ਗਾਇਕ ਦਿਲਜੀਤ ਦੋਸਾਂਝ ਇਸ ਮਾਮਲੇ ਵਿੱਚ ਕਰਣ ਜੌਹਰ ਨੂੰ ਵੀ ਛੱਡ ਦਿੰਦੇ ਹਨ ਪਿੱਛੇ

written by Rupinder Kaler | August 09, 2021

ਗਾਇਕੀ ਤੋਂ ਇਲਾਵਾ ਦਿਲਜੀਤ (Diljit Dosanjh) ਬਾਲੀਵੁੱਡ ਵਿੱਚ ਵੀ ਆਪਣਾ ਲੋਹਾ ਮਨਵਾ ਚੁੱਕੇ ਹਨ । ਪਰ ਕੀ ਤੁਸੀਂ ਜਾਣਦੇ ਹੋ ਕਿ ਫੈਸ਼ਨ ਦੇ ਮਾਮਲੇ ਵਿੱਚ ਵੀ ਦਿਲਜੀਤ ਦਾ ਕੋਈ ਮੁਕਾਬਲਾ ਨਹੀਂ । ਜਿਸ ਦਾ ਖੁਲਾਸਾ ਕਰਣ ਜੌਹਰ (Karan Johar ) ਨੇ ਇੱਕ ਇੰਟਰਵਿਊ ਵਿੱਚ ਕੀਤਾ ਸੀ ।ਕਰਣ ਜੌਹਰ ਖੁਦ ਵੀ ਇੱਕ ਬਿਹਤਰੀਨ ਫ਼ਿਲਮਸਾਜ, ਐਂਕਰ ਤੇ ਡਾਇਰੈਕਟਰ ਹਨ । ਪਰ ਇਸ ਦੇ ਨਾਲ ਹੀ ਉਹ ਫੈਸ਼ਨ ਦੇ ਮਾਮਲੇ ਵਿੱਚ ਵੀ ਹਰ ਇੱਕ ਨੂੰ ਟੱਕਰ ਦਿੰਦੇ ਹਨ, ਜਿਸ ਦਾ ਅੰਦਾਜ਼ਾ ਉਹਨਾਂ ਦੇ ਡਿਜ਼ਾਈਨਰ ਕੱਪੜਿਆਂ ਤੋਂ ਲਗਾਇਆ ਜਾ ਸਕਦਾ ਹੈ ।

Pic Courtesy: Instagram

ਹੋਰ ਪੜ੍ਹੋ :ਗਗਨ ਸਿੱਧੂ ਦੀ ਆਵਾਜ਼ ‘ਚ ਨਵਾਂ ਗੀਤ ‘ਸੈਲੂਨ’ ਰਿਲੀਜ਼, ਸਰੋਤਿਆਂ ਨੂੰ ਆ ਰਿਹਾ ਪਸੰਦ

Pic Courtesy: Instagram

ਉਹ ਹਮੇਸ਼ਾ ਮਹਿੰਗੇ ਬਰੈਂਡ ਦੇ ਕੱਪੜਿਆਂ ਵਿੱਚ ਦਿਖਾਈ ਦਿੰਦੇ ਹਨ । ਪਰ ਇਸ ਮਾਮਲੇ ਵਿੱਚ ਹੁਣ ਉਹ ਕੁਝ ਡਰਨ ਲੱਗੇ ਹਨ ਕਿਉਂਕਿ ਕੱਪੜਿਆਂ ਦੇ ਮਾਮਲੇ ਵਿੱਚ ਉਹਨਾਂ ਨੂੰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਟੱਕਰ ਦੇ ਰਹੇ ਹਨ ।

Pic Courtesy: Instagram

Karan Johar  ਮੁਤਾਬਿਕ ‘ਉਹ ਹਮੇਸ਼ਾ ਨਵੇਂ ਕੱਪੜੇ ਸੰਭਾਲ ਕੇ ਰੱਖਦੇ ਹਨ ਤਾਂ ਜੋ ਉਹ ਇਨ੍ਹਾਂ ਕੱਪੜਿਆਂ ਨੂੰ ਕਿਸੇ ਖ਼ਾਸ ਮੌਕੇ ਜਾਂ ਫਿਰ ਫੰਗਸ਼ਨ ਤੇ ਪਾ ਸਕਣ, ਪਰ ਉਹਨਾਂ ਦਾ ਉਦੋਂ ਦਿਲ ਟੁੱਟ ਜਾਂਦਾ ਹੈ ਜਦੋਂ ਦਿਲਜੀਤ ਉਸੇ ਤਰ੍ਹਾਂ ਦੇ ਕੱਪੜਿਆਂ ਵਿੱਚ ਕੋਈ ਫੋਟੋ ਸੋਸ਼ਲ ਮੀਡੀਆ ’ਤੇ ਸ਼ੇਅਰ ਕਰ ਦਿੰਦਾ ਹੈ ।

0 Comments
0

You may also like