ਅਜੇ ਦੇਵਗਨ ਦੀ ਗੱਡੀ ਰੋਕਣ ਵਾਲਾ ਸਿੱਖ ਨੌਜਵਾਨ ਜੇਲ੍ਹ ’ਚੋਂ ਹੋਇਆ ਰਿਹਾਅ, ਬਾਹਰ ਆਉਂਦੇ ਕੀਤਾ ਵੱਡਾ ਐਲਾਨ

written by Rupinder Kaler | March 03, 2021

DSGMC ਦੀ ਲੀਗਲ ਟੀਮ ਨੇ ਉਸ ਸਿੱਖ ਨੌਜਵਾਨ ਨੂੰ ਰਿਹਾਅ ਕਰਵਾ ਲਿਆ ਹੈ, ਜਿਸ ਨੂੰ ਅਜੇ ਦੇਵਗਨ ਦੀ ਕਾਰ ਰੋਕਣ ਕਰਕੇ ਗ੍ਰਿਫਤਾਰ ਕੀਤਾ ਗਿਆ ਸੀ । ਤੁਹਾਨੂੰ ਦੱਸ ਦਿੰਦੇ ਹਾਂ ਕਿ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਸਿੱਖ ਨੌਜਵਾਨ ਅਜੇ ਦੇਵਗਨ ਦੀ ਗੱਡੀ ਰਸਤੇ ਵਿੱਚ ਰੋਕ ਕੇ ਇਸ ਗੱਲ ਦੀਆਂ ਲਾਹਨਤਾਂ ਪਾਉਂਦਾ ਹੈ ਕਿਉਂਕਿ ਉਸ ਨੇ ਕਿਸਾਨਾਂ ਦੇ ਖਿਲਾਫ ਸੋਸ਼ਲ ਮੀਡੀਆ ਤੇ ਪੋਸਟ ਪਾਈ ਸੀ ।

image from punjabivideos's Instagram

ਹੋਰ ਪੜ੍ਹੋ :

ਕੰਗਨਾ ਰਣੌਤ ਦੇ ਟੁੱਟੇ ਦਫਤਰ ਦੀ ਰਿਪੇਅਰ ਕਰਨ ਲਈ ਕੋਈ ਵੀ Architect ਤਿਆਰ ਨਹੀਂ, ਇਹ ਹੈ ਵਜ੍ਹਾ

image from punjabivideos's Instagram

ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਨੌਜਵਾਨ ਰਾਜਦੀਪ ਸਿੰਘ ਧਾਲੀਵਾਲ ਨੂੰ ਪੁਲਿਸ ਨੇ ਗਿਰਫ਼ਤਾਰ ਕੀਤਾ ਸੀ ਪਰ ਹੁਣ DSGMC ਦੀ ਲੀਗਲ ਟੀਮ ਦੀ ਸਹਾਇਤਾ ਨਾਲ ਅਤੇ ਵਕੀਲ ਅੰਮ੍ਰਿਤਪਾਲ ਸਿੰਘ ਖਾਲਸਾ ਵੱਲੋਂ ਫੌਰਨ ਐਕਸ਼ਨ ਲੈਣ ਕਰਕੇ ਰਾਜਦੀਪ ਸਿੰਘ ਧਾਲੀਵਾਲ ਨੂੰ ਰਿਹਾਅ ਕਰ ਦਿੱਤਾ ਗਿਆ ਹੈ।

ਰਾਜਦੀਪ ਸਿੰਘ ਧਾਲੀਵਾਲ ਨੇ ਇਸ ਨੂੰ ਸੰਗਤ ਦੀ ਏਕਤਾ ਅਤੇ ਸਹਿਯੋਗ ਦੀ ਜਿੱਤ ਦੱਸਿਆ ਹੈ। ਜੇਲ੍ਹ ਵਿੱਚੋਂ ਰਿਹਾਅ ਹੁੰਦੇ ਹੀ ਸਿੱਖ ਨੌਜਵਾਨ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤੇ ਹੈ । ਇਸ ਦੇ ਨਾਲ ਹੀ ਉਸ ਨੇ ਕਿਹਾ ਕਿ ਉਹ ਅੱਗੇ ਵੀ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦਾ ਰਹੇਗਾ ।

 

 

0 Comments
0

You may also like