ਵਿਆਹ ਬੰਧਨ 'ਚ ਬੱਝੇ ਗਾਇਕ ਬੀਰ ਸਿੰਘ, ਵਿਆਹ ਦੀਆਂ ਤਸਵੀਰਾਂ ਆਇਆਂ ਸਾਹਮਣੇ

written by Pushp Raj | December 09, 2022 04:52pm

Bir Singh wedding pictures : ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਤੇ ਗੀਤਕਾਰ ਬੀਰ ਸਿੰਘ ਬੀਤੇ ਦਿਨੀਂ ਆਪਣੇ ਵਿਆਹ ਨੂੰ ਲੈ ਕੇ ਸੁਰਖੀਆਂ 'ਚ ਹਨ। ਬੀਰ ਸਿੰਘ ਅੱਜ ਵਿਆਹ ਬੰਧਨ ਵਿੱਚ ਬੱਝ ਚੁੱਕੇ ਹਨ। ਬੀਰ ਸਿੰਘ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

image source: Instagram

ਦੱਸ ਦਈਏ ਕਿ ਬੀਰ ਸਿੰਘ ਨੇ ਗੁਰਦੁਆਰਾ ਸਾਹਿਬ ਵਿਖੇ ਆਪਣੀ ਪਤਨੀ ਨਾਲ ਲਾਵਾਂ ਲਈਆਂ। ਇਸ ਮੌਕੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਨਵ-ਵਿਆਹੀ ਜੋੜੀ ਲਈ ਅਰਦਾਸ ਕੀਤੀ ਗਈ ਅਤੇ ਉਨ੍ਹਾਂ ਨੂੰ ਭੇਂਟ ਤੇ ਸਰੋਪਾ ਦੇ ਕੇ ਸਨਮਾਨਿਤ ਵੀ ਕੀਤਾ ਗਿਆ।

ਦੱਸ ਦਈਏ ਕਿ ਮਸ਼ਹੂਰ ਪੰਜਾਬੀ ਗਾਇਕ ਜਸਬੀਰ ਜੱਸੀ ਨੇ ਬੀਤੇ ਦਿਨੀਂ ਬੀਰ ਸਿੰਘ ਦੇ ਸ਼ਗਨ ਮੌਕੇ ਉਨ੍ਹਾਂ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਸੀ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਜਸਬੀਰ ਜੱਸੀ ਨੇ ਬੀਰ ਸਿੰਘ ਨੂੰ ਵਧਾਈ ਦਿੱਤੀ ਸੀ।

image source: Instagram

ਇਸ ਤੋਂ ਇਲਾਵਾ ਵਿਆਹ ਤੋਂ ਪਹਿਲਾਂ ਬੀਰ ਸਿੰਘ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਸੀ। ਇਹ ਵੀਡੀਓ ਉਸ ਸਮੇਂ ਦਾ ਹੈ ਜਦੋਂ ਗਾਇਕ ਬੀਰ ਸਿੰਘ ਮਸ਼ਹੂਰ ਪੰਜਾਬੀ ਅਦਾਕਾਰਾ ਅਨੀਤਾ ਦੇਵਗਨ ਦੇ ਘਰ ਵਿਆਹ ਦੀ ਮਠਿਆਈ ਦੇਣ ਲਈ ਪਹੁੰਚੇ ਸੀ। ਇਸ ਵੀਡੀਓ ਨੂੰ ਲੋਕਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ।

ਹਾਲ ਹੀ ਵਿੱਚ ਗਾਇਕ ਤੇ ਗੀਤਕਾਰ ਬੀਰ ਸਿੰਘ ਦੇ ਆਨੰਦ ਕਾਰਜ ਤੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਵੱਡੀ ਗਿਣਤੀ ਵਿੱਚ ਪੰਜਾਬੀ ਫ਼ਿਲਮ ਇੰਡਸਟਰੀ ਦੇ ਸਿਤਾਰੇ ਤੇ ਗਾਇਕ ਬੀਰ ਸਿੰਘ ਨੂੰ ਵਿਆਹ ਦੀਆਂ ਵਧਾਈਆਂ ਦੇ ਰਹੇ ਹਨ। ਵੱਡੀ ਗਿਣਤੀ 'ਚ ਫੈਨਜ਼ ਵੀ ਗਾਇਕ ਦੀਆਂ ਤਸਵੀਰਾਂ ਨੂੰ ਪਸੰਦ ਕਰ ਰਹੇ ਹਨ ਤੇ ਨਵ ਵਿਆਹੇ ਜੋੜੇ ਨੂੰ ਵਧਾਈਆਂ ਦੇ ਰਹੇ ਹਨ।

image source: Instagram

ਹੋਰ ਪੜ੍ਹੋ: ਵਿੱਕੀ ਕੌਸ਼ਲ ਨੇ ਵਿਆਹ ਦੀ ਪਹਿਲੀ ਵਰ੍ਹੇਗੰਢ ਮੌਕੇ ਪਤਨੀ ਕੈਟਰੀਨਾ ਨਾਲ ਸਾਂਝੀ ਕੀਤੀ ਅਣਦੇਖੀ ਤਸਵੀਰ, ਫੈਨਜ਼ ਨੂੰ ਆ ਰਹੀ ਪਸੰਦ

ਬੀਰ ਸਿੰਘ ਦੇ ਵਰਕ ਫਰੰਟ ਬਾਰੇ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਉਹ ਹੁਣ ਤੱਕ ਗੀਤਾਂ ਦੇ ਬੋਲ ਲਿਖ ਚੁੱਕੇ ਹਨ। ਆਪਣੀ ਗਾਇਕ ਨਾਲ ਲੋਕਾਂ ਦੇ ਦਿਲਾਂ 'ਚ ਵੱਖਰੀ ਥਾਂ ਹਾਸਿਲ ਕਰਨ ਵਾਲੇ ਬੀਰ ਸਿੰਘ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਜਾ ਰਹੇ ਹਨ।

 

You may also like