ਖਾਲਸਾ ਏਡ ਦੇ ਮੁਖੀ ਰਵੀ ਸਿੰਘ ਦੇ ਘਰ ਪਹੁੰਚੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ, ਸਮੁੱਚੀ ਕੌਮ ਨੂੰ ਕੀਤੀ ਖ਼ਾਸ ਅਪੀਲ

written by Shaminder | January 09, 2023 12:13pm

ਬਲਕੌਰ ਸਿੰਘ ਸਿੱਧੂ (Balkaur Singh Sidhu) ਇਨ੍ਹੀਂ ਦਿਨੀਂ ਆਪਣੇ ਪੁੱਤਰ ਸਿੱਧੂ ਮੂਸੇਵਾਲਾ (Sidhu Moose Wala) ਦੇ ਕਾਤਲਾਂ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਨ । ਉਹ ਆਪਣੇ ਪਰਿਵਾਰ ਦੇ ਨਾਲ ਲਗਾਤਾਰ ਪੁੱਤਰ ਨੂੰ ਇਨਸਾਫ ਦਿਵਾਉਣ ਦੇ ਲਈ ਆਪਣੀ ਆਵਾਜ਼ ਨੂੰ ਬੁਲੰਦ ਕਰ ਰਹੇ ਹਨ । ਇੱਕ ਵਾਰ ਮੁੜ ਤੋਂ ਉਨ੍ਹਾਂ ਨੇ ਕਾਤਲਾਂ  ਨੂੰ ਸਜ਼ਾ ਦਿਵਾਉਣ ਦੀ ਮੰਗ ਕੀਤੀ ਹੈ ।

ਹੋਰ ਪੜ੍ਹੋ : ਪੰਜਾਬੀ ਇੰਡਸਟਰੀ ਤੋਂ ਮੰਦਭਾਗੀ ਖ਼ਬਰ, ਰਣਜੀਤ ਬਾਵਾ ਦੇ ਖਾਸ ਦੋਸਤ ਡਿਪਟੀ ਵੋਹਰਾ ਦਾ ਦਿਹਾਂਤ, ਗਾਇਕ ਨੇ ਭਾਵੁਕ ਪੋਸਟ ਕੀਤੀ ਸਾਂਝੀ

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਬੀਤੇ ਦਿਨ ਖਾਲਸਾ ਏਡ ਦੇ ਮੁਖੀ ਰਵੀ ਸਿੰਘ ਖਾਲਸਾ ਦੇ ਘਰ ਵੀ ਪਹੁੰਚੇ । ਜਿੱਥੇ ਉਨ੍ਹਾਂ ਨੇ ਰਵੀ ਸਿੰਘ ਖਾਲਸਾ ਦੇ ਨਾਲ ਮੁਲਾਕਾਤ ਕੀਤੀ । ਇਸ ਮੌਕੇ ਰਵੀ ਸਿੰਘ ਖ਼ਾਲਸਾ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਨਾਲ ਇੱਕ ਵੀਡੀਓ ਸਾਂਝਾ ਕਰਦੇ ਹੋਏ ਲਿਖਿਆ ਕਿ ‘ਮਰਹੂਮ ਸਿੱਧੂ ਮੂਸੇਵਾਲਾ ਦੇ ਪਿਤਾ ਬੀਤੇ ਦਿਨ ਮਿਲਣ ਆਏ, ਅਸੀਂ ਸਮੁੱਚੀ ਕੌਮ ਨੂੰ ਸ਼ੁਭਦੀਪ ਨੂੰ ਇਨਸਾਫ਼ ਦਿਵਾਉਣ ਦੇ ਲਈ ਆਵਾਜ਼ ਹੋਰ ਤੇਜ਼ੀ ਦੇ ਨਾਲ ਬੁਲੰਦ ਕਰਨ ਦੀ ਅਪੀਲ ਕਰਦੇ ਹਾਂ’ ।

ਹੋਰ ਪੜ੍ਹੋ : ਮਿਸ ਪੂਜਾ ਅਤੇ ਅਤੇ ਸਿੰਗਾ ਦਾ ਨਵਾਂ ਗੀਤ ‘ਦਿਲ ਨਹੀਂ ਲੱਗਣਾ’ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਪਸੰਦ

ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਇਨਸਾਫ ਦੇ ਲਈ ਤਰਸ ਰਹੇ ਹਨ । ਉਹ ਆਪਣੇ ਪੁੱਤਰ ਦੀ ਸਮਾਧੀ ‘ਤੇ ਜਾ ਕੇ ਭਾਵੁਕ ਹੋ ਗਏ ਸਨ । ਇਸ ਮੌਕੇ ਰਵੀ ਸਿੰਘ ਖਾਲਸਾ ਨੇ ਆਪਣੇ ਦਿਲ ਦੇ ਜਜ਼ਬਾਤ ਵੀ ਸਾਂਝੇ ਕੀਤੇ ਕਿ ਕਿਸ ਤਰ੍ਹਾਂ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਜਾਨੋਂ ਮਾਰਨ ਦੀ ਧਮਕੀਆਂ ਮਿਲ ਰਹੀਆਂ ਹਨ ।

ਜਿਸ ਤੋਂ ਪਤਾ ਲੱਗਦਾ ਹੈ ਕਿ ਪੰਜਾਬ ‘ਚ ਹੁਣ ਕੋਈ ਵੀ ਸੁਰੱਖਿਅਤ ਨਹੀਂ ਰਿਹਾ ਹੈ ।ਰਵੀ ਸਿੰਘ ਖਾਲਸਾ ਨੇ ਸਭ ਨੂੰ ਮਰਹੂਮ ਗਾਇਕ ਨੂੰ ਇਨਸਾਫ਼ ਦਿਵਾਉਣ ਦੇ ਲਈ ਇੱਕਜੁਟ ਹੋਣ ਦੀ ਅਪੀਲ ਵੀ ਕੀਤੀ ਹੈ ।

 

View this post on Instagram

 

A post shared by Khalsa Aid (UK) (@khalsa_aid)

You may also like