
Vicky Kaushal shares unseen pics with Katrina : ਬਾਲੀਵੁੱਡ ਦੇ ਸਟਾਰ ਕਪਲ ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਦੇ ਵਿਆਹ ਨੂੰ 1 ਸਾਲ ਪੂਰਾ ਹੋ ਗਿਆ ਹੈ। ਇਸ ਮੌਕੇ ਇਹ ਕਪਲ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾਉਣ ਲਈ ਹਿੱਲ ਸਟੇਸ਼ਨ ਗਿਆ ਹੈ। ਇਥੋਂ ਵਿੱਕੀ ਕੌਸ਼ਲ ਨੇ ਪਤਨੀ ਕੈਟਰੀਨਾ ਨਾਲ ਬੇਹੱਦ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਦੱਸ ਦਈਏ ਕਿ ਵਿੱਕੀ ਕੌਸ਼ਲ ਨੇ ਬੀਤੇ ਸਾਲ 9 ਦਸੰਬਰ ਨੂੰ ਬਾਲੀਵੁੱਡ ਅਦਾਕਾਰਾ ਨਾਲ ਵਿਆਹ ਕਰਵਇਆ ਸੀ। ਵਿੱਕੀ ਕੌਸ਼ਲ ਨੇ ਵਿਆਹ ਦੀ ਪਹਿਲੀ ਵਰ੍ਹੇਗੰਢ ਮੌਕੇ ਪਤਨੀ ਕੈਟਰੀਨਾ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਵਿੱਕੀ ਵੱਲੋਂ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ ਦੇ ਵਿੱਚ ਵਿਆਹ ਦੇ ਦੌਰਾਨ ਇੱਕ ਰੋਮਾਂਟਿਕ ਤਸਵੀਰ ਸ਼ੇਅਰ ਕੀਤੀ ਹੈ। ਇਸ ਵਿੱਚ ਇਹ ਜੋੜਾ ਪਿਆਰੀ ਮੁਸਕਰਾਹਟ ਨਾਲ ਇੱਕ ਦੂਜੇ ਵਿੱਚ ਗੁਆਚਿਆ ਹੋਇਆ ਦਿਖਾਈ ਦੇ ਰਿਹਾ ਹੈ। ਦੂਜੀ ਤਸਵੀਰ 'ਚ ਕੈਟਰੀਨਾ ਨੂੰ ਖੂਬਸੂਰਤ ਪੋਜ਼ ਦਿੰਦੇ ਹੋਏ ਦੇਖਿਆ ਜਾ ਸਕਦਾ ਹੈ। ਜਦੋਂ ਕਿ ਤੀਜੀ ਫੋਟੋ ਵਿੱਚ, ਇਹ ਜੋੜਾ ਹਿੱਲ ਸਟੇਸ਼ਨ 'ਤੇ ਖੂਬਸੂਰਤ ਵਾਦੀਆਂ ਵਿਚਾਲੇ ਇੱਕ ਦੂਜੇ ਦੀਆਂ ਬਾਹਾਂ ਵਿੱਚ ਕੁਆਲਟੀ ਟਾਈਮ ਬਤੀਤ ਕਰਦੇ ਹੋਏ ਦੇਖਿਆ ਗਿਆ।

ਵਿੱਕੀ ਨੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, "ਸਮਾਂ ਤੇਜ਼ੀ ਨਾਲ ਚੱਲਦਾ ਹੈ ਪਰ ਤੁਹਾਡੇ ਨਾਲ ਬਿਤਾਇਆ ਗਿਆ ਇਹ ਸਮਾਂ ਸਭ ਤੋਂ ਜਾਦੂਈ ਤਰੀਕੇ ਨਾਲ ਬਤੀਤ ਹੋਇਆ ਹੈ, ਮੇਰੇ ਪਿਆਰ...ਵਿਆਹ ਦੇ ਇੱਕ ਸਾਲ ਪੂਰੇ ਹੋਣ 'ਤੇ ਮੁਬਾਰਕਾਂ। ਮੈਂ ਤੁਹਾਨੂੰ ਉਸ ਤੋਂ ਵੱਧ ਪਿਆਰ ਕਰਦਾ ਹਾਂ ਜਿਸ ਦੀ ਤੁਸੀਂ ਕਦੇ ਕਲਪਨਾ ਵੀ ਨਹੀਂ ਕਰ ਸਕਦੇ। ❤️😘🤗"
ਵਿੱਕੀ ਕੌਸ਼ਲ ਵੱਲੋਂ ਸ਼ੇਅਰ ਕੀਤੀ ਗਈ ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। ਫੈਨਜ਼ ਇਸ ਜੋੜੀ ਨੂੰ ਵਿਆਹ ਦੀ ਪਹਿਲੀ ਵਰ੍ਹੇਗੰਢ ਮੌਕੇ ਵਧਾਈਆਂ ਦੇ ਰਹੇ ਹਨ। ਵੱਡੀ ਗਿਣਤੀ ਵਿੱਚ ਫੈਨਜ਼ ਕਮੈਂਟ ਸਕੈਸ਼ਨ ਵਿੱਚ ਈਮੋਜੀਸ ਤੇ ਹਾਰਟ ਭੇਜ ਰਹੇ ਹਨ ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

ਹੋਰ ਪੜ੍ਹੋ: ਆਮਿਰ ਖ਼ਾਨ ਨੇ ਆਪਣੇ ਦਫ਼ਤਰ 'ਚ ਹਿੰਦੂ ਰਿਵਾਜ਼ਾਂ ਨਾਲ ਕੀਤੀ ਪੂਜਾ, ਵਾਇਰਲ ਹੋ ਰਹੀਆਂ ਨੇ ਤਸਵੀਰਾਂ
ਵਿੱਕੀ ਕੌਸ਼ਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਅਦਾਕਾਰ ਕੋਲ ਅਗਲੇ ਸਾਲ ਲਈ ਕਈ ਪ੍ਰੋਜੈਕਟਸ ਹਨ। ਜਲਦ ਹੀ ਵਿੱਕੀ ਕੌਸ਼ਲ ਦੀ ਫ਼ਿਲਮ 'ਗੋਵਿੰਦਾ ਮੇਰਾ ਨਾਮ' ਰਿਲੀਜ਼ ਹੋਣ ਵਾਲੀ ਹੈ। ਇਸ ਤੋਂ ਇਲਾਵਾ ਉਹ ਮੇਘਨਾ ਗੁਲਜ਼ਾਰ ਦੀ ਫ਼ਿਲਮ 'ਸੈਮ ਬਹਾਦੁਰ' ਲਈ ਜੀ ਜਾਨ ਨਾਲ ਮਿਹਨਤ ਕਰਦੇ ਹੋਏ ਨਜ਼ਰ ਆ ਰਹੇ ਹਨ।
View this post on Instagram