Trending:
ਸਿੱਧੂ ਮੂਸੇਵਾਲਾ ਦਾ ਬਚਪਨ ਦਾ ਵੀਡੀਓ ਹੋਇਆ ਵਾਇਰਲ, ਇਸ ਪੁਰਾਣੇ ਵੀਡੀਓ ‘ਚ ਦੇਖੋ ਕਿਵੇਂ ਕੱਢ ਰਿਹਾ ਭੰਗੜੇ ਦੇ ਵੱਟ
Sidhu Moosewala's childhood Bhangra video goes viral: ਸੋਸ਼ਲ ਮੀਡੀਆ ਉੱਤੇ ਗਾਇਕ ਸਿੱਧੂ ਮੂਸੇਵਾਲਾ ਦਾ ਇੱਕ ਪੁਰਾਣਾ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਸਿੱਧੂ ਮੂਸੇਵਾਲਾ ਦੇ ਬਚਪਨ ਦਾ ਹੈ ਜਿਸ ‘ਚ ਉਹ ਮਸਾ ਹੀ 14-15 ਸਾਲਾਂ ਦਾ ਹੋਵੇਗਾ। ਪ੍ਰਸ਼ੰਸਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਿਹਾ ਹੈ।

ਇਸ ਪੁਰਾਣੀ ਵੀਡੀਓ 'ਚ ਦੇਖ ਸਕਦੇ ਹੋ ਸਿੱਧੂ ਮੂਸੇਵਾਲਾ ਜੋ ਕਿ ਮਸਾਂ ਹੀ ਚੌਦਾਂ-ਪੰਦਰਾਂ ਕੁ ਸਾਲ ਦਾ ਹੋਣਾ। ਇਹ ਵੀਡੀਓ ਕਿਸੇ ਵਿਆਹ ਦੇ ਲੇਡੀ ਸੰਗੀਤ ਦੀ ਲੱਗ ਰਹੀ ਹੈ। ਜਿਸ ‘ਚ ਸਿੱਧੂ ਮੂਸੇਵਾਲਾ ਹਲਕੇ ਪੀਲੇ ਰੰਗ ਵਾਲੀ ਕੋਟੀ ਵਿੱਚ ਨਜ਼ਰ ਆ ਰਿਹਾ ਹੈ। ਵੀਡੀਓ 'ਚ ਦੇਖ ਸਕਦੇ ਹੋਏ ਸਿੱਧੂ ਪੰਜਾਬੀ ਗੀਤ ਉੱਤੇ ਭੰਗੜਾ ਪਾਉਂਦਾ ਹੋਏ ਦਿਖਾਈ ਦੇ ਰਿਹਾ ਹੈ। ਇਸ ਵੀਡੀਓ ਨੂੰ 'ਪੰਜਾਬੀ ਕਨੇਡਾ ਵਿੱਚ' ਨਾਮ ਦੇ ਫੇਸਬੁੱਕ ਪੇਜ਼ ਨੇ ਸਾਂਝੀ ਕੀਤੀ ਹੈ।
image source Instagram
ਸੋਸ਼ਲ ਮੀਡੀਆ ਉੱਤੇ ਇਸ ਤੋਂ ਪਹਿਲਾਂ ਵੀ ਸਿੱਧੂ ਦੇ ਕਾਲਜ ਸਮੇਂ ਵੇਲੇ ਦੇ ਵੀਡੀਓ ਵੀ ਵਾਇਰਲ ਹੋਇਆ ਸੀ। ਸਿੱਧੂ ਦੀ ਕੋਈ ਵੀ ਪੁਰਾਣੀ ਜਾਂ ਫਿਰ ਬਚਪਨ ਦੀ ਕੋਈ ਤਸਵੀਰ ਆਉਂਦੇ ਹੀ ਸੋਸ਼ਲ ਮੀਡੀਆ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋ ਜਾਂਦੀ ਹੈ। ਦੱਸ ਦਈਏ ਏਨੀਂ ਦਿਨੀਂ ਬਾਜ਼ਾਰਾਂ 'ਚ ਸਿੱਧੂ ਮੂਸੇਵਾਲਾ ਦੀ ਤਸਵੀਰ ਵਾਲੀ ਰੱਖੜੀਆਂ ਵਿਕਨ ਆਈਆਂ ਹੋਈਆਂ ਹਨ। ਬਹੁਤ ਸਾਰੇ ਲੋਕ ਸਿੱਧੂ ਮੂਸੇਵਾਲਾ ਦੀ ਸਮਾਧ ‘ਤੇ ਪਹੁੰਚ ਕੇ ਸਿੱਧੂ ਦੇ ਬੁੱਤ ਨੂੰ ਰੱਖੜੀਆਂ ਬੰਨ ਰਹੀਆਂ ਹਨ।
image source Instagram
ਦੱਸ ਦਈਏ ਸਿੱਧੂ ਮੂਸੇਵਾਲਾ ਦੀ ਕਤਲ 29 ਮਈ ਨੂੰ ਜਵਾਹਰਕੇ ਪਿੰਡ ‘ਚ ਗੋਲੀਆਂ ਮਾਰ ਕੇ ਕਰ ਦਿੱਤਾ ਗਿਆ ਸੀ। ਸਿੱਧੂ ਮੂਸੇਵਾਲਾ ਪੰਜਾਬੀ ਮਿਊਜ਼ਿਕ ਜਗਤ ਦਾ ਨਾਮੀ ਸਿਤਾਰਾ ਸੀ, ਜਿਸ ਨੇ ਅਜੇ ਹੋਰ ਉੱਚਾਈਆਂ ਨੂੰ ਛੂਹਣਾ ਸੀ। ਪਰ ਉਹ ਆਪਣੇ ਪਿੱਛੇ ਕਈ ਅਣਗਣਿਤ ਗੀਤ ਛੱਡ ਗਿਆ ਹੈ, ਜਿਸ ਕੁਝ ਰਿਲੀਜ਼ ਹੋਏ ਤੇ ਕੁਝ ਅਜੇ ਰਿਲੀਜ਼ ਹੋਣੇ ਬਾਕੀ ਹਨ।