ਜੱਸੀ ਗਿੱਲ ਨੇ ਆਪਣੇ ਮਾਪਿਆਂ ਦੀ ਇੱਛਾ ਕੁਝ ਇਸ ਤਰ੍ਹਾਂ ਕੀਤੀ ਸੀ ਪੂਰੀ,ਵੀਡੀਓ ਵਾਇਰਲ 

written by Shaminder | May 13, 2019

ਜੱਸੀ ਗਿੱਲ ਅਜਿਹੇ ਗਾਇਕ ਨੇ ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਨੇ ।ਉਨ੍ਹਾਂ ਦੇ ਗੀਤਾਂ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ । ਜੱਸੀ ਗਿੱਲ ਆਪਣੇ ਮਾਪਿਆਂ ਦੀ ਹਰ ਇੱਛਾ ਨੂੰ ਪੂਰਿਆਂ ਕਰਦੇ ਨੇ। ਉਂਝ ਤਾਂ ਜੱਸੀ ਗਿੱਲ ਨੂੰ ਤੁਸੀਂ ਹੇਅਰ ਕੱਟ ਵਾਲੇ ਹੈਂਡਸਮ ਬੁਆਏ ਦੇ ਤੌਰ 'ਤੇ ਤੁਸੀਂ ਵੇਖਿਆ ਹੋਵੇਗਾ ਪਰ ਇੱਕ ਗੀਤ ਅਜਿਹਾ ਵੀ ਸੀ ਜਿਸ ਤੁਸੀਂ ਜੱਸੀ ਗਿੱਲ ਨੂੰ ਸਰਦਾਰ ਦੀ ਲੁੱਕ 'ਚ ਨਜ਼ਰ ਆਏ ਸਨ । ਹੋਰ ਵੇਖੋ :ਜੱਸੀ ਗਿੱਲ ਇਸ ਕਿਊਟ ਬੱਚੀ ਨਾਲ ਟਿਕਟਾਕ ਕਰਦੇ ਆਏ ਨਜ਼ਰ,ਤੁਹਾਨੂੰ ਪਤਾ ਕੌਣ ਹੈ ਇਹ ਬੱਚੀ! https://www.instagram.com/p/BxUO6HeAIpY/ ਜੀ ਹਾਂ ਉਹ ਗੀਤ ਸੀ ਮੈਂ ਤਾਂ ਚੇਤਕ ਲਿਆ ਸੀ ਹਾੜੇ ਕੱਢ ਕੇ । ਪਰ ਕੀ ਤੁਸੀਂ ਜਾਣਦੇ ਹੋ ਕਿ ਜੱਸੀ ਗਿੱਲ ਨੇ ਸਰਦਾਰ ਲੁੱਕ 'ਚ ਇਹ ਗੀਤ ਕਿਉਂ ਕੀਤਾ ਸੀ । ਦਰਅਸਲ ਜੱਸੀ ਗਿੱਲ ਨੇ ਆਪਣੇ ਮਾਪਿਆਂ ਦੀ ਇੱਕ ਇੱਛਾ ਨੂੰ ਪੂਰਾ ਕੀਤਾ ਸੀ । ਦਰਅਸਲ ਉਨ੍ਹਾਂ ਦੇ ਮਾਤਾ ਪਿਤਾ ਚਾਹੁੰਦੇ ਸਨ ਕਿ ਜੱਸੀ ਗਿੱਲ ਸਰਦਾਰ ਦੀ ਲੁੱਕ 'ਚ ਇਹ ਗੀਤ ਕਰਨ । ਜਿਸ ਤੋਂ ਬਾਅਦ ਜੱਸੀ ਗਿੱਲ ਨੇ ਮਾਪਿਆਂ ਦੀ  ਇੱਛਾ ਨੂੰ ਪੂਰਾ ਕੀਤਾ ਸੀ । [embed]https://www.instagram.com/p/Bw4hggOn6jP/[/embed] ਇਸ ਦਾ ਖੁਲਾਸਾ ਜੱਸੀ ਗਿੱਲ ਨੇ ਖੁਦ ਕੀਤਾ ਹੈ । ਜੱਸੀ ਗਿੱਲ ਦਾ ਇੱਕ ਵੀਡੀਓ ਵਾਇਰਲ ਹੋਇਆ ਹੈ । ਜਿਸ 'ਚ ਉਹ ਆਪਣੇ ਮਾਪਿਆਂ ਦੀ ਇਸ ਇੱਛਾ ਬਾਰੇ ਦੱਸਦੇ ਨਜ਼ਰ ਆ ਰਹੇ ਹਨ । ਜੱਸੀ ਗਿੱਲ ਕਹਿ ਰਹੇ ਨੇ "ਪੱਗ ਬੰਨ ਕੇ ਉਨ੍ਹਾਂ ਨੂੰ ਬਹੁਤ ਵਧੀਆ ਲੱਗ ਰਿਹਾ ਹੈ । ਪੱਗ ਬੰਨ ਕੇ ਸਕੂਟਰ ਚਲਾ ਰਿਹਾ ਹਾਂ ।ਸਵੇਰੇ ਸਾਜਰੇ ਸਾਜਰੇ ਅਸੀਂ ਖੇਤ 'ਤੇ ਚਾਹ ਦੇਣ ਜਾਂਦੇ ਹੁੰਦੇ ਸੀ" । ਜੱਸੀ ਗਿੱਲ ਦਾ ਇਹ ਪੁਰਾਣਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ । https://www.instagram.com/p/BwtZHKTHr2h/

0 Comments
0

You may also like