ਬਰਤਾਨੀਆ ਸਰਕਾਰ ਨੇ ਸਿੱਖਾਂ ਨੂੰ ਦਿੱਤੀ ਵੱਡੀ ਰਾਹਤ, ਸਿੱਖਾਂ ਦੇ ਹੱਕ 'ਚ ਸੁਣਾਇਆ ਇਹ ਫੈਸਲਾ 

Written by  Rupinder Kaler   |  May 20th 2019 01:00 PM  |  Updated: May 20th 2019 01:00 PM

ਬਰਤਾਨੀਆ ਸਰਕਾਰ ਨੇ ਸਿੱਖਾਂ ਨੂੰ ਦਿੱਤੀ ਵੱਡੀ ਰਾਹਤ, ਸਿੱਖਾਂ ਦੇ ਹੱਕ 'ਚ ਸੁਣਾਇਆ ਇਹ ਫੈਸਲਾ 

ਬਰਤਾਨੀਆ 'ਚ ਸਿੱਖਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ । ਹੁਣ ਸਿੱਖਾਂ ਦੇ ਕੱਕਾਰ ਕ੍ਰਿਪਾਨ ਨੂੰ ਘਾਤਕ ਹਥਿਆਰ ਦੀ ਸ਼੍ਰੇਣੀ ਵਿੱਚੋਂ ਬਾਹਰ ਕਰ ਦਿੱਤਾ ਗਿਆ ਹੈ । ਬਰਤਾਨੀਆ ਵਿੱਚ ਕੁਝ ਦਿਨਾਂ ਤੋਂ ਚਾਕੂ ਨਾਲ ਵਾਰ ਕਰਨ ਦੀਆਂ ਘਟਨਾਵਾਂ ਵੱਧਦੀਆਂ ਜਾ ਰਹੀ ਹਨ । ਇਹਨਾਂ ਵਾਰਦਾਤਾਂ ਤੇ ਕਾਬੂ ਪਾਉਣ ਲਈ ਨਵਾਂ ਘਾਤਕ ਹਥਿਆਰ ਬਿੱਲ ਸੰਸਦ 'ਚ ਪਾਸ ਹੋ ਗਿਆ ਹੈ। ਪਰ ਇਸ ਬਿੱਲ ਵਿੱਚੋਂ ਕ੍ਰਿਪਾਨ ਨੂੰ ਬਾਹਰ ਰੱਖਿਆ ਗਿਆ ਹੈ।

sikh kripan sikh kripan

ਮਹਾਰਾਣੀ ਐਲਿਜ਼ਾਬੈਥ ਦੂਜੀ ਵੱਲੋਂ ਇਸ ਹਫ਼ਤੇ ਬਿੱਲ 'ਤੇ  ਮੁਹਰ ਲਾਏ ਜਾਣ ਮਗਰੋਂ ਇਹ ਐਕਟ ਹੋਂਦ 'ਚ ਆ ਗਿਆ ਹੈ। ਬਿੱਲ 'ਚ ਪਿਛਲੇ ਵਰ੍ਹੇ ਸੋਧ ਕੀਤੀ ਗਈ ਸੀ ਤਾਂ ਜੋ ਬ੍ਰਿਟਿਸ਼ ਸਿੱਖ ਭਾਈਚਾਰੇ 'ਤੇ ਇਸ ਦਾ ਕੋਈ ਅਸਰ ਨਾ ਪਏ। ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ  ਬ੍ਰਿਟਿਸ਼ ਸਿੱਖਾਂ ਲਈ ਸਰਬ ਪਾਰਟੀ ਸੰਸਦੀ ਗਰੁੱਪ ਦੇ ਵਫ਼ਦ ਨੇ ਗ੍ਰਹਿ ਮੰਤਰਾਲੇ ਕੋਲ ਪਹੁੰਚ ਕਰਕੇ ਮੰਗ ਕੀਤੀ ਸੀ ਕਿ ਜਦੋਂ ਵੀ ਨਵਾਂ ਬਿੱਲ ਹੋਂਦ 'ਚ ਆਵੇ ਤਾਂ ਕ੍ਰਿਪਾਨ ਨੂੰ ਉਸ ਦੇ ਘੇਰੇ ਤੋਂ ਬਾਹਰ ਰੱਖਿਆ ਜਾਵੇ।

kirpan kirpan

ਜਿਸ ਦੇ ਚਲਦੇ ਬਰਤਾਨੀਆ ਸਰਕਾਰ ਨੇ ਸਿੱਖਾਂ ਨੂੰ ਵੱਡੀ ਰਾਹਤ ਦਿੱਤੀ ਹੈ । ਇਸ ਸੋਧ ਤੋਂ ਬਾਅਦ ਸਿੱਖਾਂ ਵੱਲੋਂ ਵੱਡੀਆਂ ਕ੍ਰਿਪਾਨਾਂ ਦੀ ਵਿਕਰੀ ਜਾਂ ਉਸ ਨੂੰ ਕੋਲ ਰੱਖਣਾ ਕੋਈ ਜ਼ੁਰਮ ਨਹੀਂ ਹੋਵੇਗਾ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network