੋਏ ਪਏ ਨੇ। ਸਿੱਧੂ ਦੇ ਕਈ ਗੀਤ ਰਿਲੀਜ਼ ਲਈ ਤਿਆਰ ਵੀ ਸਨ। ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਲਈ ਇੱਕ ਸਕੂਨ ਦੇਣ ਵਾਲੀ ਖਬਰ ਹੈ। ਜੀ ਹਾਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਆ ਰਿਹਾ ਹੈ।

ਹੋਰ ਪੜ੍ਹੋ : ਭਾਵੁਕ ਹੋਏ ਗੈਰੀ ਸੰਧੂ, ‘ਜਿਗਰ ਦਾ ਟੋਟਾ’ ਗੀਤ ਰਾਹੀਂ ਸਿੱਧੂ ਮੂਸੇਵਾਲਾ ਤੇ ਸੰਦੀਪ ਨੰਗਲ ਅੰਬੀਆ ਲਈ ਛਲਕਿਆ ਦਰਦ

ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'SYL' ਆ ਰਿਹਾ ਹੈ। ਜਿਸਦਾ ਫਰਸਟ ਲੁੱਕ ਸਿੱਧੂ ਮੂਸੇਵਾਲਾ ਦੀ ਟੀਮ ਨੇ ਸਿੱਧੂ ਦੇ ਇੰਸਟਾਗ੍ਰਾਮ ਅਕਾਉਂਟ ਦੀ ਸਟੋਰੀ ਉੱਤੇ ਸਾਂਝਾ ਕੀਤਾ ਹੈ। ਇਹ ਗੀਤ ਕੱਲ੍ਹ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਗੀਤ ਨੂੰ  ਲਿਖਿਆ ਤੇ ਗਾਇਆ ਹੈ ਸਿੱਧੂ ਮੂਸੇਵਾਲਾ ਨੇ ਹੀ ਹੈ। ਪ੍ਰੋਡਿਊਸ ਕੀਤਾ ਹੈ MXRCI ਅਤੇ ਵੀਡੀਓ ਨੂੰ ਤਿਆਰ ਕੀਤਾ ਹੈ ਨਵਕਰਨ ਬਰਾੜ ਨੇ। ਪੋਸਟਰ ਨੂੰ ਰਿਲੀਜ਼ ਹੋਏ ਕੁਝ ਹੀ ਸਮਾਂ ਹੋਇਆ ਹੈ ਤੇ ਵੱਡੀ ਗਿਣਤੀ 'ਚ ਲਾਈਕਸ ਤੇ ਕਮੈਂਟ ਆ ਚੁੱਕੇ ਹਨ। ਪ੍ਰਸ਼ੰਸਕ ਇਸ ਗੀਤ ਨੂੰ ਲੈ ਕੇ ਉਤਸੁਕ ਹਨ।

inside image of sidhu moose wala new song after death

ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਸਿੱਧੂ ਦੇ ਕਈ ਗੀਤ ਜਿਵੇਂ 295, ਦਾ ਲਾਸਟ ਰਾਈਡ, ਲੇਵਲ ਆਦਿ ਜੋ ਕਿ ਬਿਲਬੋਰਡ ਚਾਰਟ ਉੱਤੇ ਬਣੇ ਰਹੇ।

Sidhu Moose Wala murder case: Moga police detains another suspect from Haryana

ਦੱਸ ਦਈਏ ਸਿੱਧੂ ਮੂਸੇਵਾਲਾ ਦਾ ਕਤਲ 29 ਮਈ ਨੂੰ ਕਰ ਦਿੱਤਾ ਗਿਆ ਸੀ। ਲਗਪਗ ਛੇ ਸ਼ਾਰਪ ਸ਼ੂਟਰਾਂ ਨੇ ਗੋਲੀਆਂ ਮਾਰ ਕੇ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਸੀ। ਸਿੱਧੂ ਮੂਸੇਵਾਲਾ ਦੀ ਮੌਤ ਨੇ ਹਰ ਇੱਕ ਨੂੰ ਝੰਜੋੜ ਕੇ ਰੱਖ ਦਿੱਤਾ ਸੀ।

ਹੋਰ ਪੜ੍ਹੋ : ਵਰੁਣ ਧਵਨ ਰਿਆਲਟੀ ਸ਼ੋਅ ‘ਚ ਹੋਏ ਭਾਵੁਕ, ਕਿਹਾ-‘ਸਿੱਧੂ ਮੂਸੇਵਾਲਾ ਦੀ ਮੌਤ ਮਿਊਜ਼ਿਕ ਇੰਡਸਟਰੀ ਨੂੰ ਬਹੁਤ ਵੱਡਾ ਘਾਟਾ ਹੈ’

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network