ਛੋਟੇ ਜਿਹੇ ਸਿੱਖ ਬੱਚੇ ਨੇ ਜਿੱਤਿਆ ਦੁਨੀਆ ਦਾ ਦਿਲ,ਵੀਡੀਓ ਹੋ ਰਿਹਾ ਵਾਇਰਲ

Written by  Shaminder   |  November 21st 2019 06:32 PM  |  Updated: November 21st 2019 06:32 PM

ਛੋਟੇ ਜਿਹੇ ਸਿੱਖ ਬੱਚੇ ਨੇ ਜਿੱਤਿਆ ਦੁਨੀਆ ਦਾ ਦਿਲ,ਵੀਡੀਓ ਹੋ ਰਿਹਾ ਵਾਇਰਲ

ਸੋਸ਼ਲ ਮੀਡੀਆ 'ਤੇ ਇੱਕ ਬੱਚੇ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ । ਇਹ ਬੱਚਾ ਗੁਰਦੁਆਰਾ ਸਾਹਿਬ 'ਚ ਬਰਤਨ ਸਾਫ ਕਰਨ ਦੀ ਸੇਵਾ ਕਰ ਰਿਹਾ ਹੈ ।ਇਹ ਛੋਟਾ ਜਿਹਾ ਬੱਚਾ ਗੁਰਦੁਆਰਾ ਸਾਹਿਬ 'ਚ ਲੰਗਰ ਤੋਂ ਬਾਅਦ ਸਾਫ ਸਫਾਈ 'ਚ ਮਦਦ ਕਰਦਾ ਹੋਇਆ ਵਿਖਾਈ ਦੇ ਰਿਹਾ ਹੈ ।ਕਲਿੱਪ ਨੂੰ ਫੇਸਬੁੱਕ ਪੇਜ 'ਆਈ ਲਵ ਧੂਬਰੀ' 'ਤੇ ਸਾਂਝਾ ਕੀਤਾ ਗਿਆ ਸੀ।

ਹੋਰ ਵੇਖੋ  :SGPC ਵੱਲੋਂ ਕਰਵਾਏ ਗਏ ਲਾਈਟ ਐਂਡ ਸਾਊਂਡ ਪ੍ਰੋਗਰਾਮ ‘ਚ ਪੇਸ਼ ਕੀਤਾ ਗਿਆ ਬਾਬਾ ਨਾਨਕ ਜੀ ਦੀਆਂ ਸਿੱਖਿਆਵਾਂ ਬਾਰੇ, ਦੇਖੋ ਵੀਡੀਓ

https://www.facebook.com/iLoveDhubri/videos/2502181780017213/

ਰਿਵਾਇਤੀ ਕੁੜਤੇ ਪਜਾਮੇ 'ਚ ਇਹ ਬੱਚਾ ਥਾਲੀਆਂ ਚੁੱਕ ਚੁੱਕ ਕੇ ਟੋਕਰੀ 'ਚ ਪਾ ਰਿਹਾ ਹੈ ਅਤੇ ਉਸ ਟੋਕਰੀ ਨੂੰ ਜਿੱਥੇ ਜੂਠੇ ਬਰਤਨ ਮਾਂਜੇ ਜਾ ਰਹੇ ਨੇ ਉਸ ਥਾਂ ਵੱਲ ਧੱਕ ਕੇ ਲਿਜਾ ਰਿਹਾ ਹੈ ।ਅਜਿਹੀ ਕੋਮਲ ਉਮਰ 'ਚ ਸਹਾਇਤਾ ਦੇਣ ਲਈ ਪਹਿਲ ਕਰਦਿਆਂ ਵੇਖ ਬੱਚੇ ਦੀ ਵੀਡੀਓ ਨੇ ਲੋਕਾਂ ਦਾ ਦਿਲ ਜਿੱਤ ਲਿਆ।ਇਸ ਵੀਡੀਓ ਨੂੰ ਲੋਕ ਪਸੰਦ ਕਰ ਰਹੇ ਹਨ ਅਤੇ 3.2 ਮਿਲੀਅਨ ਤੋਂ ਵੱਧ ਵਿਊਜ਼ ਹਾਸਲ ਹੋ ਚੁੱਕੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network