ਸਿੱਮੀ ਚਾਹਲ ਨੇ ਕੁੱਛ ਇਸ ਅੰਦਾਜ਼ 'ਚ ਪੂਜਾ ਨੂੰ ਕੀਤੀ ਬਰਥਡੇ ਵਿਸ਼ , ਦੇਖੋ ਵੀਡੀਓ

written by Aaseen Khan | December 04, 2018

ਸਿੱਮੀ ਚਾਹਲ ਨੇ ਕੁੱਛ ਇਸ ਅੰਦਾਜ਼ 'ਚ ਪੂਜਾ ਨੂੰ ਕੀਤੀ ਬਰਥਡੇ ਵਿਸ਼ , ਦੇਖੋ ਵੀਡੀਓ : ਸਿੱਮੀ ਚਾਹਲ ਸ਼ੋਸ਼ਲ ਮੀਡੀਆ 'ਤੇ ਆਪਣੇ ਸਰੋਤਿਆਂ ਨੂੰ ਖੁਸ਼ ਕਰਨ ਲਈ ਹਰ ਰੋਜ਼ ਕੁੱਝ ਨਾ ਕੁੱਝ ਕਰਦੇ ਹੀ ਰਹਿੰਦੇ ਹਨ ਪਰ ਅੱਜ ਉਹਨਾਂ ਆਪਣੇ ਇੰਸਟਾਗ੍ਰਾਮ ਪੇਜ 'ਤੇ ਆਪਣੇ ਅੰਦਾਜ਼ 'ਚ ਮਿਸ ਪੂਜਾ ਨੂੰ ਉਹਨਾਂ ਦੇ ਜਨਮਦਿਨ ਦੀਆਂ ਮੁਬਾਰਕਾਂ ਦਿੱਤੀਆਂ ਹਨ ।ਉਹਨਾਂ ਮਿਸ ਪੂਜਾ ਦਾ ਗਾਣਾ ਗਾ ਕੇ ਵੀਡੀਓ ਬਣਾਈ ਤੇ ਕੈਪਸ਼ਨ 'ਚ ਲਿਖਿਆ ਕਿ ਮੈਂ ਹਮੇਸ਼ਾ ਮਿਸ ਪੂਜਾ ਦੀ ਫੈਨ ਸੀ ਹਾਂ ਅਤੇ ਰਹਾਂਗ਼ੀ।ਉਹਨਾਂ ਦਾ ਇਸ ਤਰਾਂ ਮਿਸ ਪੂਜਾ ਨੂੰ ਬਰਥਡੇ ਵਿਸ਼ ਕਰਨਾ ਸਭ ਤੋਂ ਅਲੱਗ ਹੈ ।ਉਹਨਾਂ ਦੀ ਇਹ ਵੀਡੀਓ ਖੂਬ ਵਾਇਰਲ ਹੋ ਰਹੀ ਹੈ । ਦੱਸ ਦਈਏ ਅੱਜ ਫੇਮਸ ਸਿੰਗਰ ਮਿਸ ਪੂਜਾ ਦਾ ਜਨਮ ਦਿਨ ਹੈ ਤੇ ਪੂਰੀ ਇੰਡਸਟਰੀ ਵੱਲੋਂ ਵਧਾਈ ਦਿੱਤੀਆਂ ਜਾ ਰਹੀਆਂ ਹਨ । https://www.instagram.com/p/Bq9fvkngZV2/ ਹੋਰ ਪੜ੍ਹੋ : ਦੀਪ ਜੰਡੂ ਦੀ ਬੀਟ ‘ਤੇ ਦੇਬੀ ਦੀ “ਸ਼ਾਇਰੀ” ਦਾ ਤੜਕਾ , ਦੇਖੋ ਵੀਡੀਓ
ਸਿੱਮੀ ਚਾਹਲ ਦੇ ਆਉਣ ਵਾਲੇ ਪ੍ਰੋਜੈਕਟ ਦੀ ਗੱਲ ਕਰੀਏ ਤਾਂ ਉਹਨਾਂ ਦੀ ਫਿਲਮ 'ਭੱਜੋ ਵੀਰੋ ਵੇ' ਜੋ ਕਿ ਅੰਬਰਦੀਪ ਹੋਰਾਂ ਨਾਲ ਹੈ ਜਲਦ ਹੀ ਸਿਨੇਮਾ ਘਰਾਂ 'ਚ ਦੀਦਾਰ ਦੇਵੇਗੀ। ਉਥੇ ਹੀ ਸਿੱਮੀ ਚਾਹਲ ਅਤੇ ਤਰਸੇਮ ਜੱਸੜ ਦੀ ਸੁਪਰ ਹਿੱਟ ਫਿਲਮ 'ਰੱਬ ਦਾ ਰੇਡੀਓ' ਦੇ ਦੂਜੇ ਭਾਗ ਦਾ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਇਸ ਦੀ ਜਾਣਕਾਰੀ ਕੁੱਝ ਸਮੇਂ ਪਹਿਲਾਂ ਹੀ ਓਮਜੀ ਪ੍ਰੋਡਕਸ਼ਨ ਵੱਲੋਂ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ 'ਤੇ ਦਿੱਤੀ ਗਈ ਸੀ।

0 Comments
0

You may also like