ਸਿੱਧੂ ਮੂਸੇਵਾਲਾ ਮੁੜ ਤੋਂ ਆਪਣੇ ਨਵੇਂ ਗੀਤ ‘ਪਾਪੀ’ ਨਾਲ ਹੋਣਗੇ ਹਾਜ਼ਰ

Written by  Shaminder   |  July 03rd 2020 03:09 PM  |  Updated: July 03rd 2020 03:09 PM

ਸਿੱਧੂ ਮੂਸੇਵਾਲਾ ਮੁੜ ਤੋਂ ਆਪਣੇ ਨਵੇਂ ਗੀਤ ‘ਪਾਪੀ’ ਨਾਲ ਹੋਣਗੇ ਹਾਜ਼ਰ

ਸਿੱਧੂ ਮੂਸੇਵਾਲਾ ਜਲਦ ਹੀ ਆਪਣੇ ਨਵੇਂ ਗੀਤ ਦੇ ਨਾਲ ਸਰੋਤਿਆਂ ਦੀ ਕਚਹਿਰੀ ‘ਚ ਹਾਜ਼ਰ ਹੋਣ ਜਾ ਰਹੇ ਹਨ । ਇਸ ਗੀਤ ‘ਚ ਸਿੱਧੂ ਮੂਸੇਵਾਲਾ ਦਾ ਸਾਥ ਦੇਣਗੇ ਰੰਗਰੇਜ਼। ਇਸ ਨਵੇਂ ਗਾਣੇ ਦਾ ਪੋਸਟਰ ਸਿੱਧੂ ਮੂਸੇਵਾਲਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਗੀਤ ਦੇ ਬੋਲ ਵੀ ਰੰਗਰੇਜ਼ ‘ਤੇ ਖੁਦ ਸਿੱਧੂ ਮੂਸੇਵਾਲਾ ਵੱਲੋਂ ਲਿਖੇ ਗਏ ਹਨ । ਮਿਊਜ਼ਿਕ ‘ਦਾ ਕਿੱਡ’ ਵੱਲੋਂ ਦਿੱਤਾ ਗਿਆ ਹੈ ।

https://www.instagram.com/p/CCJY3QLJ-0m/

 

https://www.instagram.com/p/CAh2iBNJrj-/

‘ਧੱਕਾ’, ‘ਡਾਲਰ’ ਸਣੇ ਕਈ ਅਜਿਹੇ ਗੀਤ ਹਨ ਜੋ ਕਿ ਸਰੋਤਿਆਂ ਖ਼ਾਸ ਤੌਰ ‘ਤੇ ਯੰਗਸਟਰ ਨੂੰ ਕਾਫੀ ਪਸੰਦ ਹਨ । ਆਪਣੀ ਵੱਖਰੀ ਗਾਇਕੀ ਲਈ ਮਸ਼ਹੂਰ ਸਿੱਧੂ ਮੂਸੇਵਾਲਾ ਅਕਸਰ ਆਪਣੇ ਗਾਣਿਆਂ ਨੂੰ ਲੈ ਕੇ ਸੁਰਖੀਆਂ ‘ਚ ਰਹਿੰਦੇ ਹਨ । ਜਲਦ ਹੀ ਉਹ ‘ਯੈੱਸ ਆਈ ਐੱਮ ਸਟੂਡੈਂਟ’ ‘ਚ ਨਜ਼ਰ ਆਉਣਗੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network