ਮੌਤ ਦੇ ਮੂੰਹ ਵਿੱਚ ਫਸੇ ਹੈਕਰ ਦੀ ਜਾਨ ਬਚਾਉਣ ਵਾਲੇ ਸਿੱਖ ਨੌਜਵਾਨਾਂ ਨੂੰ ਕੈਨੇਡਾ ਵਿੱਚ ਕੀਤਾ ਗਿਆ ਸਨਮਾਨਿਤ

written by Rupinder Kaler | October 28, 2021

ਪੰਜਾਬੀ ਆਪਣੀ ਬਹਾਦਰੀ ਲਈ ਜਾਣੇ ਜਾਂਦੇ ਹਨ । ਇਸੇ ਤਰ੍ਹਾਂ ਦੇ ਕੁਝ ਪੰਜ ਬਹਾਦਰਾਂ ਨੂੰ ਕੈਨੇਡਾ ਵਿੱਚ ਸਨਮਾਨਿਤ ਕੀਤਾ ਗਿਆ ਹੈ । ਦਰਅਸਲ ਇਹ ਓਹੀ ਮੁੰਡੇ ਹਨ ਜਿਨ੍ਹਾਂ ਨੇ ਕੁਝ ਦਿਨ ਪਹਿਲਾਂ ਨਦੀ ਵਿੱਚ ਡੁੱਬ ਰਹੇ ਇੱਕ ਹੈਕਰ ਦੀ ਜਾਨ ਬਚਾਈ ਸੀ । ਗਗਨਦੀਪ ਸਿੰਘ, ਗੁਰਪ੍ਰੀਤ ਸਿੰਘ, ਅਰਵਿੰਦਜੀਤ ਸਿੰਘ, ਕੁਲਿੰਦਰ ਸਿੰਘ ਅਤੇ ਅਜੇ ਕੁਮਾਰ ਨਾਂਅ ਦੇ ਇਹਨਾਂ ਮੁੰਡਿਆਂ ਨੂੰ ਉਨ੍ਹਾਂ ਦੀ ਬਹਾਦਰੀ ਲਈ ਕਮਿਊਨਿਟੀ ਲੀਡਰ ਅਵਾਰਡ (Community Leader Awards ) ਨਾਲ ਸਨਮਾਨਿਤ ਕੀਤਾ ਗਿਆ।

Pic Courtesy: twitter

ਹੋਰ ਪੜ੍ਹੋ :

ਕੀ ਸ਼ਹਿਨਾਜ਼ ਗਿੱਲ ਦਾ ਹੋਇਆ ਵਿਆਹ, ਦੁਲਹਣ ਦੇ ਲਿਬਾਸ ਵਿੱਚ ਆਈ ਨਜ਼ਰ, ਵੀਡੀਓ ਵਾਇਰਲ

Pic Courtesy: twitter

ਘਟਨਾ ਦੀ ਗੱਲ ਕੀਤੀ ਜਾਵੇ ਤਾਂ 11 ਅਕਤੂਬਰ ਇਹ ਮੁੰਡੇ ਪਾਰਕ Lower Falls at Golden Ears Park ਵਿੱਚ ਘੁੰਮਣ ਗਏ ਹੋਏ ਸਨ । ਇਸ ਦੌਰਾਨ ਇਹਨਾਂ ਦੀ ਨਜ਼ਰ ਇੱਕ ਹੈਕਰ ਤੇ ਪੈਂਦੀ ਹੈ, ਜਿਹੜਾ ਕਿ ਨਦੀ ਦੇ ਕੰਢੇ ਤੇ ਇੱਕ ਚੱਟਾਨ ਨਾਲ ਲਟਕ ਰਿਹਾ ਸੀ । ਇਸ ਹੈਕਰ ਦੀ ਕਦੇ ਵੀ ਨਦੀ ਵਿੱਚ ਡਿੱਗ ਕੇ ਮੌਤ ਹੋ ਸਕਦੀ ਸੀ ।

ਪਰ ਇਹਨਾਂ ਮੁੰਡਿਆਂ ਨੇ ਬੜੀ ਸਮਝਦਾਰੀ ਨਾਲ ਆਪਣੀਆਂ ਪੱਗਾਂ ਤੇ ਕੱਪੜਿਆਂ ਦੀ ਰੱਸੀ ਬਣਾ ਕੇ ਇਹ ਹੈਕਰ ਨੂੰ ਨਦੀ ਵਿੱਚ ਡਿੱਗਣ ਤੋਂ ਬਚਾ ਲਿਆ । ਇਸ ਘਟਨਾ ਦੀ ਵੀਡੀਓ ਵੀ ਖੂਬ ਵਾਇਰਲ ਹੋਈ ਸੀ । ਹੁਣ ਇਹਨਾਂ ਮੁੰਡਿਆਂ ਨੂੰ ਵੱਡਾ ਸਨਮਾਨ ਦਿੱਤਾ ਗਿਆ । ਇਹ ਪੰਜੇ ਮੁੰਡੇ ਕੈਨੇਡਾ ਵਿੱਚ ਪੜ੍ਹਾਈ ਕਰਨ ਲਈ ਆਏ ਹੋਏ ਹਨ ।

You may also like