ਕੀ ਇਸ ਫ਼ਿਲਮ ਵਿੱਚ ਸਿੱਧੂ ਮੂਸੇਵਾਲਾ ਤੇ ਮੈਂਡੀ ਤੱਖਰ ਮੁੱਖ ਭੂਮਿਕਾ ’ਚ ਆਉਣਗੇ ਨਜ਼ਰ …!

written by Rupinder Kaler | August 29, 2019

ਸਿੱਧੂ ਮੂਸੇਵਾਲਾ ਲਗਾਤਾਰ ਤਰੱਕੀ ਦੀਆਂ ਬੁਲੰਦੀਆਂ ਛੂੰਹਦਾ ਜਾ ਰਿਹਾ ਹੈ । ਅਸੀਂ ਉਹਨਾਂ ਦਾ ਦੇ ਇੱਕ ਤੋਂ ਬਾਅਦ ਇੱਕ ਹਿੱਟ ਗਾਣੇ ਤਾਂ ਸੁਣਦੇ ਆ ਰਹੇ ਹਾਂ, ਪਰ ਹੁਣ ਅਸੀਂ ਉਹਨਾਂ ਨੂੰ ਪੰਜਾਬੀ ਫ਼ਿਲਮਾਂ ਵਿੱਚ ਵੀ ਦੇਖਾਂਗੇ । ਖ਼ਬਰਾਂ ਦੀ ਮੰਨੀਏ ਤਾਂ ਸਿੱਧੂ ਮੂਸੇਵਾਲਾ  'Yes I am Student'  ਫ਼ਿਲਮ ਵਿੱਚ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ ।

https://www.instagram.com/p/B1pp3I0gbzS/

ਖ਼ਬਰਾਂ ਇਹ ਵੀ ਹਨ ਕਿ ਇਸ ਫ਼ਿਲਮ ਵਿੱਚ ਉਹਨਾਂ ਦੇ ਆਪੋਜਿਟ ਮੈਂਡੀ ਤੱਖਰ ਦਿਖਾਈ ਦੇਵੇਗੀ । ਖ਼ਬਰਾਂ ਦੀ ਮੰਨੀਏ ਤਾਂ 'Yes I am Student' ਫ਼ਿਲਮ ਲਈ ਮੈਂਡੀ ਨੂੰ ਕਾਸਟ ਕਰ ਲਿਆ ਗਿਆ ਹੈ । ਮੈਂਡੀ ਤੋਂ ਇਲਾਵਾ ਇਸ ਫ਼ਿਲਮ ਵਿੱਚ ਗਾਇਕ ਤੇ ਮਿਊਜ਼ਿਕ ਕੰਪੋਜਰ ਗੁਰਿਕ ਬਾਠ ਵੀ ਨਜ਼ਰ ਆਉਣਗੇ । ਇਸ ਫ਼ਿਲਮ ਰਾਹੀਂ ਗੁਰਿਕ ਪੰਜਾਬੀ ਫ਼ਿਲਮਾਂ ਵਿੱਚ ਕਦਮ ਰੱਖਣਗੇ ।

ਸਿੱਧੂ ਮੂਸੇਵਾਲਾ ਨੇ ਇਸ ਫ਼ਿਲਮ ਦਾ ਪਿਛਲੇ ਸਾਲ ਐਲਾਨ ਕੀਤਾ ਸੀ । ਪਹਿਲਾ ਇਹ ਸਮਝਿਆ ਜਾ ਰਿਹਾ ਸੀ ਕਿ ਇਹ ਫ਼ਿਲਮ ਨਹੀਂ ਬਣੇਗੀ । ਪਰ ਹੁਣ ਇੱਕ ਵਾਰ ਫਿਰ ਸੋਸ਼ਲ ਮੀਡੀਆ ਤੇ ਇਹਨਾਂ ਖ਼ਬਰਾਂ ਨੇ ਜ਼ੋਰ ਫੜ੍ਹ ਲਿਆ ਹੈ ਕਿ ਇਸ ਫ਼ਿਲਮ ਦੀਆਂ ਸਾਰੀਆ ਤਿਆਰੀਆਂ ਮੁਕੰਮਲ ਹੋ ਗਈਆਂ ਹਨ ।

https://www.instagram.com/p/BzV2wStgA4U/

ਫ਼ਿਲਮ ਦੇ ਡਾਇਰੈਕਟਰ ਨੇ ਕਲੈਪ ਬੋਰਡ ਦੀ ਤਸਵੀਰ ਸਾਂਝੀ ਕਰਕੇ ਇਹ ਸਾਫ ਕਰ ਦਿੱਤਾ ਹੈ ਕਿ ਇਹ ਫ਼ਿਲਮ ਛੇਤੀ ਹੀ ਬਣਕੇ ਤਿਆਰ ਹੋਵੇਗੀ । ਇਸ ਫ਼ਿਲਮ ਦਾ ਨਿਰਮਾਣ ਸਿੱਧੂ ਮੂਸੇਵਾਲਾ ਤੇ ਤਰਨਵੀਰ ਸਿੰਘ ਜਗਪਾਲ ਕਰ ਰਹੇ ਹਨ ।

0 Comments
0

You may also like