
ਸਿੱਧੂ ਮੂਸੇਵਾਲਾ (Sidhu Moose wala ) ਦੇ ਪਿਤਾ (Father) ਆਪਣੇ ਪੁੱਤਰ ਦੇ ਲਈ ਇਨਸਾਫ ਮੰਗ ਰਹੇ ਹਨ । ਉਨ੍ਹਾਂ ਦਾ ਇੱਕ ਹੋਰ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਉਹ ਆਪਣੇ ਪੁੱਤਰ ਵੱਲੋਂ ਕੀਤੀ ਗਈ ਮਿਹਨਤ ਨੂੰ ਬਿਆਨ ਕਰ ਰਹੇ ਹਨ ।ਉਹ ਦੱਸ ਰਹੇ ਹਨ ਕਿ ਕਿਵੇਂ ਸਿੱਧੂ ਮੂਸੇਵਾਲਾ ਨੇ ਮਿਹਨਤ ਦੇ ਨਾਲ ਘਰ ਬਣਾਇਆ ਸੀ ਅਤੇ ਇਸ ਘਰ ਨੂੰ ਲੈ ਕੇ ਉਸ ਦੀਆਂ ਬੜੀਆਂ ਰੀਝਾਂ ਸਨ ।

ਹੋਰ ਪੜ੍ਹੋ : ਗਾਇਕ ਜੁਬਿਨ ਨੌਟਿਆਲ ਪੌੜੀ ਤੋਂ ਡਿੱਗਣ ਕਾਰਨ ਗੰਭੀਰ ਤੌਰ ‘ਤੇ ਹੋਏ ਜ਼ਖਮੀ, ਹਸਪਤਾਲ ‘ਚ ਭਰਤੀ
ਤਿੰਨ ਸਾਲ ਤੱਕ ਸਿੱਧੂ ਆਪਣਾ ਘਰ ਬਣਵਾਉਂਦਾ ਰਿਹਾ । ਉਨ੍ਹਾਂ ਦੇ ਪਰਿਵਾਰ ਨੇ ਤਿੰਨ ਮਈ ਨੂੰ ਇਸ ਨਵੇਂ ਘਰ ‘ਚ ਸ਼ਿਫਟ ਕੀਤਾ ਸੀ ਅਤੇ 29 ਮਈ ਨੂੰ ਉਸ ਦੇ ਲਾਡਲੇ ਪੁੱਤਰ ਦਾ ਕਤਲ ਕਰ ਦਿੱਤਾ ਗਿਆ । ਕਾਤਲਾਂ ਨੇ ਉਨ੍ਹਾਂ ਦੇ ਬੱਚੇ ਨੂੰ ਆਪਣੇ ਨਵੇਂ ਘਰ ‘ਚ ਦਸ ਰਾਤਾਂ ਵੀ ਕੱਟਣ ਨਹੀਂ ਦਿੱਤੀਆਂ ।
ਹੋਰ ਪੜ੍ਹੋ : ਸਲਮਾਨ ਖ਼ਾਨ ‘ਤੇ ਸੋਮੀ ਅਲੀ ਨੇ ਲਗਾਏ ਇਲਜ਼ਾਮ, ਕਿਹਾ ਸਿਗਰੇਟ ਨਾਲ ਜਲਾਇਆ…ਕੁਝ ਪਲਾਂ ਬਾਅਦ ਡਿਲੀਟ ਕੀਤੀ ਪੋਸਟ
ਉਨ੍ਹਾਂ ਕਿਹਾ ਕਿ ਅਸੀਂ ਕਿੰਨਾ ਕੁ ਚਿਰ ਆਪਣੇ ਪੁੱਤਾਂ ਨੂੰ ਮਰਵਾਈ ਜਾਵਾਂਗੇ । ਸਿੱਧੂ ਮੂਸੇਵਾਲਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਆਪਣੇ ਛੋਟੇ ਜਿਹੇ ਮਿਊਜ਼ਿਕ ਕਰੀਅਰ ਦੇ ਦੌਰਾਨ ਕਈ ਹਿੱਟ ਗੀਤ ਦਿੱਤੇ ਸਨ । ਸਿੱਧੂ ਮੂਸੇਵਾਲਾ ਜਿੱਥੇ ਵਧੀਆ ਗਾਉਂਦਾ ਸੀ, ਉੱਥੇ ਹੀ ਉਸ ਦੀ ਲੇਖਣੀ ਵੀ ਬਾ-ਕਮਾਲ ਸੀ ।

ਆਪਣੇ ਗੀਤਾਂ ‘ਚ ਅਕਸਰ ਉਹ ਸੱਚਾਈ ਲਿਖਦਾ ਹੁੰਦਾ ਸੀ ਅਤੇ ਆਪਣੇ ਵਿਰੋਧੀਆਂ ਨੂੰ ਇਨ੍ਹਾਂ ਗੀਤਾਂ ਦੇ ਜ਼ਰੀਏ ਹੀ ਜਵਾਬ ਦਿੰਦਾ ਸੀ ।
View this post on Instagram