ਸਿਹਤ ਠੀਕ ਨਾ ਹੋਣ ਕਰਕੇ ਗਾਇਕਾ ਅਫਸਾਨਾ ਖ਼ਾਨ ਨੇ 'ਬਿੱਗ ਬੌਸ 15' ਨੂੰ ਕਿਹਾ ਅਲਵਿਦਾ, ਪੋਸਟ ਪਾ ਕੇ ਪ੍ਰਸ਼ੰਸਕਾਂ ਤੋਂ ਮੰਗੀ ਮਾਫੀ

written by Lajwinder kaur | September 28, 2021

ਬਿੱਗ ਬੌਸ 15 (Bigg Boss 15) ਦੀਆਂ ਤਿਆਰੀਆਂ ਪੂਰੇ ਜੋਸ਼ ਨਾਲ ਚੱਲ ਰਹੀਆਂ ਹਨ, ਅਤੇ ਪ੍ਰਤੀਭਾਗੀ ਵੀ ਫਾਇਨਲ ਹੋ ਚੁੱਕੇ ਨੇ। ਪਰ ਬਿੱਗ ਬੌਸ ਦੇ ਘਰ ਵਿੱਚ ਲੰਮਾ ਸਮਾਂ ਬਿਤਾਉਣਾ ਹਰ ਕਿਸੇ ਦੇ ਬਸ ਦੀ ਗੱਲ ਨਹੀਂ ਹੁੰਦੀ ਹੈ। ਬਿੱਗ ਬੌਸ ਦੇ ਘਰ ਵਿੱਚ ਕਿਸੇ ਨੂੰ ਕਈ ਤਰ੍ਹਾਂ ਦੇ ਤਣਾਅ ਵਿੱਚੋਂ ਲੰਘਣਾ ਪੈਂਦਾ ਹੈ। ਕਈ ਵਾਰ ਮਾਹੌਲ ਹੱਥੋਂ ਨਿਕਲ ਜਾਂਦਾ ਹੈ। ਇਸ ਵਾਰ ਪੰਜਾਬੀ ਗਾਇਕਾ ਅਫਸਾਨਾ ਖ਼ਾਨ Afsana Khan  ਵੀ ਬਿੱਗ ਬੌਸ 15 ਵਿੱਚ ਨਜ਼ਰ ਆਉਣ ਵਾਲੀ ਸੀ। ਪਰ ਅਫਸਾਨਾ ਖ਼ਾਨ ਨੇ ਸਲਮਾਨ ਖ਼ਾਨ ਦੇ ਸ਼ੋਅ ਤੋਂ ਆਪਣਾ ਨਾਮ ਵਾਪਸ ਲੈ ਲਿਆ ਹੈ। ਸ਼ੋਅ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਅਫਸਾਨਾ ਖ਼ਾਨ ਬਿੱਗ ਬੌਸ ਦੇ ਘਰ ਜਾਣ ਨੂੰ ਲੈ ਕੇ ਕਾਫੀ ਤਣਾਅ ਵਿੱਚ ਸੀ। ਸੂਤਰਾਂ ਮੁਤਾਬਿਕ ਉਹ ਪੰਜਾਬ ਵਾਪਿਸ ਆ ਰਹੀ ਹੈ।

Afsanaa Image Source: Instagram

ਹੋਰ ਪੜ੍ਹੋ : ਹਾਸਿਆਂ ਤੇ ਇਮੋਸ਼ਨ ਦੇ ਨਾਲ ਭਰਿਆ ‘ਚੱਲ ਮੇਰਾ ਪੁੱਤ-3’ ਦਾ ਟ੍ਰੇਲਰ ਹੋਇਆ ਰਿਲੀਜ਼, ਅਮਰਿੰਦਰ ਗਿੱਲ ਦੀ ਬੁਢਾਪੇ ਵਾਲੀ ਲੁੱਕ ਨੇ ਕੀਤਾ ਹਰ ਇੱਕ ਨੂੰ ਹੈਰਾਨ

ਦੱਸਿਆ ਜਾ ਰਿਹਾ ਹੈ ਕਿ ਬੀਤੀ ਸ਼ਾਮ ਉਸ ਨੂੰ ਪੈਨਿਕ ਅਟੈਕ ਆਇਆ ਸੀ। ਇਸ ਦਾ ਕਾਰਨ ਬਿੱਗ ਬੌਸ ਬਾਰੇ ਤਣਾਅ ਸੀ। ਇਸ ਤੋਂ ਬਾਅਦ, ਸ਼ੋਅ ਦੇ ਨਿਰਮਾਤਾਵਾਂ ਨੇ ਉਸਨੂੰ ਲੋੜੀਂਦੀਆਂ ਡਾਕਟਰੀ ਸਹੂਲਤਾਂ ਵੀ ਪ੍ਰਦਾਨ ਕੀਤੀਆਂ। ਪਰ ਅਫਸਾਨਾ ਖ਼ਾਨ ਨੇ ਪੈਨਿਕ ਐਟਕ ਤੋਂ ਬਾਅਦ ਸ਼ੋਅ ਤੋਂ ਆਪਣਾ ਨਾਂਅ ਵਾਪਿਸ ਲੈ ਲਿਆ ਹੈ ਤੇ ਹੁਣ ਉਹ ਪੰਜਾਬ ਵਾਪਿਸ ਆ ਰਹੀ ਹੈ।

ਹੋਰ ਪੜ੍ਹੋ : ਅਪਾਰਸ਼ਕਤੀ ਖੁਰਾਣਾ ਦੀ ਧੀ ਹੋਈ ਇੱਕ ਮਹੀਨੇ ਦੀ, ਪਿਆਰੀ ਜਿਹੀ ਤਸਵੀਰ ਸ਼ੇਅਰ ਕਰਕੇ ਦਿਖਾਇਆ ਬੇਟੀ ਦਾ ਚਿਹਰਾ

Bigg boss-Afsana Image Source: Instagram

ਅਫਸਾਨਾ ਖ਼ਾਨ ਨੇ ਆਪਣੀ ਇੰਸਟਾ ਸਟੋਰੀ ‘ਚ ਲਿਖਿਆ ਹੈ- ਮੈਂ ਠੀਕ ਨਹੀਂ ਹਾਂ ਦੁਆਵਾਂ ਕਰੋ..ਬਿਮਾਰ ਹਾਂ ਬਹੁਤ’ ਨਾਲ ਹੀ ਉਨ੍ਹਾਂ ਨੇ ਰੋਣ ਵਾਲੇ ਇਮੋਜ਼ੀ ਵੀ ਪੋਸਟ ਕੀਤਾ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਦੋ ਤਸਵੀਰਾਂ ਵੀ ਸ਼ੇਅਰ ਕੀਤੀਆਂ ਨੇ ਤੇ ਨਾਲ ਹੀ ਲਿਖਿਆ ਹੈ- ‘ਮੈਨੂੰ ਮਾਫ ਕਰਨਾ ਮੇਰੇ ਫੈਨ ਸਪੋਟਰਸ’। ਇਸ ਪੋਸਟ ਤੇ ਕਲਾਕਾਰ ਤੇ ਪ੍ਰਸ਼ੰਸਕ ਉਨ੍ਹਾਂ ਨੂੰ ਜਲਦੀ ਠੀਕ ਹੋਣ ਦੀਆਂ ਦੁਆਵਾਂ ਦੇ ਰਹੇ ਨੇ।

 

0 Comments
0

You may also like