ਸਿੱਧੂ ਮੂਸੇਵਾਲਾ ਵੱਲੋਂ ਪਾਸ ਕਰਵਾਈ ਸੜਕ ਦਾ ਉਦਘਾਟਨ ਕਰਦੇ ਹੋਏ ਭਾਵੁਕ ਹੋਏ ਸਿੱਧੂ ਮੂਸੇਵਾਲੇ ਦੇ ਪਿਤਾ, ਕਿਹਾ- ‘ਬੇਟੇ ਦੇ ਹਲਕੇ ਲਈ ਅਧੂਰੇ ਸੁਫਨਿਆਂ ਨੂੰ ਪੂਰਾ ਕਰਨ ਦੀ ਕਰਨਗੇ ਕੋਸ਼ਿਸ’

written by Lajwinder kaur | July 04, 2022

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਜਿੱਥੇ ਹਰ ਕੋਈ ਉਨ੍ਹਾਂ ਨੂੰ ਯਾਦ ਕਰ ਰਿਹਾ ਹੈ, ਉੱਥੇ ਹੀ ਉਨ੍ਹਾਂ ਦੇ ਮਾਪੇ ਵੀ ਸਦਮੇ 'ਚੋਂ ਬਾਹਰ ਆਉਣ ਦੀ ਕੋਸ਼ਿਸ਼ ਕਰ ਰਹੇ ਹਨ । ਜੀ ਹਾਂ ਇਹ ਪਹਿਲਾਂ ਮੌਕਾ ਸੀ ਜਦੋਂ ਸਿੱਧੂ ਦੀ ਮੌਤ ਤੋਂ ਬਾਅਦ ਅੱਜ ਪਹਿਲੀ ਵਾਰ ਸਿੱਧੂ ਮੂਸੇਵਾਲਾ ਦੇ ਪਿਤਾ ਜਨਤਕ ਸਥਾਨ 'ਤੇ ਨਜ਼ਰ ਆਏ। ਇਹ ਮੌਕਾ ਰਿਹਾ ਸਿੱਧੂ ਮੂਸੇਵਾਲਾ ਵੱਲੋਂ ਪਾਸ ਕਰਵਾਈ ਸੜਕ ਦਾ ਉਦਘਾਟਨਾ ਦਾ। ਬਲਕੌਰ ਸਿੰਘੂ ਪਿੰਡ ਬੁਰਜ ਡਲਵਾ 'ਚ ਆਪਣੇ ਪੁੱਤਰ ਸਿੱਧੂ ਮੂਸੇਵਾਲਾ ਦੇ ਨਾਂ 'ਤੇ ਰੱਖੀ ਜਾਣ ਵਾਲੀ ਸੜਕ ਦਾ ਉਦਘਾਟਨ ਕਰਨ ਪਹੁੰਚੇ ਹੋਏ ਸਨ।

Road in Mansa named after Sidhu Moose Wala Image Source: Twitter

ਹੋਰ ਪੜ੍ਹੋ :ਸਿੱਧੂ ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਮੁੱਖ ਸ਼ਾਰਪ ਸ਼ੂਟਰ ਅੰਕਿਤ ਨੇ ਖਿੱਚਵਾਈ ਸੀ ਫੋਟੋ, ਗੋਲੀਆਂ ਨਾਲ ਲਿਖਿਆ ਸੀ ‘ਸਿੱਧੂ ਮੂਸੇਵਾਲਾ’ ਦਾ ਨਾਮ

balkaur singh Image Source: Twitter

ਦੱਸ ਦਈਏ ਇਸ ਸੜਕ ਨੂੰ ਸਿੱਧੂ ਮੂਸੇਵਾਲਾ ਨੇ ਚੋਣਾਂ ਤੋਂ ਪਹਿਲਾ ਪਾਸ ਕਰਵਾਇਆ ਸੀ, ਜਿਸ ਦਾ ਅੱਜ ਉਨ੍ਹਾਂ ਦੇ ਪਿਤਾ ਨੇ ਉਦਘਾਟਨ ਕੀਤਾ ਹੈ। ਇਸ ਦੌਰਾਨ ਬਲਕੌਰ ਸਿੰਘ ਨੇ ਕਿਹਾ ਕਿ ਸ਼ੁੱਭਦੀਪ ਸਿੰਘ ਦੇ ਅਧੂਰਿਆਂ ਸੁਫਨਿਆਂ ਨੂੰ ਉਹ ਪੂਰਾ ਕਰਨ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਨੇ ਨਮ ਅੱਖਾਂ ਦੇ ਨਾਲ ਬਹੁਤ ਸਾਰੀਆਂ ਗੱਲਾਂ ਲੋਕਾਂ ਦੇ ਨਾਲ ਸਾਂਝੀਆਂ ਕੀਤੀਆਂ।

Road in Mansa named after Sidhu Moose Wala Image Source: Twitter

ਸਿੱਧੂ ਦੇ ਪਿਤਾ ਨੇ ਭਾਸ਼ਣ 'ਚ ਕਿਹਾ ਕਿ ਅਸੀਂ ਇਕੱਠੇ ਹੋ ਕੇ ਸਿੱਧੂ ਦੇ ਸੁਫਨਿਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ...ਉਸਦੇ ਨੇ ਨੇੜੇ-ਤੇੜੇ ਲੱਗਣ ਦੀ ਕੋਸ਼ਿਸ਼ ਕਰਾਂਗੇ...ਸਾਡਾ ਜੋ ਨੁਕਸਾਨ ਹੋਇਆ ਹੈ, ਉਹ ਪੂਰਾ ਨਹੀਂ ਕੀਤਾ ਜਾ ਸਕਦਾ...ਉਨ੍ਹਾਂ ਕਿਹਾ ਕਿ ਸਿੱਧੂ ਦੀ ਮੌਤ ਤੋਂ ਬਾਅਦ ਅਸੀਂ ਬਹੁਤ ਪਿੱਛੇ ਆ ਗਏ ਹਾਂ’। ਇਸ ਦੌਰਾਨ ਉਨ੍ਹਾਂ ਨੇ ਗੈਂਗਸਟਰਾਂ ਨੂੰ ਲਾਹਣਤਾਂ ਵੀ ਪਾਈਆਂ, ਕਿਵੇਂ ਉਨ੍ਹਾਂ ਨੇ ਆਮ ਪਰਿਵਾਰ ਤੋਂ ਉੱਠਕੇ ਬਣੇ ਗਾਇਕ ਨੂੰ ਮਾਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਚੋਣਾਂ ਦੇ ਦੌਰਾਨ ਉਨ੍ਹਾਂ ਦੇ ਪੁੱਤਰ ਉੱਤੇ 8 ਵਾਰ ਹਮਲੇ ਦੀ ਕੀਤੀ ਗਈ ਸੀ ਕੋਸ਼ਿਸ਼, ਪਰ ਉਹ ਉਨ੍ਹਾਂ ‘ਚੋਂ ਬਚ ਗਿਆ ਸੀ। ਸਿੱਧੂ ਦੇ ਪਿਤਾ ਦਾ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ।

You may also like